Breaking News
Home / ਅੰਤਰ ਰਾਸ਼ਟਰੀ / ਜਰਮਨ ਵਿਚ ਸਿੱਖਾਂ ਦੀ ਜਸੂਸੀ ਕਰਨ ਵਾਲਾ ਇਕ ਹੋਰ ਭਾਰਤੀ ਜਸੂਸ ਗ੍ਰਿਫਤਾਰ

ਜਰਮਨ ਵਿਚ ਸਿੱਖਾਂ ਦੀ ਜਸੂਸੀ ਕਰਨ ਵਾਲਾ ਇਕ ਹੋਰ ਭਾਰਤੀ ਜਸੂਸ ਗ੍ਰਿਫਤਾਰ

ਫਰੈਂਕਫਰਟ ਦੀ ਇੱਕ ਅਦਾਲਤ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੱਕ ਭਾਰਤੀ ਨਾਗਰਿਕ ਦਾ ਅਜ਼ਾਦੀ ਪਸੰਦ ਸਿੱਖਾਂ ਅਤੇ ਕਸ਼ਮੀਰੀਆਂ ਦੀ ਭਾਰਤੀ ਖੁਫੀਆ ਏਜੰਸੀ ‘ਰਾਅ’ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਮੁਕੱਦਮਾ ਚਲਾਇਆ ਜਾਵੇਗਾ । ਜਰਮਨ ਦੇ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ 54 ਸਾਲਾ ਬਲਬੀਰ, ਸਾਲ 2015 ਤੋਂ ਭਾਰਤੀ ਵਿਦੇਸ਼ੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਇਲਸਿਸ ਵਿੰਗ ਨਾਲ ਕੰਮ ਕਰ ਰਿਹਾ ਸੀ । ਫਰੈਂਕਫਰਟ ਦੀ ਉੱਚ ਖੇਤਰੀ ਅਦਾਲਤ ਅਨੁਸਾਰ ਬਲਬੀਰ ‘ਕਥਿਤ ਤੌਰ ਤੇ ਭਾਰਤ ਵਿਰੋਧੀ ਸਿੱਖਾਂ ਅਤੇ ਕਸ਼ਮੀਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਆਕਾਵਾਂ ਨੂੰ ਭਾਰਤੀ ਕੌਂਸਲੇਟ ਜਨਰਲ ਫਰੈਂਕਫਰਟ ਵਿੱਚ ਪਹੁੰਚਾਉਂਦਾ ਸੀ ।’ਅਦਾਲਤ ਵੱਲੋਂ ਸੁਣਵਾਈ 25 ਅਗਸਤ ਨੂੰ ਸ਼ੁਰੂ ਕੀਤੀ ਜਾਵੇਗੀ । ਯਾਦ ਰਹੇ ਕਿ ਫਰੈਂਕਫਰਟ ਦੀ ਇਹੀ ਅਦਾਲਤ ਨੇ ਦਸੰਬਰ ਵਿੱਚ ਇੱਕ ਭਾਰਤੀ ਜੋੜੇ ਨੂੰ ਸਿੱਖਾਂ ਅਤੇ ਕਸ਼ਮੀਰੀਆਂ ਦੀ ਭਾਰਤੀ ਖੁਫੀਆ ਏਜੰਸੀ ‘ਰਾਅ’ ਲਈ ਜਾਸੂਸੀ ਕਰਨ ਕਰਕੇ ਸਜ਼ਾ ਦਿੱਤੀ ਸੀ । ਪਤੀ ਨੂੰ ਖੁਫੀਆ ਏਜੰਸੀ ਦੇ ਏਜੰਟ ਹੋਣ ਕਰਕੇ 18 ਮਹੀਨੇ ਦੀ ਸਜ਼ਾ ਜੋ ਕਿ ਦੋ ਸਾਲਾ ਦੀਆ ਪਬੰਧੀਆਂ ਵਿੱਚ ਤਬਦੀਲ ਹੋ ਗਈ ਸੀ ਅਤੇ ਪਤਨੀ ਨੂੰ 180 ਦਿਨਾਂ ਦੀ ਤਨਖਾਹ ਬਰਾਬਰ ਜੁਰਮਾਨਾ ਕੀਤਾ ਗਿਆ ਸੀ ।
ਇਹ ਗੱਲ ਵੀ ਧਿਆਨ ਰੱਖਣਯੋਗ ਹੈ ਕਿ ਇਹ ਜਰਮਨੀ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਦਾ ਚੌਥਾ ਕੇਸ ਹੈ ।

ਜਰਮਨੀ ਵਿਚ ਇਕ ਹੋਰ ਭਾਰਤੀ ਨਾਗਰਿਕ ਨੂੰ ਭਾਰਤੀ ਖੂਫੀਆ ੲਜੰਸੀਆਂ ਵਾਸਤੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਜਰਮਨੀ ਦੀ ਅਦਾਲਤ ਨੇ ਇਸ ਦੋਸ਼ੀ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਦੋਸ਼ੀ ਦੀ ਪਛਾਣ 54 ਸਾਲਾ ਬਲਬੀਰ ਨਾਮੀਂ ਸਖਸ਼ ਵਜੋਂ ਹੋਈ ਹੈ। ਇਹ ਭਾਰਤ ਦੀ ਖੂਫੀਆ ਏਜੰਸੀ ਰਾਅ ਵਾਸਤੇ 2015 ਤੋਂ ਕੰਮ ਕਰ ਰਿਹਾ ਸੀ।
ਜਰਮਨੀ ਦੀ ਅਦਾਲਤ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਬੰਦਾ ਜਰਮਨੀ ਵਿਚ ਰਹਿੰਦੇ ਸਿੱਖ ਅਤੇ ਕਸ਼ਮੀਰੀ ਆਗੂਆਂ ਦੀ ਜਾਸੂਸੀ ਕਰਦਾ ਸੀ ਤੇ ਇਹਨਾਂ ਬਾਰੇ ਇਕੱਠੀ ਕੀਤੀ ਜਾਣਕਾਰੀ ਨੂੰ ਫਰੈਂਕਫਰਟ ਸਥਿਤ ਭਾਰਤੀ ਕੌਂਸਲੇਟ ਵਿਚ ਤੈਨਾਤ ਆਪਣੇ ਹੈਂਡਲਰਾਂ ਨੂੰ ਦਿੰਦਾ ਸੀ। ਇਸ ਭਾਰਤੀ ਦੋਸ਼ੀ ਖਿਲਾਫ 25 ਅਗਸਤ ਤੋਂ ਮੁਕੱਦਮਾ ਸ਼ੁਰੂ ਹੋ ਰਿਹਾ ਹੈ। ਕੁੱਝ ਸਮਾਂ ਪਹਿਲਾਂ ਫਰੈਂਕਫਰਟ ਦੀ ਅਦਾਲਤ ਨੇ ਇਕ ਹੋਰ ਜੋੜੇ ਨੂੰ ਭਾਰਤੀ ਏਜੰਸੀਆਂ ਵਾਸਤੇ ਜਾਸੂਸੀ ਕਰਨ ਦੇ ਦੋਸ਼ ਵਿਚ ਸਜ਼ਾ ਸੁਣਾਈ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਨੇਡਾ ਵਿਚ ਵੀ ਭਾਰਤੀ ਏਜੰਸੀਆਂ ਦੇ ਜਾਸੂਸ ਦੇ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਵਿਦੇਸ਼ਾਂ ਵਿਚ ਵਸਦੇ ਸਿੱਖ ਭਾਈਚਾਰੇ ਵੱਲੋਂ ਭਾਰਤੀ ਏਜੰਸੀਆਂ ਦੇ ਇਹਨਾਂ ਜਾਸੂਸੀ ਮਿਸ਼ਨਾਂ ਖਿਲਾਫ ਲਗਾਤਾਰ ਵਿਦੇਸ਼ੀ ਸਰਕਾਰਾਂ ਨੂੰ ਸੂਚੇਤ ਕੀਤਾ ਜਾ ਰਿਹਾ ਹੈ। ਭਾਰਤ ਵਿਚ ਸਿੱਖ ਅਤੇ ਕਸ਼ਮੀਰੀ ਅਜ਼ਾਦੀ ਲਹਿਰਾਂ ਭਾਰਤ ਸਰਕਾਰ ਲਈ ਵੱਡੀ ਚੁਣੌਤੀ ਹਨ। ਸਿੱਖ ਲਹਿਰ ਭਾਵੇਂ ਕਿ ਹਥਿਆਰਬੰਦ ਸੰਘਰਸ਼ ਦੇ ਇਕ ਲੰਬੇ ਪੜਾਅ ਨੂੰ ਪਰ ਕਰ ਹੁਣ ਇਕ ਖੜੋਤ ਵਿਚ ਨਜ਼ਰ ਆ ਰਹੀ ਹੈ ਪਰ ਸਿੱਖਾਂ ਅੰਦਰ ਇਸ ਲਹਿਰ ਨੂੰ ਮੁੜ ਸੁਰਜੀਤ ਕਰਕੇ ਅਜ਼ਾਦ ਦੇਸ਼ ਖਾਲਿਸਤਾਨ ਬਣਾਉਣ ਦੀ ਇੱਛਾ ਮੁੜ ਜ਼ੋਰ ਫੜ ਰਹੀ ਹੈ। ਸੂਤਰਾਂ ਮੁਤਾਬਕ ਸਿੱਖ ਰਾਜਨੀਤੀ ਵਿਚ ਵਿਦੇਸ਼ੀ ਸਿੱਖਾਂ ਦਾ ਅਹਿਮ ਪ੍ਰਭਾਵ ਹੈ ਅਤੇ ਇਸ ਨਾਲ ਨਜਿੱਠਣ ਲਈ ਭਾਰਤ ਦੀਆਂ ਖੂਫੀਆ ਏਜੰਸੀਆਂ ਵੱਲੋਂ ਵੱਡੇ ਪੱਧਰ ‘ਤੇ ਆਪਣੇ ਜਾਸੂਸਾਂ ਨੂੰ ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਦੇ ਅੰਦਰੂਨੀ ਘੇਰਿਆਂ ਅੰਦਰ ਫਿੱਟ ਕੀਤਾ ਗਿਆ ਹੈ।

Check Also

ਕਨੇਡਾ ਵਿਚ ਪੰਜਾਬੀ ਵਿਅਕਤੀ ਸਮੇਤ 4 ਜਣੇ 1.6 ਮਿਲੀਅਨ ਡਾਲਰ ਦੀਆਂ ਗੈਰ ਕਾਨੂੰਨੀ ਸਿਗਰਟਾਂ ਸਮੇਤ ਕਾਬੂ

ਉਨਟਾਰੀਓ ਪਰੋਵਿੰਸੀਅਲ ਪੁਲਿਸ ਨੇ ਬਰੈਂਪਟਨ ਦੇ 27 ਸਾਲਾਂ ਸੋਹਣ ਸਿੰਘ ਸਮੇਤ 4 ਜਣਿਆਂ ਨੂੰ 1.6 …

%d bloggers like this: