Breaking News
Home / ਅੰਤਰ ਰਾਸ਼ਟਰੀ / ਜਸਟਿਨ ਟਰੂਡੋ ਨੇ ਵਿਦਿਆਰਥੀਆਂ ਦੀ ਫੜੀ ਬਾਂਹ – ਨਵੀਂ ਫੰਡਿਗ ਦਾ ਕੀਤਾ ਐਲਾਨ

ਜਸਟਿਨ ਟਰੂਡੋ ਨੇ ਵਿਦਿਆਰਥੀਆਂ ਦੀ ਫੜੀ ਬਾਂਹ – ਨਵੀਂ ਫੰਡਿਗ ਦਾ ਕੀਤਾ ਐਲਾਨ

ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੀ ਬਾਂਹ ਫੜਨ ਲਈ 9 ਬਿਲੀਅਨ ਡਾਲਰ ਦੀ ਨਵੀ ਫੰਡਿੰਗ ਐਲਾਨੀ ਹੈ।

ਇਸ ਨਾਲ ਜਿਹੜੇ ਵਿਦਿਆਰਥੀ ਪਹਿਲਾਂ ਹੀ ਕਾਲਜ ਜਾਂ ਯੂਨੀਵਰਸਿਟੀ ਜਾ ਰਹੇ ਹਨ ਜਾਂ ਦਸੰਬਰ 2019 ‘ਚ ਗਰੈਜੂਏਟ ਹੋਏ ਹਨ ਜਾਂ ਜਿਨ੍ਹਾਂ ਇਸ ਸਾਲ ਸਤੰਬਰ ‘ਚ ਕਾਲਜ/ਯੂਨੀਵਰਸਿਟੀ ਜਾਣਾ ਹੈ, ਯੋਗ ਹੋ ਸਕਦੇ ਹਨ।

ਜਿਹੜੇ ਵਿਦਿਆਰਥੀ ਮਹੀਨੇ ਦਾ $1000 ਤੋਂ ਘੱਟ ਕਮਾ ਰਹੇ ਹਨ, ਉਹ ਵੀ ਇਹ ਮੱਦਦ ਲੈ ਸਕਣਗੇ। ਵਿਦਿਆਰਥੀਆਂ ਨੂੰ ਮਈ ਤੋਂ ਅਗਸਤ ਤੱਕ ਚਾਰ ਮਹੀਨੇ $1250 ਪ੍ਰਤੀ ਮਹੀਨਾ ਮਿਲਣਗੇ ਅਤੇ ਜੇਕਰ ਉਹ ਕਿਸੇ ਹੋਰ ਦੀ ਦੇਖਭਾਲ ਕਰ ਰਹੇ ਹਨ ਤਾਂ $1750 ਮਿਲਣਗੇ।

ਜਿਹੜੇ ਵਿਦਿਆਰਥੀ ਕੋਵਿਡ 19 ਨਾਲ ਜੂਝਣ ਲਈ ਕਿਸੇ ਤਰਾਂ ਦਾ ਵਲੰਟੀਅਰ ਕੰਮ ਕਰਨਗੇ ਤਾਂ $1,00-$1,500 ਮਿਲ ਸਕਦਾ ਹੈ।

ਅੰਤਰਰਾਸ਼ਟਰੀ ਵਿਦਿਆਰਥੀ ਇਹ ਮਦਦ ਨਹੀਂ ਲੈ ਸਕਣਗੇ, ਉਹ ਕੇਵਲ CERB ਲਈ ਅਪਲਾਈ ਕਰ ਸਕਣਗੇ, ਜਿਸ ਅਧੀਨ 4 ਮਹੀਨੇ $2000 ਪ੍ਰਤੀ ਮਹੀਨਾ ਯੋਗ ਵਿਦਿਆਰਥੀਆਂ ਨੂੰ ਮਿਲ ਰਹੇ ਹਨ।

– ਗੁਰਪ੍ਰੀਤ ਸਿੰਘ ਸਹੋਤਾ

Prime Minister Justin Trudeau has announced new aid in the form of the Canada Emergency Student Benefit.This benefit will offer $1,250 a month from May to August for those who qualify. Those who take care of someone or have a disability will receive more money under the CESB — $1,750.Post-secondary students who volunteer to help fight COVID-19 will be eligible for a $1,00-$1,500 payment, Trudeau announced.
The new student benefit and measures, like increased education grants and an expanded government-supported job program, will total $9 billion, the prime minister said.College and university students currently in school, planning to start in September, or who graduated in December 2019 are eligible.As well, working students earning less than $1,000 per month can apply.

Check Also

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ …

%d bloggers like this: