Breaking News
Home / ਪੰਜਾਬ / Mansa: ਸਮਾਰਟ ਫੋਨ ਨਾ ਹੋਣ ਕਾਰਨ ਕਲਾਸਾਂ ਨਹੀਂ ਲਾ ਸਕੀ ਮਜ਼ਦੂਰ ਦੀ ਧੀ, ਕਰ ਲਈ ਖੁਦਕੁਸ਼ੀ

Mansa: ਸਮਾਰਟ ਫੋਨ ਨਾ ਹੋਣ ਕਾਰਨ ਕਲਾਸਾਂ ਨਹੀਂ ਲਾ ਸਕੀ ਮਜ਼ਦੂਰ ਦੀ ਧੀ, ਕਰ ਲਈ ਖੁਦਕੁਸ਼ੀ

ਲੌਕਡਾਊਨ ਕਾਰਨ ਆਨਲਾਇਨ ਕਲਾਸਾਂ ਵਿਦਿਆਰਥੀਆਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣ ਗਈਆਂ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮ ਦੀ ਇਕ ਵਿਦਿਆਰਥਣ ਸਮਾਰਟਫੋਨ ਨਾ ਹੋਣ ਕਾਰਨ ਆਨਲਾਇਨ ਕਲਾਸ ਨਹੀਂ ਲਗਾ ਸਕੀ, ਇਸੇ ਪਰੇਸ਼ਾਨੀ ਕਾਰਨ ਉਸ ਨੇ ਆਤਮ ਹੱਤਿਆ ਕਰ ਲਈ। ਪਤਾ ਲੱਗਾ ਹੈ ਕਿ ਸਮਾਰਟ ਫੋਨ ਨਾ ਹੋਣ ਕਾਰਨ ਇਸ ਲੜਦੀ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਸਨ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ।

ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮ ਦੀ 11ਵੀਂ ਜਮਾਤ ਦੀ ਵਿਦਿਆਰਥਣ ਰਮਨਦੀਪ ਕੌਰ ਸਮਾਰਟਫੋਨ ਨਾ ਹੋਣ ਕਾਰਨ ਪ੍ਰੇਸ਼ਾਨੀ ਵਿਚ ਸੀ। ਮਨਦੀਪ ਕੌਰ ਜੋ ਕਿ ਇਕ ਮਜ਼ਦੂਰ ਦੀ ਧੀ ਹੈ, ਕੋਲ ਸਮਾਰਟਫੋਨ ਨਹੀਂ ਸੀ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਰਮਨਦੀਪ ਕੌਰ ਆਪਣੇ ਪਰਿਵਾਰ ਨੂੰ ਹਰ ਰੋਜ਼ ਸਮਾਰਟਫੋਨ ਲੈਣ ਬਾਰੇ ਕਹਿੰਦੀ ਸੀ, ਪਰ ਗਰੀਬੀ ਕਾਰਨ ਉਸ ਦਾ ਪਿਤਾ ਫੋਨ ਨਹੀਂ ਲੈ ਕੇ ਦੇ ਸਕਿਆ। ਜਿਸ ਕਾਰਨ ਰਮਨਦੀਪ ਕੌਰ ਪ੍ਰੇਸ਼ਾਨ ਰਹਿੰਦੀ ਸੀ।

ਪਿਡ ਵਾਸੀਆਂ ਨੇ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਧਰਮਾ ਦੇ ਜਾਂਚ ਅਧਿਕਾਰੀ ਮੱਖਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

CopyAMP code

Check Also

UP ਦੇ ਮਜ਼ਦੂਰ ਦੇ ਇਸ਼ਕ ‘ਚ ਅੰਨ੍ਹੀ ਹੋਈ ਸਮਰਾਲਾ ਦੀ ਕੁੜੀ, ਚੜ੍ਹੀ ਬਿਜਲੀ ਦੇ ਟਾਵਰ ‘ਤੇ

CopyAMP code

%d bloggers like this: