Breaking News
Home / ਅੰਤਰ ਰਾਸ਼ਟਰੀ / ਹਿੰਦੋਸਤਾਨੀਆਂ ਦੇ ਨਫ਼ਰਤੀ ਪ੍ਰਚਾਰ ਖਿਲਾਫ ਉਠੇ ਅਰਬੀ ਮੁਸਲਮਾਨਾਂ ਦਾ ਨਿਸ਼ਾਨਾ ਕੌਣ ਬਣੂ ?

ਹਿੰਦੋਸਤਾਨੀਆਂ ਦੇ ਨਫ਼ਰਤੀ ਪ੍ਰਚਾਰ ਖਿਲਾਫ ਉਠੇ ਅਰਬੀ ਮੁਸਲਮਾਨਾਂ ਦਾ ਨਿਸ਼ਾਨਾ ਕੌਣ ਬਣੂ ?

ਭਾਰਤ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਵੱਖ ਵੱਖ ਗੈਰ ਹਿੰਦੂ ਧਾਰਮਿਕ ਸਮੂਹਾਂ ਨੂੰ ਨਿਸ਼ਾਨਾ ਬਣਾ ਕੇ ਉਗਲੀ ਜਾਂ ਰਹੀ ਨਫ਼ਰਤ ਉਸ ਮੁਕਾਮ ‘ਤੇ ਪਹੁੰਚ ਗਈ ਏ ਜਿਥੇ ਕਿਹਾ ਜਾ ਸਕਦਾ ਕਿ “ਆਪੋ ਫਾਥਰੀਏ ਤੈਨੂੰ ਕੌਣ ਛੁਡਾਵੇ ਨੀ”। ਫੇਸਬੁਕ ਅਤੇ ਟਵਿਟਰ ਤੇ ਮੁਸਲਮਾਨਾਂ ਵੱਲ ਸੇਧਤ ਨਫਰਤੀ ਬਿਆਨਾਂ ਬਾਰੇ ਅਰਬ ਦੇ ਸ਼ਾਹੀ ਪਰਵਾਰ ‘ਤੇ ਦੁਨੀਆਂ ਦੀਆਂ ਇਸਲਾਮਿਕ ਸੰਸਥਾਵਾਂ ਨੇ ਗੰਭੀਰ ਨੋਟਿਸ ਲਿਆ ਹੈ । UAE ‘ਚ ਭਾਰਤੀ ਸਫੀਰ ਨੂੰ ਵੀ ਸਫਾਈ ਦੇਣੀ ਪਈ ।

ਪਰ ਸਾਡੀ ਫਿਕਰਮੰਦੀ ਇਸ ਨਫਰਤ ਦੀ ਫਸਲ ਦੇ ਮਿਲਣ ਵਾਲੇ ਫਲ ਬਾਰੇ ਹੈ । ਪੰਜਾਬੀਆਂ ਤੇ ਖਾਸਕਰ ਸਿੱਖਾਂ ਨੇ 9/11 ਜੋੜੇ ਅਮਰੀਕੀ ਟਾਵਰਾਂ ਪਿਛੋਂ ਵੱਡਾ ਸੰਤਾਪ ਹੰਡਾਇਆ ਹੈ । ਜੇ ਭਾਰਤੀ ਹਿੰਦੂਆਂ ਅਤੇ ਮੁਸਲਮਾਨਾਂ ਦਾ ਆਪਸੀ ਨਫਰਤ ਦਾ ਆਲਮ ਇਹੀ ਰਿਹਾ ਤਾਂ “ਕੀਤੀਆਂ ਦੁੱਲੇ ਦੀਆਂ ਪੇਸ਼ ਲੱਧੀ ਦੇ ਆਈਆਂ” ਵਾਲੇ ਹਲਾਤ ਵੀ ਬਣ ਸਕਦੇ ਹਨ ਭਾਵ ਕਿ ਅਰਬ ਸਣੇ ਮੁਸਲਮਾਨਾਂ ਦੀ ਚੋਖੀ ਗਿਣਤੀ ਵਾਲੇ ਦੇਸ਼ਾਂ ‘ਚ ਸਿੱਖਾਂ ਤੇ ਪੰਜਾਬੀਆਂ ਨੂੰ ਜੁਆਬੀ ਨਫਰਤ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ । ਹਾਲਾਂਕਿ ਇਸਲਾਮੋਫੋਬੀਆ ਦੀ ਮਾਰ ਝਲ ਰਹੇ ਮੁਸਲਮਾਨ ਸਾਇਦ ਹਿੰਦੂ ਇੰਤਹਾਪਸੰਦੀ ਦੇ ਪੱਧਰ ‘ਤੇ ਨਾ ਜਾਣ ਪਰ ਪੰਜਾਬੀਆਂ ਨੂੰ ਬੇਗਾਨੀ ਧਰਤੀ ਤੇ ਪੱਕੇ ਪੈਰੀ ਖਲੋਣ ਦੇ ਯਤਨ ਅਰੰਭਣੇ ਚਾਹੀਦੇ ਹਨ ।

ਪੰਜਾਬੀਆਂ ਨੂੰ ਆਪਣੀ ਵੱਖਰੀ ਹੋੰਦ ਹਸਤੀ ਲਈ ਉਦਮ ਕਰਨੇ ਚਾਹੀਦੇ ਹਨ । ਦੁਬਈ ਵਰਗੇ ਦੇਸ ਵਿੱਚ ਕਈ ਹਿੰਦੀ ਰੇਡੀਓ ਚੈਨਲ ਤਾਂ ਚਲਦੇ ਹਨ ਪਰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਾਮੇ ਹਿੰਦੀਆਂ ਨਾਲੋਂ ਵੱਧ ਹੋਣ ਦੇ ਬਾਵਜੂਦ ਇਕ ਵੀ ਪੰਜਾਬੀ ਰੇਡੀਓ ਨਹੀਂ । ਪੰਜਾਬੀਆਂ ਦੀ ਸਮਾਜਿਕ ਹਾਜਰੀ ਵੀ ਹਿੰਦੀਆਂ ਦੇ ਮੁਕਾਬਲੇ ਬਹੁਤ ਘੱਟ ਹੈ । ਪੰਜਾਬੀਆਂ ਨੂੰ ਇਸ ਪਾਸੇ ਵਧੇਰੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ mistaken identity ਦਾ ਸ਼ਿਕਾਰ ਨਾ ਹੋਣ ।
ਆਹ ਲਾਇਨ ਵੀ

ਮੌਜੂਦਾ ਹਲਾਤਾਂ ‘ਚ ਨਫਰਤੀ ਟਵੀਟਾਂ ਵਾਲਿਆਂ ਨਾਲ ਕੋਈ ਜਾਹਰ ਲੀਕ ਤਾਂ ਖਿੱਚੀ ਨਹੀਂ ਜਾ ਸਕਦੀ ਪਰ ਦੁਨੀਆਂ ਨੂੰ ਇਹ ਪਤਾ ਲੱਗਣਾ ਜਰੂਰੀ ਹੈ ਕਿ ਅਸੀਂ ਨਫ਼ਰਤਾਂ ਵਾਲੇ ਨਹੀਂ ਪ੍ਰੀਤਾਂ ਦੇ ਲੰਗਰਾਂ ਤੇ ਛਬੀਲਾਂ ਵਾਲੇ ਹਾਂ ।

#ਮਹਿਕਮਾ_ਪੰਜਾਬੀ

ਮਾਮਲਾ ਹਿੰਦੂਆਂ ਵਲੋਂ ਅਰਬ ਦੇਸ਼ਾਂ ਖਿਲਾਫ ਘਟੀਆ ਟਿੱਪਣੀਆਂ ਦਾ- ਕਿਤੇ ਪੰਜਾਬੀਆਂ ਦਾ ਨੁਕਸਾਨ ਨਾਂ ਹੋ ਜਾਵੇ – ਇਹ ਵੀਡੀਉ ਜ਼ਰੂਰ ਦੇਖੋ-
ਪਿਛਲੇ ਕੁੱਝ ਸਾਲਾਂ ਤੋਂ ਪੂਰਬੀਆਂ ਨੇ ਮੁਸਲਮਾਨਾਂ ‘ਤੇ ਹ ਮ ਲੇ ਤਿੱਖੇ ਕਰ ਦਿੱਤੇ ਨੇ।‌ ਅਸੀਂ ਸੋਸ਼ਲ ਮੀਡੀਆ ‘ਤੇ ਹੋ ਰਹੇ ਹ ਮ ਲਿਆਂ ਦੀ ਗੱਲ ਕਰ ਰਹੇ ਹਾਂ।

ਮੁਸਲਮਾਨਾਂ ਖ਼ਿਲਾਫ਼ ਸ਼ੋਸ਼ਲ ਮੀਡੀਆ ‘ਤੇ ਚੱਲ ਰਿਹਾ ਭੰਡੀ ਪ੍ਰਚਾਰ ਹੁਣ ਅਰਬ ਮੁਲਕਾਂ ਤੱਕ ਪਹੁੰਚ ਗਿਆ ਹੈ।‌ ਹੁਣ ਅਰਬ ਮੁਲਕਾਂ ਵਿਚੋਂ ਵੀ ਅਜਿਹੇ ਭੰ ਡੀ ਪ੍ਰਚਾਰ ਖਿਲਾਫ ਅਵਾਜ ਉਠਣੀ ਸ਼ੁਰੂ ਹੋ ਗਈ ਏ। ਉਥੇ ਇਹ ਗੱਲ ਚੱਲ‌ ਰਹੀ ਹੈ ਕਿ ਭਾਰਤੀ ਮੂਲ ਦੇ ਬੰਦਿਆਂ ਨੂੰ ਬਾਹਰ ਕੱਢਿਆ ਜਾਵੇ।

ਭਾਰਤ ਵਿੱਚੋਂ ਜਿਆਦਾਤਰ ਦੱਖਣ ਭਾਰਤ ਅਤੇ ਪੰਜਾਬ ਦੇ ਲੋਕ ਅਰਬ ਮੁਲਕਾਂ ਵਿੱਚ ਜਾ ਕੇ ਕੰਮ ਕਰ ਰਹੇ ਨੇ। ਗੁਜਰਾਤੀ ਤੇ ਹਿੰਦੀ ਬੈਲ਼ਟ ਇਹਨਾਂ ਖਿੱਤਿਆ ਨਾਲੋਂ ਘੱਟ ਤਾਦਾਦ ਵਿੱਚ ਓਥੇ ਕੰਮ ਕਰ ਰਹੀ ਹੈ। ਹਿੰਦੀ ਰਾਸ਼ਟਰਵਾਦੀਆਂ ਦੀ ਮੁਸਲਮਾਨਾਂ ਖਿਲਾਫ ਵਰਤੀ ਜਾ ਰਹੀ ਸ਼ਬਦਾਵਲੀ ਦਾ ਇਹਨਾਂ ਸੂਬਿਆਂ ਨੂੰ ਮਾੜ੍ਹਾ ਅਸਰ ਵੇਖਣਾ ਪੈ ਸਕਦਾ ਹੈ।


ਜਿੱਥੇ ਪੰਜਾਬ ਦੇ ਲੱਖਾਂ ਦੀ ਗਿਣਤੀ ਵਿੱਚ ਬੇਰੋਜਗਾਰ ਨੌਜਵਾਨਾਂ ਨੂੰ ਇਹ ਮੁਲਕ ਨੌਕਰੀ ਦੇ ਰਹੇ ਹਨ ਓਥੇ ਇਹਨਾਂ ਮੁਲਕਾਂ ਤੋਂ ਆਇਆ ਪੈਸਾ ਪੰਜਾਬ ਦੇ ਅਰਥਚਾਰੇ ਤੇ ਸਿੱਧਾ ਅਸਰ ਕਰਦਾ ਹੈ।

ਸੋਚੋਂ ਕਿ ਕਿਸੇ ਨਫ ਰਤੀ ਟਿੱਪਣੀ ਨਾਲ ਲੱਖਾਂ ਪੰਜਾਬੀਆਂ ਅਤੇ ਗੈਰ ਹਿੰਦੀ ਭਾਰਤੀਆਂ ਨੂੰ ਗਲਫ ਤੋਂ ਦੇਸ ਨਿਕਾਲਾ ਮਿੱਲ ਸਕਦਾ ਹੈ। ਕੀ ਭਾਰਤ ਸਰਕਾਰ ਇਹਨਾਂ ਸੂਬਿਆਂ ਦੇ ਅਜਿਹੇ ਪਰਵਾਸੀ ਲੋਕਾਂ ਦੇ ਦੇਸ ਨਿਕਾਲੇ ਅਤੇ ਬੇਰੋਜਗਾਰੀ ਦੀ ਸਿੱਧੀ ਜਿੰਮੇਦਾਰ ਹੋਵੇਗੀ ?


ਵਿਦੇਸ਼ਾ ਤੋਂ ਆਏ ਪੈਸੇ ਨਾਲ ਪੰਜਾਬ ਅਤੇ ਦੱਖਣ ਭਾਰਤ ਦੇ ਸੂਬੇ ਵੱਡਾ ਮਾਲੀਆ ਵੀ ਖੜਾ ਕਰਦੇ ਹਨ ਜੋ ਕੇਂਦਰ ਕੋਲ ਟੈਕਸਾਂ ਦੇ ਰੂਪ ਵਿੱਚ ਪੁੱਜ ਜਾਂਦਾ ਹੈ ਅਤੇ ਕੇੰਦਰ ਉਹਨਾਂ ਟੈਕਸਾਂ ਨੂੰ ਵੀ ਹਿੰਦੀ ਬੈਲਟ ਤੇ ਖਰਚ ਕਰ ਦਿੰਦਾ ਹੈ।

ਜੇਕਰ ਨਫ ਰਤੀ ਪਰਚਾਰ ਨਾਲ ਇਹਨਾਂ ਗੈਰ ਹਿੰਦੀ ਸੂਬਿਆਂ ਦੇ ਅਰਥਚਾਰੇ ਨੂੰ ਨੁਕਸਾਨ ਹੁੰਦਾ ਹੈ ਤਾਂ ਉਸਦੀ ਜਵਾਬਦੇਹੀ ਕਿਸਦੀ ਹੋਵੇਗੀ?

ਪੂਰਬੀਆਂ ਨੂੰ ਆਦਤ ਪਈ ਹੋਈ ਆ ਕਿ ਸਿੱਖਾਂ, ਬੋਧੀਆਂ, ਜੈਨੀਆਂ ਖਿਲਾਫ ਕੁੱਝ ਵੀ ਬੋਲਦੇ ਰਹੋ।‌ ਪਰ ਪੂਰਬੀਆਂ ਦੇ ਮੁਸਲਮਾਨਾਂ ਖ਼ਿਲਾਫ਼ ਏਦਾਂ ਬੋਲਣ ਦੇ ਨਤੀਜੇ ਪੰਜਾਬੀ ਕਾਮਿਆਂ ਨੂੰ ਭੁਗਤਣੇ ਪੈ ਸਕਦੇ ਨੇ।

#ਮਹਿਕਮਾ_ਪੰਜਾਬੀ


ਦਿੱਲੀ ਐਨੀ ਦੂਰ ਵੀ ਨਹੀਂ ਜਿੰਨੀ ਅਸੀਂ ਸੋਚਦੇ ਹਾਂ।ਸਾਂਝੇ ਅਮੀਰਾਤ ਅਰਬ ਦੀ ਰਾਜਕੁਮਾਰੀ #Hend_Al_Qassimi ਵੱਲੋਂ ਭਾਰਤ ‘ਚ ਮੁਸਲਮਾਨਾਂ ਖ਼ਿਲਾਫ਼ ਹੋ ਰਹੀ ਹਿੰਸਾ ਅਤੇ ਸੋਸ਼ਲ ਮੀਡੀਆ ‘ਤੇ ਅਖੌਤੀ ਹਿੰਦੂਤਵੀ ਏਜੰਡੇ ਦੇ ਪ੍ਰਚਾਰ ਬਾਰੇ ਕੀਤਾ ਗਿਆ ਮੂੰਹ ਤੋੜਵਾਂ ਟਵੀਟ ਚਰਚਾ ਦਾ ਨੁਕਤਾ ਬਣਿਆ ਹੋਇਆ ਹੈ। ਇੰਜ ਜਾਪਦਾ ਹੈ ਜਿਵੇਂ ਭਾਰਤੀ ਮੀਡੀਆ ਛੁੱਟੀ ‘ਤੇ ਹੋਵੇ। ਪਰ ਕਈ ਹਿੰਦੂਤਵੀਆਂ ਨੇ ਇਸ ਬਾਰੇ ਰੋਸ ਪ੍ਰਗਟ ਕੀਤਾ ਅਤੇ ਦੱਬੀ ਜਿਹੀ ਆਵਾਜ ‘ਚ ਬੀਬੀ ਨੂੰ ਮੁਆਫੀ ਮੰਗਣ ਲਈ ਕਹਿ ਦਿੱਤਾ। ਜੁਆਬ ‘ਚ ਬੀਬੀ ਕਹਿੰਦੀ ਨਸਲਕੁਸ਼ੀ ਲਈ ਜ਼ੁੰਮੇਵਾਰ ਲੋਕਾਂ ਤੋਂ ਮੁਆਫੀ ਕਾਹਦੀ। ਹਜ਼ਾਰ ਮੀਲ ਦੀ ਦੂਰੀ ‘ਤੇ ਬੈਠੀ ਇਸ ਬੀਬੀ ਦੇ ਬਿਆਨ ਨਾਲ ਜੇ ਭਾਰਤ ਦੀ ਹਵਾ ਬਦਲ ਸਕਦੀ ਹੈ ਤਾਂ ਅਸੀਂ ਸੋਚ ਸਕਦੇ ਹਾਂ ਕਿ “ਦਿੱਲੀ ਐਨੀ ਦੂਰ ਵੀ ਨਹੀਂ ਜਿੰਨੀ ਅਸੀਂ ਸੋਚਦੇ ਹਾਂ।”

ਸੁਰਿੰਦਰ ਸਿੰਘ, ਟਾਕਿੰਗ ਪੰਜਾਬ

Check Also

ਕਨੇਡਾ ਵਿਚ ਪੰਜਾਬੀ ਵਿਅਕਤੀ ਸਮੇਤ 4 ਜਣੇ 1.6 ਮਿਲੀਅਨ ਡਾਲਰ ਦੀਆਂ ਗੈਰ ਕਾਨੂੰਨੀ ਸਿਗਰਟਾਂ ਸਮੇਤ ਕਾਬੂ

ਉਨਟਾਰੀਓ ਪਰੋਵਿੰਸੀਅਲ ਪੁਲਿਸ ਨੇ ਬਰੈਂਪਟਨ ਦੇ 27 ਸਾਲਾਂ ਸੋਹਣ ਸਿੰਘ ਸਮੇਤ 4 ਜਣਿਆਂ ਨੂੰ 1.6 …

%d bloggers like this: