Breaking News
Home / ਅੰਤਰ ਰਾਸ਼ਟਰੀ / Video – ਅਮਰੀਕਾ ਵਿੱਚ ਲੌਕਡਾਊਨ ਖ਼ਿਲਾਫ਼ ਸੜਕਾਂ ’ਤੇ ਉਤਰੇ ਲੋਕ

Video – ਅਮਰੀਕਾ ਵਿੱਚ ਲੌਕਡਾਊਨ ਖ਼ਿਲਾਫ਼ ਸੜਕਾਂ ’ਤੇ ਉਤਰੇ ਲੋਕ

ਲੌਕਡਾਊਨ ਖ਼ਿਲਾਫ਼ ਅਮਰੀਕਾ ਵਿੱਚ ਥਾਂ-ਥਾਂ ‘ਤੇ ਮੁਜ਼ਾਹਰੇ ਹੋ ਰਹੇ ਹਨ। ਕਈ ਲੋਕ ਇਸ ਨੂੰ ਧੋਖਾ, ਸਿਆਸਤ ਤੇ ਸਾਜ਼ਿਸ਼ ਕਰਾਰ ਦੇ ਰਹੇ ਹਨ

ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ | ਮੌਤਾਂ ਦੀ ਗਿਣਤੀ 43193 ਹੋ ਗਈ ਹੈ | ਕੋਰੋਨਾ ਵਾਇਰਸ ਦੀ ਲਪੇਟ ‘ਚ ਆਏ ਅਮਰੀਕੀਆਂ ਦੀ ਮੌਤ ਦਰ 37 ਫ਼ੀਸਦੀ ਹੈ, ਜਦਕਿ 63 ਫ਼ੀਸਦੀ ਪੀੜਤ ਠੀਕ ਵੀ ਹੋਏ ਹਨ | ਇਹ ਦਰ 1,14,903 ਮਾਮਲਿਆਂ ਦੀ ਹੈ, ਜਿਨ੍ਹਾਂ ਨੂੰ ਬੰਦ ਕੀਤਾ ਜਾ ਚੁੱਕਾ ਹੈ | ਇਸ ਸਮੇਂ ਪੀੜਤਾਂ ਦੀ ਕੁੱਲ ਗਿਣਤੀ 8,00,639 ਹੈ, ਜਿਨ੍ਹਾਂ ‘ਚ 6,84,548 ਕਿਰਿਆਸ਼ੀਲ ਮਾਮਲੇ ਹਨ | ਨਿਊਯਾਰਕ ‘ਚ 18929, ਨਿਊਜਰਸੀ ਵਿਚ 4377 ਤੇ ਮਿਸ਼ੀਗਨ ਵਿਚ 2468 ਮੌਤਾਂ ਹੋ ਚੁੱਕੀਆਂ ਹਨ | ਕੈਲੀਫੋਰਨੀਆ ਜਿੱਥੇ ਵੱਡੀ ਗਿਣਤੀ ‘ਚ ਪੰਜਾਬੀ ਤੇ ਭਾਰਤੀ ਰਹਿੰਦੇ ਹਨ, ‘ਚ 1223 ਮੌਤਾਂ ਹੋ ਚੁੱਕੀਆਂ ਹਨ | ਰਾਸ਼ਨ ਸਟੋਰਾਂ ‘ਚ ਜ਼ਰੂਰੀ ਵਸਤਾਂ ਦੀ ਕਮੀ ਪਾਈ ਜਾ ਰਹੀ ਹੈ ਅਤੇ ਆਰਥਿਕ ਤੰਗੀ ਕਾਰਨ ਲੋਕ ਪ੍ਰਦਰਸ਼ਨ ਕਰ ਰਹੇ ਹਨ | ਇਸ ਦਰਮਿਆਨ ਵਾਈਟ ਹਾਊਸ ਵਲੋਂ ਲੋਕਾਂ ਨੂੰ ਰਾਹਤ ਦੇਣ ਲਈ 300 ਅਰਬ ਡਾਲਰ ਦੇ ਇਕ ਹੋਰ ਪੈਕੇਜ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ | ਉੱਧਰ ਦੂਜੇ ਪਾਸੇ ਪੈਨਸਲਵੇਨੀਆ ਦੀ ਰਾਜਧਾਨੀ ਹੈਰਿਸਬਰਗ ‘ਚ ਗਵਰਨਰ ਟਾਮ ਵੋਲਫ ਦੇ ‘ਸਟੇਅ ਐਟ ਹੋਮ’ ਆਦੇਸ਼ ਦਾ ਵਿਰੋਧ ਕਰਦਿਆਂ ਲੋਕਾਂ ਨੇ ਪ੍ਰਦਰਸ਼ਨ ਕੀਤਾ | ਤਕਰੀਬਨ 2000 ਲੋਕ ਇਕੱਠੇ ਹੋਏ ਤੇ ਉਨ੍ਹਾਂ ਨੇ ਤਾਲਾਬੰਦੀ ਵਿਰੁੱਧ ਨਾਅਰੇ ਲਗਾਏ | ਪ੍ਰਦਰਸ਼ਨਕਾਰੀ ਝੰਡੇ ਲਹਿਰਾ ਰਹੇ ਸਨ ਤੇ ਉਨ੍ਹਾਂ ਨੇ ਬੈਨਰ ਚੁੱਕੇ ਹੋਏ ਸਨ, ਜਿਨ੍ਹਾਂ ਉੱਪਰ ਲਿਖਿਆ ਹੋਇਆ ਸੀ ‘ਆਜ਼ਾਦੀ ਜ਼ਰੂਰੀ ਹੈ’ | ਬੁਲਾਰਿਆਂ ਨੇ ਮੰਗ ਕੀਤੀ ਕਿ ਗ਼ੈਰਜ਼ਰੂਰੀ ਕਾਰੋਬਾਰ ਖੋਲ੍ਹ ਦਿੱਤੇ ਜਾਣ | ਪ੍ਰਦਰਸ਼ਨਕਾਰੀਆਂ ਦੇ ਪ੍ਰਤੀਨਿਧ ਐਰੋਨ ਬਰਨਸਟਾਈਨ ਨੇ ਕਿਹਾ ਕਿ ਬਦਕਿਸਮਤੀ ਨਾਲ ਕੁਝ ਲੋਕ ਕੋਰੋਨਾ ਵਾਇਰਸ ਨਾਲ ਮੌਤ ਦੇ ਮੂੰਹ ‘ਚ ਜਾ ਪਏ ਹਨ ਪਰੰਤੂ ਪੈਨਸਲਵੇਨੀਆ ਵਿਚਲੇ 15 ਲੱਖ ਬੇਰੁਜ਼ਗਾਰ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਕਿਸ ਤਰ੍ਹਾਂ ਅੱਖੋਂ-ਪਰੋਖੇ ਕੀਤਾ ਜਾ ਸਕਦਾ ਹੈ | ਸਿਹਤ ਸੰਭਾਲ ਤੇ ਆਰਥਿਕ ਪ੍ਰੇਸ਼ਾਨੀਆਂ ਦੇ ਦਰਮਿਆਨ ਇਸ ਕਿਸਮ ਦੇ ਪ੍ਰਦਰਸ਼ਨ ਹੋਰ ਥਾਵਾਂ ‘ਤੇ ਵੀ ਹੋਣ ਦੀ ਖ਼ਬਰ ਹੈ | ਇੱਥੇ ਵਰਨਣਯੋਗ ਹੈ ਕਿ ਪੈਨਸਲਵੇਨੀਆ ‘ਚ ਡੈਮੋਕਰੈਟਿਕ ਤਾਲਾਬੰਦੀ ਖੋਲ੍ਹਣ ਦਾ ਵਿਰੋਧ ਕਰ ਰਹੇ ਹਨ | ਡੈਮੋਕਰੈਟਿਕ ਆਗੂ ਵੋਲਫ ਅਨੁਸਾਰ ਦੇਸ਼ ਭਰ ‘ਚ ਟੈਸਟਿੰਗ ਮੈਟੀਰੀਅਲ ਦੀ ਘਾਟ ਅਰਥਵਿਵਸਥਾ ਖੋਲ੍ਹਣ ਦੇ ਰਾਹ ‘ਚ ਰੁਕਾਵਟ ਹੈ |

300 ਅਰਬ ਡਾਲਰ ਹੋਰ ਰਾਹਤ ਦੇਣ ‘ਤੇ ਵਿਚਾਰ
ਕੋਰੋਨਾ ਵਾਇਰਸ ਕਾਰਨ ਪਟੜੀ ਤੋਂ ਲੱਥੀ ਅਰਥ ਵਿਵਸਥਾ ਕਾਰਨ ਛੋਟੇ ਕਾਰੋਬਾਰੀਆਂ ਤੇ ਬੇਰੁਜ਼ਗਾਰ ਹੋਏ ਅਮਰੀਕੀਆਂ ਨੂੰ ਹੋਰ ਰਾਹਤ ਦੇਣ ਲਈ ਵਾਈਟ ਹਾਊਸ ਤੇ ਕਾਂਗਰਸ ਵਲੋਂ 300 ਅਰਬ ਡਾਲਰ ਦੇ ਪੈਕੇਜ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ | ਇਸ ਤਜਵੀਜ਼ ਉੱਪਰ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ 16 ਸਾਲ ਜਾਂ ਇਸ ਤੋਂ ਵੱਡਾ ਹਰ ਅਮਰੀਕੀ ਪ੍ਰਤੀ ਮਹੀਨਾ 2000 ਡਾਲਰ ਲੈਣ ਦਾ ਹੱਕਦਾਰ ਹੋਵੇਗਾ ਅਤੇ ਇਹ ਰਕਮ ਅਗਲੇ 6 ਮਹੀਨਿਆਂ ਦੌਰਾਨ ਦਿੱਤੀ ਜਾਵੇ | ਇਸ ਤੋਂ ਇਲਾਵਾ ਅਗਲੇ ਰਿਕਵਰੀ ਪੈਕੇਜ ਉੱਪਰ ਵੀ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਦਿਹਾਤੀ ਹਸਪਤਾਲਾਂ, ਸਿਹਤ ਸੰਭਾਲ ਵਰਕਰਾਂ ਤੇ ਬੁਨਿਆਦੀ ਸਹੂਲਤਾਂ ਸਮੇਤ ਰਾਜ ਪੱਧਰੀ ਤੇ ਸਥਾਨਕ ਭਾਈਚਾਰਿਆਂ ਨੂੰ ਵਿੱਤੀ ਰਾਹਤ ਦਿੱਤੀ ਜਾਵੇਗੀ |

Check Also

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ …

%d bloggers like this: