Breaking News
Home / ਸਾਹਿਤ / ਜੂਨ 1984 – ਸਤੰਬਰ 1984 ਦੇ SURYA ਮੈਗਜ਼ੀਨ ਵਿੱਚ ਖੁਲਾਸੇ –

ਜੂਨ 1984 – ਸਤੰਬਰ 1984 ਦੇ SURYA ਮੈਗਜ਼ੀਨ ਵਿੱਚ ਖੁਲਾਸੇ –

ਸਤੰਬਰ 1984 ਦੇ SURYA ਮੈਗਜ਼ੀਨ ਵਿੱਚ ਖੁਲਾਸੇ ਕੀਤੇ ਗਏ ਸਨ ਕਿ ਜੂਨ 1984 ਦਾ ਸਾਰਾ ਘਟਨਾਕ੍ਰਮ ਇੰਦਰਾ ਗਾਂਧੀ ਵੱਲੋਂ ਨਿੱਜੀ ਤੌਰ ‘ਤੇ ਨਿੱਜੀ ਟੀਮ ਰਾਹੀਂ ਹੀ ਪੂਰਾ ਕੀਤਾ ਗਿਆ ਸੀ। ਸ਼ਾਇਦ ਇਸੇ ਵਿੱਚ ਹੀ ਸਭ ਤੋਂ ਪਹਿਲਾਂ ਸੰਤਾਂ ਦੀ ਮ੍ਰਿਤਕ ਦੇਹ ਦੀ ਫੋਟੋ ਸੀ।ਇਸ ਮੈਗਜ਼ੀਨ ਵਿੱਚ ਇੰਦਰਾ ਦੀ ਉਸ ਨਿੱਜੀ ‘ਥਰਡ ਏਜੰਸੀ’ ਬਾਰੇ ਕਾਫ਼ੀ ਜਾਣਕਾਰੀ ਸੀ। ਹਥਲੀ ਫੋਟੋ ਵਿੱਚ ਥਰਡ ਏਜੰਸੀ ਦੇ ਮੁੱਖ ਸੂਤਰਧਾਰ ਗੈਰੀ ਸਕਸੈਨਾ ਅਤੇ ਹੋਰ ਅਫਸਰ ਦਿਖਾਈ ਦੇ ਰਹੇ ਹਨ। ਇਹਨਾਂ ਨੇ ਕੇਵਲ ਪੰਜਾਬ ਹੀ ਨਹੀੰ ਸਗੋਂ ਕਰਨਾਟਕ, ਕਸ਼ਮੀਰ, ਰਾਜਸਥਾਨ ਅਤੇ ਸ੍ਰੀਲੰਕਾ ਆਦਿ ਤੱਕ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਇਸ ਟੀਮ ਨੂੰ ‘ਪ੍ਰਧਾਨ ਮੰਤਰੀ ਦੇ ਬੰਦੇ’ ਕਰਕੇ ਜਾਣਿਆ ਜਾਂਦਾ ਸੀ।
ਸਾਡੇ ਬਹੁਤ ਸਾਰੇ ਵਿਰੋਧੀ ਵੀਰ ਬੜੇ ਹਲਕੇ ਪੱਧਰ ‘ਤੇ ਇਸ ਵਰਤਾਰੇ ਬਾਰੇ ਸੋਚਦੇ ਹਨ ਕਿ ਜੇ ਭਿੰਡਰਾਂਵਾਲਾ ਆਹ ਨਾ ਕਰਦਾ, ਜੇ ਸਿੰਘ ਆਹ ਨਾ ਕਰਦੇ…. ਤਾਂ ਆਏਂ ਨਾ ਹੁੰਦਾ… ਪਰ ਅਸਲ ਵਿੱਚ ਇਹ ਬਹੁਤ ਡੂੰਘਾ ਅਤੇ ਭੇਦਪੂਰਨ ਵਰਤਾਰਾ ਸੀ ਜਿਸਦੀਆਂ ਕਈ ਤਹਿਆਂ ਸਨ, ਜਿਸਦੀਆਂ ਕਈ ਦਿਸ਼ਾਵਾਂ ਸਨ, ਜਿਸਦੇ ਕਈ ਪਹਿਲੂ ਸਨ ਅਤੇ ਜਿਸਦੇ ਕਈ ਮੋਹਰੇ ਸਨ। ਇਹ ਸਭ ਕੁਝ ਨਿਰਧਾਰਿਤ ਸੀ ਕਿ ਜੇ ਅਸੀਂ ਇਉਂ ਕਰਾਂਗੇ ਤਾਂ ਉਸਦੇ ਉੱਤਰ ਵਿੱਚ ਆਹ-ਆਹ ਵਾਪਰੇਗਾ ਅਤੇ ਸਾਡਾ ਪ੍ਰਤੀ-ਉੱਤਰ ਆਹ ਹਥਿਆਰ ਵਰਤਿਆ ਜਾਵੇਗਾ… ਜਦੋਂ ਕਿ ਦੂਜੇ ਪਾਸੇ ਇੱਕੋ ਇੱਕ ਸੋਚ ਸੀ ਕਿ ਜੇ ਫੌਜ ਚੜ੍ਹਕੇ ਆਵੇਗੀ ਤਾਂ ਉਸਦਾ ਮੁਕਾਬਲਾ ਕੀਤਾ ਜਾਵੇਗਾ ਅਤੇ ਅਖੀਰ ਮੌਤ ਵਰੀ ਜਾਵੇਗੀ, ਜਿਸ ਬਾਰੇ ਤੁਸੀਂ 1983 ਦੇ ਪਿਛਲੇ ਅੱਧ ਤੋਂ ਸੰਤ ਜੀ ਦੇ ਲੈਕਚਰਾਂ ਵਿੱਚ ਸੁਣ ਸਕਦੇ ਹੋ।

ਇੱਕ ਚਲਾਕ ਮਾਨਸਿਕਤਾ ਵਿਰੁੱਧ, ਇੱਕ ਸਾਫ਼ ਸਪੱਸ਼ਟ ਤੇ ਪ੍ਰਤੀਬੱਧ ਸੋਚ ਸੀ…
ਇਸੇ ਸਾਫ਼ ਸਪੱਸ਼ਟਤਾ ਤੇ ਪ੍ਰਤੀਬੱਧਤਾ ਕਰਕੇ ਹੀ ਸਿੱਖ ਮਨ ਨੇ ਸੰਤ ਭਿੰਡਰਾਂਵਾਲਿਆਂ ਦੇ ਕੱਦ ਨੂੰ ਬਹੁਤ ਉੱਚਾ ਕਰਕੇ ਆਪਣੇ ਅੰਦਰ ਵਸਾ ਲਿਆ।

ਕੁਝ ਹੋਰ ਜਾਣਕਾਰੀਆਂ ਅਨੁਸਾਰ ਜੋ ਜੂਨ 1984 ਵਿੱਚ Blue Star Code Name ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲੇ ਲਈ ਵਰਤਿਆ ਗਿਆ, ਇਸਦੇ ਅੱਗੇ ਦੋ ਭਾਗ ਸਨ-

Operation Metal- ਸ੍ਰੀ ਦਰਬਾਰ ਸਾਹਿਬ ਸਮੂਹ ਦੀ ‘ਸਫਾਈ’ ਤੱਕ ਸੀਮਿਤ ਸੀ।
Operation Shop- ਪੰਜਾਬ ਅਤੇ ਆਸ-ਪਾਸ ਸ਼ੱਕੀਆਂ ਦੀ ‘ਸਫਾਈ’।

ਇਸ ਤੋਂ ਪਹਿਲਾਂ ਫ਼ਰਵਰੀ-ਮਾਰਚ 1984 ਵਿੱਚ Operation Sundown plan ਕੀਤਾ ਗਿਆ ਸੀ ਕਿ ਗੁਰੂ ਨਾਨਕ ਨਿਵਾਸ ਵਿੱਚ ਹੈਲੀਕਾਪਟਰ ਰਾਹੀਂ ਕਮਾਂਡੋ ਜਾਣਗੇ ਅਤੇ ਸੰਤ ਜਰਨੈਲ ਸਿੰਘ ਨੂੰ ‘ਬੰਧਕ ਬਣਾ’ ਕੇ ਲੈ ਆਉਣਗੇ… ਪਰ ਇਹ ਅਪ੍ਰੈਲ 1984 ਤੱਕ ਵਿਚਾਰ ਅਧੀਨ ਰੱਖਣ ਤੋਂ ਬਾਅਦ ਰੱਦ ਕਰਕੇ Operation Blue Star ਨੂੰ ਪ੍ਰਵਾਨਗੀ ਦੇ ਦਿੱਤੀ ਗਈ।

ਹਾਲਾਂਕਿ ਸਰਕਾਰੀ ਧਿਰ ਇਹ ਦਾਅਵਾ ਕਰਦੀ ਹੈ ਕਿ Operation Sundown ਵੱਧ ਮੌਤਾਂ/ਨੁਕਸਾਨ ਨੂੰ ਖਿਆਲ ਕਰਕੇ ਰੱਦ ਕੀਤਾ ਗਿਆ ਸੀ ਅਤੇ Operation Blue Star ਘੱਟ ਸਮੇਂ ਵਿੱਚ ਘੱਟ ਨੁਕਸਾਨ ਦੀ ਸਥਿਤੀ ਨੂੰ ਭਾਂਪਦਿਆਂ ਕੀਤਾ ਗਿਆ ਸੀ, ਪਰ ਇਸ ਦਾਅਵੇ ਨੂੰ ਰੱਦ ਕਰਨ ਦਾ ਠੋਸ ਅਧਾਰ ਹੈ ਕਿ ਸਰਕਾਰੀ ਧਿਰ ਦਾ ਮਕਸਦ ਵੱਧ ਤੋਂ ਵੱਧ ਕਤਲੇਆਮ ਸੀ, ਜਿਸ ਲਈ ਵਿਸ਼ੇਸ਼ ਕਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਚੁਣਿਆ ਗਿਆ, ਜਦੋੰ ਕਿ ਸਭ ਨੂੰ ਪਤਾ ਹੈ ਕਿ ਇਸ ਦਿਨ ਵੱਧ ਤੋਂ ਵੱਧ ਸੰਗਤ ਇਕੱਤਰ ਹੁੰਦੀ ਹੈ ਅਤੇ ਤੱਥ/ਸਬੂਤ ਇਸ ਗੱਲ ਦੇ ਗਵਾਹ ਨੇ ਕਿ ਸੰਤ ਭਿੰਡਰਾਂਵਾਲੇ ਤੇ ਹੋਰ ਹਥਿਆਰਬੰਦ ਖਾੜਕੂਆਂ ਦੀ ਆੜ ਵਿੱਚ ਸ਼ਹੀਦੀ ਪੁਰਬ ਮਨਾਉਣ ਆਈ ਸੰਗਤ/ਬੀਬੀਆਂ/ਬੱਚਿਆਂ/ਬੁੱਢਿਆਂ ਨੂੰ ਅਣਮਨੁੱਖੀ ਤਸ਼ੱਦਦ ਕਰ ਕਰ ਕੇ ਮਾਰਿਆ ਗਿਆ ਅਤੇ ਸਿੱਖ ਕੌਮ ਨੂੰ ਨਾ ਭਰਨ ਵਾਲਾ ਨਾਸੂਰ ਦਿੱਤਾ ਗਿਆ, ਜਿਸਦੇ ਨਿਸ਼ਾਨ ਪੀੜ੍ਹੀ ਦਰ ਪੀੜ੍ਹੀ ਡੂੰਘੇ ਹੋ ਰਹੇ ਹਨ।
#ਸ਼ਿਵਜੀਤ_ਸਿੰਘ

Check Also

ਕੈਨੇਡਾ ਦੇ ਮੂਲ ਵਾਸੀਆਂ ਦਾ ਅਮੁੱਕ ਸੰਘਰਸ਼

ਕੈਨੇਡਾ ਪੁੱਜੇ ਅਤੇ ਕੈਨੇਡਾ ‘ਚ ਦਿਲਚਸਪੀ ਰੱਖਦੇ ਪੰਜਾਬ ਰਹਿੰਦੇ ਬਹੁਤੇ ਪੰਜਾਬੀ ਕੈਨੇਡਾ ‘ਚ ਮੂਲ ਨਿਵਾਸੀਆਂ …

%d bloggers like this: