Breaking News
Home / ਅੰਤਰ ਰਾਸ਼ਟਰੀ / Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ
ਐਮਰਜੈਂਸੀ ਮੈਡੀਸਨ ਕੰਸਲਟੈਂਟ ਮਨਜੀਤ ਸਿੰਘ ਰਿਆਤ ਦੀ ਰੋਇਲ ਡਰਬੀ ਹਸਪਤਾਲ ਵਿਖੇ ਕੋਵਿਡ-19 ਕਾਰਨ ਮੌਤ ਹੋ ਗਈ | ਮਨਜੀਤ ਸਿੰਘ ਬੀਤੇ ਦੋ ਦਹਾਕਿਆਂ ਤੋਂ ਡਰਬੀਸ਼ਾਇਰ ਵਿਚ ਐਮਰਜੈਂਸੀ ਮੈਡੀਸਨ ਸਰਵਿਸ ‘ਚ ਕੰਮ ਕਰ ਰਹੇ ਸਨ | ਉਹ ਬਰਤਾਨੀਆ ‘ਚ ਇਸ ਅਹੁਦੇ ‘ਤੇ ਕੰਮ ਕਰਨ ਵਾਲੇ ਪਹਿਲੇ ਸਿੱਖ ਸਨ | ਸ: ਰਿਆਤ ਸਿੱਖ ਭਾਈਚਾਰੇ ‘ਚ ਹੀ ਨਹੀਂ, ਸਗੋਂ ਮੈਡੀਸਨ ਦੇ ਿਖ਼ੱਤੇ ‘ਚ ਕੰਮ ਕਰਦਿਆਂ ਉਹ ਦੂਜੇ ਭਾਈਚਾਰਿਆਂ ਵਿਚ ਵੀ ਹਰਮਨ ਪਿਆਰੇ ਹਨ |

ਯੂਨੀਵਰਸਿਟੀ ਹਸਪਤਾਲ ਡਰਬੀ ਦੇ ਚੀਫ਼ ਗੈਵਿਨ ਬੋਏਲ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਦੇ ਐਮਰਜੈਂਸੀ ਮੈਡੀਸਨ ਖੇਤਰ ਵਿਚ ਵੱਡਾ ਯੋਗਦਾਨ ਸੀ | ਉਨ੍ਹਾਂ ਦੀ ਸਾਥੀ ਸੂਈ ਹੇਵਟ ਨੇ ਕਿਹਾ ਕਿ ਮਨਜੀਤ ਸਿੰਘ ਨੂੰ ਡਰਬੀ ਦੇ ਐਮਰਜੈਂਸੀ ਵਿਭਾਗ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਸੀ, ਜੋ ਔਖੇ ਸਮੇਂ ‘ਚ ਵੀ ਚੰਗੀ ਸਲਾਹ ਅਤੇ ਮਦਦ ਕਰਦਾ ਸੀ | ਮਨਜੀਤ ਸਿੰਘ ਨੇ 1992 ‘ਚ ਐਮਰਜੈਂਸੀ ਮੈਡੀਸਨ ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਕਈ ਵਿਭਾਗਾਂ ‘ਚ ਕੰਮ ਕੀਤਾ | ਉਹ 2003 ‘ਚ ਡਰਬੀਸ਼ਾਇਰ ਰੋਇਲ ਇੰਫਰਮੈਰੀ ਦੇ ਐਮਰਜੈਂਸੀ ਮੈਡੀਸਨ ਵਿਭਾਗ ‘ਚ ਸਲਾਹਕਾਰ ਬਣੇ ਅਤੇ 2006 ‘ਚ ਵਿਭਾਗ ਦੇ ਮੁਖੀ ਬਣ ਗਏ | ਉਨ੍ਹਾਂ 17 ਸਾਲ ਮੈਡੀਸਨ ਦੇ ਵਿੱਦਿਅਕ ਵਿਭਾਗ ‘ਚ ਵੀ ਕੰਮ ਕੀਤਾ ਅਤੇ ਮੈਡੀਸਨ ਦੇ ਕਈ ਵਿਭਾਗਾਂ ਦੇ ਉੱਚ ਅਹੁਦਿਆਂ ‘ਤੇ ਰਹੇ

Check Also

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ..ਹੈਰਾਨ ਹੋਣ …

%d bloggers like this: