Breaking News
Home / ਸਾਹਿਤ / ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ ਸਿੱਖ ਅਧਿਆਪਕਾ ਨੇ ਸੁਣਾਈ | ਉਹ ਅਤੇ ਉਸਦੇ ਦੋ ਹੋਰ ਅਧਿਆਪਕ ਸਾਥੀ (ਇੱਕ ਮਰਦ ਤੇ ਇੱਕ ਔਰਤ), ਛੇ ਤੋਂ ਚੌਦਾਂ ਸਾਲ ਦੀ ਉਮਰ ਤੱਕ ਦੇ 65 ਬੱਚੇ ਲੈ ਕੇ ਬੱਸ ਰਹਿਣ 2 ਜੂਨ 1984 ਨੂੰ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਪੁਰਬ ਮਨਾਉਣ ਦਰਬਾਰ ਸਾਹਿਬ ਸਮੂਹ ਵਿਚ ਆਏ ਸਨ | ਫੌਜ ਵੱਲੋ ਸਖਤ ਕਰਫਿਊ ਲਗਾਏ ਜਾਣ ਕਰਨ ਉਹ ਉਥੇ ਹੀ ਘਿਰ ਗਏ| ਬਚ ਨਿਕਲਣ ਦਾ ਕੋਈ ਵੀ ਰਾਸਤਾ ਨਾ ਹੋਣ ਕਾਰਨ ਉਹ ਗੁਰੂ ਰਾਮਦਾਸ ਸਰਾਂ ਦੇ ਹਾਲ ਕਮਰੇ ਵਿਚ ਘੁਸੜ ਗਏ | ਖੂਨ ਦੇ ਤਿਹਾਏ ਫੌਜੀ ਭੇੜੀਆਂ ਨੇ ਮਰਦ ਅਧਿਆਪਕ ਦੇ ਨਾਲ 33 ਬੱਚਿਆਂ ਨੂੰ 5 ਅਤੇ 6 ਜੂਨ ਵਿਚਾਲੜੀ ਰਾਤ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ| ਬਾਕੀ ਦੇ ਪਤਾ ਨਹੀ ਕਿਵੇਂ ਗੋਲੀਆਂ ਦੀ ਮਾਰ ਤੋਂ ਬਚ ਗਏ| ਇਹ ਜਵਾਨ ਅਧਿਆਪਕਾ, ਜਿਸਨੇ ਲੁਧਿਆਣਾ ਜੇਲ੍ਹ ਚ ਮੈਨੂੰ ਇਹ ਖੌਫਨਾਕ ਕਹਾਣੀ ਸੁਣਾਈ, ਨਾਲ ਫੌਜੀਆਂ ਨੇ ਮੂਹ ਕਾਲਾ ਕੀਤਾ ਅਤੇ ਉਸਦੀ ਸਾਥਣ ਅਧਿਆਪਕਾ ਨੂੰ ਅਣਦੱਸੀ ਥਾਂ ਤੇ ਲੈ ਗਏ | ਮੈਂ ਜਿੰਦਾ ਬਚੇ ਨਾਜੁਕ 32 ਬੱਚਿਆਂ ਨੂੰ ਜੇਲ੍ਹ ਚ ਮਿਲਿਆ ਜੋ ਹਾਲੇ ਵੀ ਸਹਿਮੇ ਹੋਏ ਲੱਗਦੇ ਸਨ| ਮੈਂ ਵਹਿਸ਼ਤ ਦੀ ਇਹ ਖੌਫਨਾਕ ਕਹਾਣੀ ਸੁਣ ਕੇ ਹੱਕਾ ਬੱਕਾ ਰਹਿ ਗਿਆ| ਮੈਂ ਕਦੇ ਕਿਆਸ ਵੀ ਨਹੀ ਸੀ ਕਰ ਸਕਦਾ ਕੀ ਭਾਰਤੀ ਫੌਜ ਐਨੀ ਨਿਰਦਈ, ਐਨੀ ਜਾਲਿਮ, ਐਨੀ ਰਾਖਸ਼ੀ ਤੇ ਐਨੀ ਚਰਿਤਰਹੀਨ ਵੀ ਹੋ ਸਕਦੀ ਹੈ|

ਕੀ ਨਾਜੁਕ ਉਮਰ ਦੇ ਮਾਸੂਮ ਬੱਚੇ ਅੱਤਵਾਦੀ ਤੇ ਦਹਿਸ਼ਤਗਰਦ ਸਨ ? ” ਏ. ਆਰ. ਦਰਸ਼ੀ

(ਫੋਟੋ ਵਿਚਲੇ ਸਾਬਕਾ IAS, A.R. Darshi ਜੀ ਦੀ ਪੁਸਤਕ ‘The Gallant Defender’ ਪੰਜਾਬੀ ਅਨੁਵਾਦ ‘ਜਾਬਾਂਜ ਰਾਖਾ’ ਵਿੱਚੋਂ)
ਸ਼ਿਵਜੀਤ ਸਿੰਘ ‘ਫਰੀਦਕੋਟ’

Check Also

#ਜੂਨ_1984 ‘ਚ ਸ਼ਹੀਦ ਹੋਣ ਵਾਲੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੀਆਂ ਵਡਿਆਈਆਂ।

ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਅੰਮ੍ਰਿਤ ਸਰੋਵਰ ਵਿੱਚ ਦਰਬਾਰ ਸਾਹਿਬ ਦੀ …

%d bloggers like this: