Breaking News
Home / ਮੁੱਖ ਖਬਰਾਂ / Video – ਸਿੱਖਾਂ ਦੀ ਨਵੀਂ ਪੀੜ੍ਹੀ ਅਗਿਆਨਤਾ ਵਸ ਆਪਣੇਂ ਬਜ਼ੁਰਗਾਂ ਅਤੇ ਮਹਾਨ ਰੂਹਾਂ ਦਾ ਸਤਿਕਾਰ ਕਰਨਾ ਭੁੱਲੀ

Video – ਸਿੱਖਾਂ ਦੀ ਨਵੀਂ ਪੀੜ੍ਹੀ ਅਗਿਆਨਤਾ ਵਸ ਆਪਣੇਂ ਬਜ਼ੁਰਗਾਂ ਅਤੇ ਮਹਾਨ ਰੂਹਾਂ ਦਾ ਸਤਿਕਾਰ ਕਰਨਾ ਭੁੱਲੀ

ਸਿੱਖਾਂ ਦੀ ਨਵੀਂ ਪੀੜ੍ਹੀ ਅਗਿਆਨਤਾ ਵਸ ਆਪਣੇਂ ਬਜ਼ੁਰਗਾਂ ਅਤੇ ਮਹਾਨ ਰੂਹਾਂ ਦਾ ਸਤਿਕਾਰ ਕਰਨਾ ਭੁੱਲੀ
ਸਿੱਖਾਂ ਨੂੰ ਕਿਸੇ ਤੋਂ ਖ ਤ ਰਾ ਨਹੀਂ…ਆਪਣੇ ਪ੍ਰਚਾਰਕਾਂ ਤੇ ਲੇਖਕਾਂ ਤੋਂ ਖ ਤ ਰਾ ਹੈ

ਹਕੂਮਤ ਜਦੋਂ ਵਿਚਾਰਾਂ ਦੀ ਲੜਾਈ ਹਾਰ ਜਾਵੇ ਤਾਂ ਟੈਕਾਂ ਤੋਪਾਂ ਨਾਲ ਸੱਤਾ ਬਚਾਉਦੀ ਹੈ .. ਸੰਸਾਰ ਬੇਸ਼ੱਕ ਕਿੰਨੀ ਵੀ ਦੁਨੀਆਵੀ ਤਰੱਕੀ ਕਰ ਗਿਆ ਪਰ ਇਸ ਵਹਿਮ ਚੋਂ ਕਦੇ ਨਹੀੰ ਨਿਕਲਿਆ ਕਿ ਸ਼ਾਇਦ ਉਸ ਚ ਸੱਚ ਨੂੰ ਮੁਕਾ ਦੇਣੀ ਤਾਕਤ ਹੈ .. ਜੇ ਸੱਚ ਮਰਦਾ ਹੁੰਦਾ ਤਾਂ ਸੁਕਰਾਤ ਦੀ ਮੌਤ ਨਾਲ ਮਰ ਜਾਂਦਾ .. ਪਰ ਅੰਤ ਸੱਚ ਹੀ ਰਹੇਗਾ .. ਚੋਰ ਦੇ ਬੇਸ਼ੱਕ ਸੌ ਦਿਨ ਹਨ ਤੇ ਸਾਧ ਦਾ ਇੱਕੋ ਪਰ ਚੋਰਾਂ ਦੇ ਸੌ ਦਿਨਾਂ ਦੇ ਪਸਾਰੇ ਹਨੇਰੇ ਨੂੰ ਸਾਧ ਦਾ ਇੱਕ ਦਿਨ ਦਾ ਚਾਨਣ ਬਥੇਰਾ ਹੈ .. ਪ੍ਰਮਾਤਮਾਂ ਨੂੰ ਜੋ ਚੀਜ ਸਭ ਤੋੰ ਪਿਆਰੀ ਹੈ ਉਹ ਸੰਸਾਰ ਤੇ ਵਿਰਲੀ ਹੈ ਗਹਿਣੇ ਵਾਂਗ .. ਜਿਵੇਂ ਗੁਲਾਮਾਂ ਦੀ ਨਗਰੀ ਚ ਬਾਗੀ ਵਿਰਲੇ ਹੀ ਹੁੰਦੇ ਹਨ .. ਹਨੇਰ ਨਗਰੀ ਚ ਇੱਕ ਜਗਦਾ ਜੁਗਨੂੰ ਹਨੇਰੇ ਦੀ ਸੱਤਾ ਨੂੰ ਝੁਠਲਾ ਦਿੰਦਾ ਹੈ .. ਜਿਸ ਹਕੂਮਤ ਕੋਲ ਸੱਚ ਦਾ ਸਾਹਮਣਾ ਕਰਨ ਦੀ ਤਾਕਤ ਨਾਂ ਬਚੇ ਉਸਦੇ ਸਭ ਅਦਾਰੇ ਬਗਾਵਤਾਂ ਰੋਕਣ ਚ ਅਸਫਲ ਹੋ ਜਾਣ ਤਾਂ ਉਹ ਡੰਡੇ ਦੇ ਜੋਰ ਤੇ ਸੱਤਾ ਬਚਾਉਣ ਦੇ ਯਤਨ ਕਰਦੀ ਹੈ .. ਪਰ ਜੇ ਕੋਈ ਡੰਡੇ ਵਾਲਾ ਹੱਥ ਵੱਢ ਦੇਵੇ ਤਾਂ ਹਕੂਮਤ ਇੰਝ ਮੱਚਦੀ ਹੈ ਜਿਵੇਂ ਦੀਵਾ ਬੁਝਣ ਤੋਂ ਪਹਿਲਾਂ ਫੜਕਦਾ ਹੈ .. ਇਹ ਕਹਿੰਦੇ ਅਸੀਂ ਭਿੰਡਰਾਵਾਲਾ ਖ ਤ ਮ ਕਰ ਦਿੱਤਾ .. ਪਰ ਅੱਜ ਵੀ ਉਸਦੇ ਸ਼ਬਦਾਂ ਤੋਂ ਇਹ ਖੌਫਜਦਾ ਹਨ .. ਉਹ ਸ਼ਹੀਦ ਹੋ ਕੇ ਪੰਜਾਬ ਦੀਆਂ ਫਿਜਾਵਾਂ ਚ ਐਸਾ ਫੈਲਿਆ ਕਿ ਕਦੇ ਕਿਤੇ ਪ੍ਰਗਟ ਹੁੰਦਾ ਕਦੇ ਕਿਤੇ ..ਜਿੱਥੇ ਉਸ ਦਾ ਰਤਾ ਵੀ ਝਲਕਾਰਾ ਪੈਂਦਾ ਹਕੂਮਤਾ ਨੂੰ ਹੱਥਾਂ ਪੈਰਾ ਦੀ ਪੈ ਜਾਂਦੀ .. ਲੋੜੋ ਵੱਧ ਸਖਤੀ ਕਰਕੇ ਲੋਕਾਂ ਨੂੰ ਡਰਾਉਣ ਵਾਲੇ ਉਹਨਾਂ ਦੀ ਆਹਟ ਤੋਂ ਡਰਦੇ ਹਨ ਜਿਹਨਾਂ ਨੂੰ ਮਾਰ ਮੁਕਾਉਣ ਦਾ ਦਾਅਵਾ ਵੀ ਕਰ ਚੁੱਕੇ ਹਨ .. ਜੇ ਸੱਚ ਏਦਾਂ ਮਰ ਜਾਵੇ ਤਾਂ ਫਿਰ ਸਦੀਆਂ ਪਹਿਲਾਂ ਮੁੱਕ ਗਿਆ ਹੋਵੇ .. ਇਹ ਨਿਰੰਤਰ ਜਾਰੀ ਜੰਗ ਹੈ .. ਅਨੰਦਪੁਰ ਤੋਂ ਮਾਛੀਵਾੜੇ ਤੱਕ ਦਾ ਸਫਰ ਸੱਚ ਨੂੰ ਹੋਰ ਬਲਵਾਨ ਕਰਦਾ ਹੈ.. ਜੇ ਸੱਚ ਏਦਾਂ ਮਰਦਾ ਹੁੰਦਾ ਤਾਂ ਬੰਦਾ ਸਿੰਘ ਸਰਹੰਦ ਤੇ ਚੜਕੇ ਕਿਵੇਂ ਆਉਦਾਂ ..ਪਰ ਉਹ ਆਇਆ ਸੱਚੇ ਦੇ ਹੁਕਮਾਂ ਚ .. ਉਹ ਆਉਦਾ ਰਹੇਗਾ .. ਜਿੰਨਾ ਚਿਰ ਹਕੂਮਤਾ ਰਹਿਣਗੀਆ ਬਾਗੀ ਜੰਮਦੇ ਰਹਿਣਗੇ ..।

ਗੀਤਾਂ ਚ ਬੰਦਾ ਮਾਰ ਕੇ ਕਸੂਰ ਪੁੱਛਣ ਵਾਲੇ ਪੰਜਾਬ ਪੁਲਸ ਦੇ ਦਬਕੇ ਨਾਲ ਮੂਤ ਦੀ ਝੱਗ ਵਾਂਗ ਬੈਠ ਗਏ .. ਗੱਲਾਂ ਟੂਪਾਕ ਦੀਆਂ ਤੇ ਕੰਮ ਸਰਕਾਰੀ ਦੱਲਿਆਂ ਵਾਲੇ .. ਨੌਜਵਾਨੀ ਵੀ ਖੋਟੇ ਸਿੱਕੇ ਭਾਲਦੀ ਆ .. ਖਿਆਲੀ ਸੰਸਾਰ ਸਿਰਜ ਕੇ ਮੂਸੇਆਲਾ ਰਾਜਾ ਬਣਾ ਲਿਆ ਪਰ ਅਸਲ ਚ ਮੂਸੇਆਲੇ ਨਾਲੋੰ ਵੱਧ ਅਣਖ ਖੁਸਰੇ ਚ ਹੁੰਦੀ ਹੈ .. ਉਹ ਵੀ ਤਾੜੀ ਮਾਰ ਕੇ ਪੁਲਿਸ ਕੋਲੋ ਪੈਸੇ ਕਢਵਾ ਲੈਂਦੇ ਤੇ ਮੂਸੇਆਲਾ ਇੱਕ ਮਾਮੂਲੀ ਕੇਸ ਜਿਸਦਾ ਕੋਈ ਬਹੁਤਾ ਅਧਾਰ ਨਹੀਂ ਸੀ ਤੋੰ ਡਰਦਾ ਪੰਜਾਬ ਪੁਲਸ ਦਾ ਬੀਬਾ ਪੁੱਤ ਬਣ ਗਿਆ .. ਸੁਫਨੇ ਚ ਸਭ ਸਿਕੰਦਰ ਹੁੰਦੇ .. ਇਹ ਸ਼ੌਹਰਤ ਚਾਰ ਦਿਨਾਂ ਦੀ ਹੈ .. ਬੱਬਰਾਂ ਦੇ ਸਟਿੱਕਰ ਮੋਟਰ ਸੈਕਲ ਤੇ ਲਾਉਣੇ ਸੌਖੇ ਉਹਨਾਂ ਦੀ ਉਸਤਤ ਚ ਇੱਕ ਸ਼ਬਦ ਨਾ ਬੋਲਿਆ ਗਿਆ ਤੇਰੇ ਕੋਲੋਂ .. ਬਾਬਾ ਬੁੱਲਾ ਕਹਿੰਦਾ ਨੱਚਣਾ ਤੇ ਹੈ ਚਾਹੇ ਰਾਜੇ ਦੇ ਦਰਬਾਰ ਨੱਚ ਲਓ ਤੇ ਚਾਹੇ ਰੱਬ ਦੇ .. ਰਾਜੇ ਦੇ ਦਰਬਾਰ ਨੱਚਣ ਵਾਲੇ ਕੰਜਰ ਅਖਵਾਉਦੇਂ ਹਨ ਰੱਬ ਦੇ ਦਰ ਤੇ ਨੱਚਣ ਵਾਲੇ ਸੂਰਮੇੰ .. ਕੰਜਰਾਂ ਦੇ ਮਹਿਲ ਪੈ ਜਾਦੇਂ ਤੇ ਸੂਰਿਆਂ ਦੀ ਕੁੱਲੀਆਂ ਵੀ ਢਹਿ ਜਾਂਦੀਆਂ .. ਪਰ ਨਸਲਾਂ ਨੇੰ ਕਦੇ ਕੰਜਰ ਯਾਦ ਨਹੀਂ ਕੀਤੇ … ਅੱਜ ਤੋਂ ਬਾਅਦ ਬਦਮਾਸੀ ਆਲਾ ਗੀਤ ਗਾਉਣ ਲੱਗਿਆਂ ਸ਼ੀਸੇ ਚ ਆਪਣੀ ਚਿੱਬੀ ਜਿਹੀ ਬੂਥੀ ਵੇਖੀ .. ਤੇਰੇ ਨਾਲੋੰ ਦਲੇਰ ਚੱਡਿਆਂ ਚ ਪੂਛ ਲਈ ਫਿਰਦਾ ਕੁੱਤਾ ਹੁੰਦਾ ..।

– ਅਮ੍ਰਿਤਪਾਲ ਸਿੰਘ

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: