Breaking News
Home / ਪੰਥਕ ਖਬਰਾਂ / ’84 ਦੇ ਘੱਲੂਘਾਰੇ ਦਾ ਆਮ ਸਿੱਖਾਂ ਦੇ ਮਨ ‘ਤੇ ਅਸਰ:

’84 ਦੇ ਘੱਲੂਘਾਰੇ ਦਾ ਆਮ ਸਿੱਖਾਂ ਦੇ ਮਨ ‘ਤੇ ਅਸਰ:

ਇੰਗਲੈਂਡ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਾਉਂਦੇ ਆ ਰਹੇ ਪ੍ਰੋਫੈਸਰ ਪ੍ਰੀਤਮ ਸਿੰਘ (ਡਾ.) ਲਿਖਦੇ ਹਨ:

ਮੇਰੇ ਇੱਕ ਮਾਮਾ ਜੀ, ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਸਾਂ,‘‘ਬਹੁਤ ਜ਼ਿੰਦਾਦਿਲ ਇਨਸਾਨ ਸਨ, ਪਰ ਹਰਿਮੰਦਰ ਸਾਹਿਬ ਵਿੱਚ ਫ਼ੌਜੀ ਕਾਰਵਾਈ ਕਾਰਨ ਹੋਏ ਨੁਕਸਾਨ ਤੋਂ ਉਹ ਇਸ ਹੱਦ ਤਕ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਹੱਸਣਾ ਬੰਦ ਕਰ ਦਿੱਤਾ। ਉਹ ਇਸ ਸਾਕੇ ਬਾਰੇ ਬਹੁਤਾ ਕੁਝ ਨਹੀਂ ਸੀ ਕਹਿੰਦੇ, ਪਰ ਜਦੋਂ ਕਦੇ ਕੁਝ ਕਹਿੰਦੇ ਤਾਂ ਸੁਰ ਗੁਸੈਲੇ ਹੁੰਦੇ। ਉਹ ਇਸ ਸਾਕੇ ਮਗਰੋਂ 15 ਕੁ ਸਾਲ ਜੀਵੇ। ਉਨ੍ਹਾਂ ਦੇ ਚਲਾਣੇ ਤੋਂ ਕੁਝ ਕੁ ਸਾਲ ਪਹਿਲਾਂ ਉਨ੍ਹਾਂ ਨੂੰ ਖੁਸ਼ ਕਰਨ ਦੀ ਇੱਛਾ ਨਾਲ ਜਦੋਂ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਮੈਂ ਉਨ੍ਹਾਂ ਨੂੰ ਕੀ ਤੋਹਫਾ ਦੇਵਾਂ ਤਾਂ ਉਨ੍ਹਾਂ ਦਾ ਜਵਾਬ ਸੀ, “ਕੇਸਰੀ ਪੱਗ।’’

ਉਨ੍ਹਾਂ ਦੇ ਇਸ ਕਥਨ ਤੋਂ ਤਿਆਗ ਤੇ ਜੂਝ ਮਰਨ ਦੀ ਭਾਵਨਾ ਚਾਹੇ ਉਹ ਪ੍ਰਤੀਕਾਤਮਿਕ ਹੀ ਸੀ, ਸਪਸ਼ਟ ਝਲਕਦੀ ਸੀ। ਮੇਰੇ ਲਈ ਮੇਰੇ ਮਾਮਾ ਜੀ ਦੀ ਮਾਨਸਿਕ ਪੀੜਾ ਤੇ ਸਾਕਾ ਨੀਲਾ ਤਾਰਾ ਦੀਆਂ ਯਾਦਾਂ ਆਪੋ ਵਿੱਚ ਜੁੜੀਆਂ ਹੋਈਆਂ ਹਨ।

ਰਾਮਗੜ੍ਹੀਆ ਪਾਲੀਟੈਕਨਿਕ ਫਗਵਾੜਾ ‘ਚ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਪ੍ਰੋਫੈਸਰ ਭੱਲਾ ਸਾਹਿਬ ਕਾਲਜ ਵੀ ਗੋਲ਼ ਪੱਗ ਬੰਨ੍ਹ ਕੇ ਆਉਂਦੇ ਸਨ। ਜਵਾਨੀ ਵੇਲੇ ਤਾਂ ਇਹ ਗੱਲ ਗੌਲ਼ੀ ਨਾ ਪਰ ਹੁਣ ਇਕ ਦਿਨ ਜਗਿਆਸੂ ਮਨ ‘ਚ ਸਵਾਲ ਉਪਜਿਆ ਤਾਂ ਉਹਨਾਂ ਦੇ ਪੁੱਤਰ ਨੂੰ ਪੁੱਛ ਬੈਠਾ ਕਿ ਪ੍ਰੋਫੈਸਰ ਸਾਹਿਬ ਕਾਲਜ ਗੋਲ਼ ਪੱਗ ਹੀ ਕਿਓਂ ਬੰਨ੍ਹ ਕੇ ਆਉਂਦੇ ਸਨ?

ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਪਿਤਾ ਜੀ 1984 ਤੱਕ ਪੂਰੀ ਦਸਤਾਰ ਹੀ ਸਜਾਉਂਦੇ ਸਨ ਪਰ 84 ਦੇ ਫੌਜੀ ਹਮਲੇ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੱਗ ਢੱਠ ਗਈ ਹੈ ਤੇ ਮੁੜ ਕੇ ਕਦੇ ਪਹਿਲਾਂ ਵਾਂਗ ਨੀ ਬੰਨ੍ਹੀ।

ਰੋਸ ਪ੍ਰਗਟਾਉਣ ਦਾ ਢੰਗ ਹੁੰਦਾ ਆਪੋ-ਆਪਣਾ।

ਲੇਖਕ ਲਾਲ ਸਿੰਘ ਕਮਲ਼ਾ ਅਕਾਲੀ ਨੇ ਲਿਖਿਆ ਸੀ, “ਮੂਰਖਾਂ ਭਾਣੇ ਵੱਡੀ ਤੋਂ ਵੱਡੀ ਗੱਲ ਮਾਇਨੇ ਨੀ ਰੱਖਦੀ ਜਦਕਿ ਸਿਆਣੇ ਬੰਦੇ ਲਈ ਰੁੱਖ ਦੇ ਪੱਤੇ ਦਾ ਝੁੱਲਣਾ ਵੀ ਅਰਥ ਰੱਖਦਾ”।

– ਗੁਰਪ੍ਰੀਤ ਸਿੰਘ ਸਹੋਤਾ

Check Also

1984 ਵਿਚ ਸੰਤ ਭਿੰਡਰਾਂਵਾਲਿਆਂ ਨੇ ਦੂਰ ਅੰਦੇਸ਼ੀ ਨਹੀਂ ਵਰਤੀ – ਢੱਡਰੀਆਂਵਾਲੇ

ਦੂਰਅੰਦੇਸ਼ੀ ਦੀ ਘਾਟ ਹੋਵੇ ਤਾਂ ਮਨੁੱਖ ਦੀ ਜੁਬਾਨ ਬੇਲਗਾਮ ਹੋ ਜਾਂਦੀ ਹੈ .. ਹਿੰਸਾ ਸਿਰਫ …

%d bloggers like this: