Breaking News
Home / ਪੰਜਾਬ / ਬਰਜਿੰਦਰ ਹਮਦਰਦ ਵੱਲੋ ਜਥੇਦਾਰ ਸਾਹਿਬ ਦੇ ਬਿਆਨ ਦੀ ਬੇਲੋੜੀ ਨੁਕਤਾਚੀਨੀ

ਬਰਜਿੰਦਰ ਹਮਦਰਦ ਵੱਲੋ ਜਥੇਦਾਰ ਸਾਹਿਬ ਦੇ ਬਿਆਨ ਦੀ ਬੇਲੋੜੀ ਨੁਕਤਾਚੀਨੀ

ਛੇ ਜੂਨ 2020 ਨੂੰ ਜਿਵੇਂ ਕੁੱਛ ਪੱਤਰਕਾਰ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖਾਲਿਸਤਾਨ ਦੇ ਮਸਲੇ ਤੇ ਉਲਝਾ ਕੇ ਸਵਾਲ ਪੁੱਛ ਰਹੇ ਸਨ ਕਿ ਦੇਖਦੇ ਆਂ ਜਥੇਦਾਰ ਸਾਹਿਬ ਕੀ ਜਵਾਬ ਦੇਂਦੇ ਹਨ ….? ?

ਪਰ ਜਥੇਦਾਰ ਸਾਹਿਬ ਨੇ ਪੱਤਰਕਾਰਾਂ ਵੱਲੋਂ ਖਾਲਿਸਤਾਨ ਦੇ ਮਸਲੇ ਤੇ ਜੋ ਕੌਮੀ ਹਿੱਤਾਂ ਨੂੰ ਰੂਪਮਾਨ ਕਰਨ ਵਾਲਾ ਜਵਾਬ ਦਿੱਤਾ , ਉਹ ਜਵਾਬ ਕਈ ਆਪਣਿਆਂ ਤੇ ਪਰਾਇਆਂ ਨੂੰ ਰਾਸ ਨਹੀਂ ਆਇਆ , ਜਿੰਨਾਂ ਵਿਚ ਇੱਕ ਬੰਦਾ ਅਜੀਤ ਅਖ਼ਬਾਰ ਦਾ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਵੀ ਹੈ , ਜਿਸਨੂੰ ਸ਼ਾਇਦ ਜਥੇਦਾਰ ਸਾਹਿਬ ਵੱਲੋਂ ਦਿੱਤਾ ਇੱਕ ਸਿੱਧਾ ਤੇ ਸਪੱਸ਼ਟ ਬਿਆਨ ਵੀ ਸਮਝ ਨਹੀਂ ਆਇਆ ਜਾ ਫ਼ਿਰ ਹਮਦਰਦ ਜਾਣਬੁੱਝ ਕੇ ਜਥੇਦਾਰ ਸਾਹਿਬ ਦੇ ਬਿਆਨ ਨੂੰ ਆਧਾਰ ਬਣਾ ਕੇ ਸਿੱਧੇ ਅਸਿੱਧੇ ਢੰਗ ਨਾਲ ਜਥੇਦਾਰ ਸਾਹਿਬ ਦੀ ਕਿਰਦਾਰਕੁਸ਼ੀ ਕਰਨਾ ਚਾਹੁੰਦਾ ਹੈ , ਪਰ ਹਮਦਰਦ ਦੇ ਵਿਚਾਰ ਜਾਣਕੇ ਹਰ ਸੁਹਿਰਦ ਸਿੱਖ ਹੈਰਾਨ ਈ ਹੋਇਆ ਹੈ ,

ਹਮਦਰਦ ਜਥੇਦਾਰ ਸਾਹਿਬ ਦੇ ਬਿਆਨ ਦੀ ਮਹੱਤਤਾ ਘਟਾਉਣ ਵਾਸਤੇ ਸੰਤ ਭਿੰਡਰਾਵਾਲਿਆ ਦੀ ਉਦਾਹਰਨ ਦੇਂਦਾ ਹੈ ਕਿ ਸੰਤ ਜੀ ਨੇ ਆਪਣੇ ਜੀਵਨ ਚ ਕਦੇ ਖਾਲਿਸਤਾਨ ਦੇ ਸੰਕਲਪ ਨੂੰ ਵਿਸਥਾਰ ਨਹੀਂ ਦਿੱਤਾ ਸੀ , ਹਮਦਰਦ ਦੇ ਆਖਣ ਦਾ ਭਾਵ ਕਿ ਸੰਤ ਜੀ ਕਦੇ ਖਾਲਿਸਤਾਨ ਤੇ ਮੁੱਦੇ ਤੇ ਗੰਭੀਰ ਨਹੀਂ ਸਨ , ਪਰ ਹਮਦਰਦ ਇਹ ਭੁਲ ਗਿਅਾ ਕਿ ਸੰਤ ਜੀ ਤਾਂ ਖੁੱਦ ਆਖਦੇ ਸਨ ਅਸੀਂ ਖਾਲਿਸਤਾਨ ਮੰਗਦੇ ਤਾਂ ਨਹੀਂ ਹਾਂ ਪਰ ਜੇ ਦਿਉਗੇ ਕਦੇ ਨਾਹ ਵੀ ਨਹੀਂ ਕਰਦੇ , ਇਹ ਗੱਲ ਭਾਰਤ ਦੀ ਸਰਕਾਰ ਤੈਅ ਕਰੇ ਕਿ ਸਿੱਖਾਂ ਨੂੰ ਆਪਣੇ ਨਾਲ ਰੱਖਣਾ ਹੈ ਜਾਂ ਨਹੀਂ ..

ਹਮਦਰਦ ਸ਼ਾਇਦ ਜਾਣਬੁੱਝ ਕੇ ਇਹ ਵੀ ਭੁੱਲ ਗਿਅਾ ਕਿ ਜਦੋਂ ਜੂਨ 1984 ਚ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਬੱਸ ਹੋਣ ਹੀ ਵਾਲਾ ਸੀ ਤਾਂ ਇਹ ਸੰਤ ਭਿੰਡਰਾਵਾਲੇ ਹੀ ਸਨ ਜਿੰਨਾਂ ਨੇ ਬੁਲੰਦ ਆਵਾਜ਼ ਚ ਕਿਹਾ ਸੀ ਕਿ ਜੇ ਸ੍ਰੀ ਹਰਿਮੰਦਰ ਸਾਹਿਬ ਤੇ ਫੌਜ ਨੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ ..॥

ਹਮਦਰਦ ਇਸ ਗੱਲ ਦਾ ਜਵਾਬ ਦੇਵੇ ਕਿ ਜਥੇਦਾਰ ਸਾਹਿਬ ਜੀ ਨੇ ਕਦੋ ਕਿਹਾ ਹੈ ਕਿ ਮੈੰ ਖਾਲਿਸਤਾਨ ਵਾਸਤੇ ਸਿਰ ਧੜ ਦੀ ਬਾਜ਼ੀ ਲਾ ਸਕਦਾ ਹਾਂ ਜਾਂ ਮੈੰ ਖਾਲਿਸਤਾਨ ਹਾਸਿਲ ਕਰਨ ਵਾਸਤੇ ਕੋਈ ਸੰਘਰਸ਼ ਆਰੰਭ ਕਰਨ ਜਾ ਰਿਹਾ ਹਾਂ …? ?

ਜਥੇਦਾਰ ਸਾਹਿਬ ਨੇ ਸਿਰਫ ਸਮੁੱਚੀ ਸਿੱਖ ਕੌਮ ਦੀ ਭਾਵਨਾ ਨੂੰ ਰੂਪਮਾਨ ਕਰਨ ਵਾਲਾ ਬਿਆਨ ਦਿੱਤਾ ਹੈ ਕਿ ਕਿਹੜਾ ਸਿੱਖ ਹੈ ਜੋ ਖਾਲਿਸਤਾਨ ਨਹੀਂ ਚਾਹੁੰਦਾ , ਹਰ ਕੌਮ ਹਰ ਧਰਮ ਚਾਹੁੰਦਾ ਹੈ ਕਿ ਸਾਡਾ ਇੱਕ ਵੱਖਰਾ ਘਰ ਹੋਵੇ ਜਿਥੇ ਸਾਡੀ ਹੋਂਦ , ਸਾਡੇ ਸਿਧਾਂਤ , ਸਾਡਾ ਸਭਿਆਚਾਰ , ਸਾਡੀਆਂ ਪਰੰਪਰਾਵਾਂ ਜਿਉਂਦੀਆਂ ਰਹਿਣ , ਜੇ ਸਿੱਖ ਵੀ ਆਪਣੇ ਨਿੱਜੀ ਘਰ ਦਾ ਸੁਪਨਾ ਵੇਖਦੇ ਹਨ ਤਾਂ ਇਸ ਵਿਚ ਰੌਲਾ ਪਾਉਣ ਜਾਂ ਹਾਹਾਕਾਰ ਮਚਾਉਣ ਵਾਲੀ ਕਿਹੜੀ ਗੱਲ ਹੈ , ਸਗੋ ਭਾਰਤ ਸਰਕਾਰ ਨੂੰ ਇਹ ਗੱਲ ਗੰਭੀਰਤਾ ਨਾਲ ਸੋਚਣੀ ਚਾਹੀਦੀ ਹੈ ਕਿ ਜੇ ਅੱਜ ਸਿੱਖ ਆਪਣੇ ਨਿੱਜੀ ਘਰ ਦਾ ਸੁਪਨਾ ਵੇਖਦੇ ਹਨ ਤਾਂ ਇਹ ਨੌਬਤ ਆਈ ਹੀ ਕਿਉ …? ?

ਕਿਉਕਿ ਸਿੱਖਾਂ ਨੇ ਆਜ਼ਾਦੀ ਦੀ ਲੜਾਈ ਚ ਕੁਰਬਾਨੀਆਂ ਖਾਲਿਸਤਾਨ ਵਾਸਤੇ ਨਹੀਂ ਸਗੋ ਭਾਰਤ ਵਾਸਤੇ ਹੀ ਕੀਤੀਆਂ ਸਨ ਕਿਉਕਿ ਸਿੱਖ ਭਾਰਤ ਨੂੰ ਆਪਣਾ ਘਰ ਸਮਝਦੇ ਸਨ ਪਰ ਉਹ ਕਿਹੜੇ ਕਾਰਨ ਸਨ ਕਿ ਸਿੱਖਾਂ ਦੇ ਮਨਾਂ ਚ ਬੇਗਾਨਗੀ ਦੀ ਭਾਵਨਾ ਪ੍ਰਚੰਡ ਹੋਈ …? ? ?

ਹਮਦਰਦ ਇਸ ਗੱਲ ਦਾ ਜਵਾਬ ਵੀ ਦੇਵੇ ਕਿ ਜੇ ਸਿੱਖਾਂ ਦਾ ਜਥੇਦਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਪਣੇ ਸ਼ਬਦਾਂ ਚ ਰੂਪਮਾਨ ਕਰਦਾ ਹੈ ਤਾਂ ਇਸ ਵਿਚ ਹਮਦਰਦ ਨੂੰ ਕੀ ਤਖਲੀਫ ਹੋਈ ਹੈ , ਜਥੇਦਾਰ ਸਾਹਿਬ ਨੇ ਖਾਲਿਸਤਾਨ ਦੇ ਨਾਅਰੇ ਲਾਉਣ ਉਪਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਖ ਸਪੱਸ਼ਟ ਕੀਤਾ ਹੈ ਜਿਸ ਕਾਰਨ ਅੱਜ ਕੌਮ ਦਾ ਹਰ ਨੌਜਵਾਨ ਜਥੇਦਾਰ ਸਾਹਿਬ ਦਾ ਧੰਨਵਾਦੀ ਹੈ ਕਿ ਸ਼ੁਕਰ ਹੈ ਅੱਜ ਕੌਮ ਕੋਲ ਉਹ ਜਥੇਦਾਰ ਮੌਜੂਦ ਹੈ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਲੇਰੀ ਨਾਲ ਦੁਨੀਆਂ ਅੱਗੇ ਪ੍ਰਗਟ ਕਰਨ ਦਾ ਜਿਗਰਾ ਰੱਖਦਾ ਹੈ ..

ਅੱਜ ਜਿੱਥੇ ਹਰ ਗੁਰੂ ਦਾ ਸਿੱਖ ਆਪਸੀ ਮੱਤਭੇਦ ਭੁਲਾ ਕੇ ਖਾਲਿਸਤਾਨ ਦੇ ਮਸਲੇ ਤੇ ਜਥੇਦਾਰ ਸਾਹਿਬ ਵਲੋਂ ਦਿੱਤੇ ਬਿਆਨ ਤੇ ਉਹਨਾ ਦੀ ਸ਼ਲਾਘਾ ਕਰ ਰਿਹਾ ਹੈ ਉਥੇ ਹੀ ਹਮਦਰਦ ਵਰਗੇ ਫਸਲੀ ਬਟੇਰੇ ਆਪਣਾ ਅਸਲੀ ਰੰਗ ਦੁਨੀਆਂ ਨੂੰ ਵਿਖਾ ਕੇ ਜੱਗਜ਼ਾਹਰ ਹੋ ਰਹੇ ਹਨ ਕਿ ਦੁਨੀਆ ਇਹਨਾਂ ਨੂੰ ਕੀ ਸਮਝਦੀ ਸੀ ਤੇ ਇਹ ਅਸਲ ਚ ਕਿਸ ਸੋਚ ਦੇ ਲੋਕ ਹਨ

ਹਮਦਰਦ ਸੁਣ ਲਵੇ ,
ਹੋਣਾਂ ਉਹੀ ਆ ਜੋ ਪ੍ਰਮੇਸ਼ਰ ਨੂੰ ਭਾਉਂਦਾ ਹੈ ਤੇ ਜੋ ਪ੍ਰਮੇਸ਼ਰ ਨੂੰ ਭਾਉਂਦਾ ਹੈ ਉਹ ਕਾਰਜ ਪ੍ਰਮੇਸ਼ਰ ਆਪਣੇ ਖਾਲਸਾ ਪੰਥ ਨੂੰ ਥਾਪੜਾ ਦੇ ਖੁੱਦ ਸੰਪੂਰਨ ਕਰਵਾ ਲੈਂਦਾ ਹੈ ..🙏

ਜਿੰਦ ਬਡਾਲੀ 🦅

CopyAMP code

Check Also

UP ਦੇ ਮਜ਼ਦੂਰ ਦੇ ਇਸ਼ਕ ‘ਚ ਅੰਨ੍ਹੀ ਹੋਈ ਸਮਰਾਲਾ ਦੀ ਕੁੜੀ, ਚੜ੍ਹੀ ਬਿਜਲੀ ਦੇ ਟਾਵਰ ‘ਤੇ

CopyAMP code

%d bloggers like this: