Breaking News
Home / ਰਾਸ਼ਟਰੀ / ਗੁਜਰਾਤੀਆਂ ਤੇ ਪੂਰਬੀਆਂ ਦੀ ਅਰਬਾਂ ਨਾਲ ਲ ੜਾ ਈ ਵਿੱਚ ਕਿਤੇ ਪੰਜਾਬੀਆਂ ਦਾ ਨੁ ਕ ਸਾ ਨ ਨਾ ਹੋ ਜਾਵੇ

ਗੁਜਰਾਤੀਆਂ ਤੇ ਪੂਰਬੀਆਂ ਦੀ ਅਰਬਾਂ ਨਾਲ ਲ ੜਾ ਈ ਵਿੱਚ ਕਿਤੇ ਪੰਜਾਬੀਆਂ ਦਾ ਨੁ ਕ ਸਾ ਨ ਨਾ ਹੋ ਜਾਵੇ

ਪਿਛਲੇ ਕੁੱਝ ਸਾਲਾਂ ਤੋਂ ਪੂਰਬੀਆਂ ਨੇ ਮੁਸਲਮਾਨਾਂ ‘ਤੇ ਹ ਮ ਲੇ ਤਿੱਖੇ ਕਰ ਦਿੱਤੇ ਨੇ।‌ ਅਸੀਂ ਸੋਸ਼ਲ ਮੀਡੀਆ ‘ਤੇ ਹੋ ਰਹੇ ਹ ਮ ਲਿਆਂ ਦੀ ਗੱਲ ਕਰ ਰਹੇ ਹਾਂ।

ਮੁਸਲਮਾਨਾਂ ਖ਼ਿਲਾਫ਼ ਸ਼ੋਸ਼ਲ ਮੀਡੀਆ ‘ਤੇ ਚੱਲ ਰਿਹਾ ਭੰਡੀ ਪ੍ਰਚਾਰ ਹੁਣ ਅਰਬ ਮੁਲਕਾਂ ਤੱਕ ਪਹੁੰਚ ਗਿਆ ਹੈ।‌ ਹੁਣ ਅਰਬ ਮੁਲਕਾਂ ਵਿਚੋਂ ਵੀ ਅਜਿਹੇ ਭੰ ਡੀ ਪ੍ਰਚਾਰ ਖਿਲਾਫ ਅਵਾਜ ਉਠਣੀ ਸ਼ੁਰੂ ਹੋ ਗਈ ਏ। ਉਥੇ ਇਹ ਗੱਲ ਚੱਲ‌ ਰਹੀ ਹੈ ਕਿ ਭਾਰਤੀ ਮੂਲ ਦੇ ਬੰਦਿਆਂ ਨੂੰ ਬਾਹਰ ਕੱਢਿਆ ਜਾਵੇ।

ਭਾਰਤ ਵਿੱਚੋਂ ਜਿਆਦਾਤਰ ਦੱਖਣ ਭਾਰਤ ਅਤੇ ਪੰਜਾਬ ਦੇ ਲੋਕ ਅਰਬ ਮੁਲਕਾਂ ਵਿੱਚ ਜਾ ਕੇ ਕੰਮ ਕਰ ਰਹੇ ਨੇ। ਗੁਜਰਾਤੀ ਤੇ ਹਿੰਦੀ ਬੈਲ਼ਟ ਇਹਨਾਂ ਖਿੱਤਿਆ ਨਾਲੋਂ ਘੱਟ ਤਾਦਾਦ ਵਿੱਚ ਓਥੇ ਕੰਮ ਕਰ ਰਹੀ ਹੈ। ਹਿੰਦੀ ਰਾਸ਼ਟਰਵਾਦੀਆਂ ਦੀ ਮੁਸਲਮਾਨਾਂ ਖਿਲਾਫ ਵਰਤੀ ਜਾ ਰਹੀ ਸ਼ਬਦਾਵਲੀ ਦਾ ਇਹਨਾਂ ਸੂਬਿਆਂ ਨੂੰ ਮਾੜ੍ਹਾ ਅਸਰ ਵੇਖਣਾ ਪੈ ਸਕਦਾ ਹੈ।

ਜਿੱਥੇ ਪੰਜਾਬ ਦੇ ਲੱਖਾਂ ਦੀ ਗਿਣਤੀ ਵਿੱਚ ਬੇਰੋਜਗਾਰ ਨੌਜਵਾਨਾਂ ਨੂੰ ਇਹ ਮੁਲਕ ਨੌਕਰੀ ਦੇ ਰਹੇ ਹਨ ਓਥੇ ਇਹਨਾਂ ਮੁਲਕਾਂ ਤੋਂ ਆਇਆ ਪੈਸਾ ਪੰਜਾਬ ਦੇ ਅਰਥਚਾਰੇ ਤੇ ਸਿੱਧਾ ਅਸਰ ਕਰਦਾ ਹੈ।

ਸੋਚੋਂ ਕਿ ਕਿਸੇ ਨਫ ਰਤੀ ਟਿੱਪਣੀ ਨਾਲ ਲੱਖਾਂ ਪੰਜਾਬੀਆਂ ਅਤੇ ਗੈਰ ਹਿੰਦੀ ਭਾਰਤੀਆਂ ਨੂੰ ਗਲਫ ਤੋਂ ਦੇਸ ਨਿਕਾਲਾ ਮਿੱਲ ਸਕਦਾ ਹੈ। ਕੀ ਭਾਰਤ ਸਰਕਾਰ ਇਹਨਾਂ ਸੂਬਿਆਂ ਦੇ ਅਜਿਹੇ ਪਰਵਾਸੀ ਲੋਕਾਂ ਦੇ ਦੇਸ ਨਿਕਾਲੇ ਅਤੇ ਬੇਰੋਜਗਾਰੀ ਦੀ ਸਿੱਧੀ ਜਿੰਮੇਦਾਰ ਹੋਵੇਗੀ ?

ਵਿਦੇਸ਼ਾ ਤੋਂ ਆਏ ਪੈਸੇ ਨਾਲ ਪੰਜਾਬ ਅਤੇ ਦੱਖਣ ਭਾਰਤ ਦੇ ਸੂਬੇ ਵੱਡਾ ਮਾਲੀਆ ਵੀ ਖੜਾ ਕਰਦੇ ਹਨ ਜੋ ਕੇਂਦਰ ਕੋਲ ਟੈਕਸਾਂ ਦੇ ਰੂਪ ਵਿੱਚ ਪੁੱਜ ਜਾਂਦਾ ਹੈ ਅਤੇ ਕੇੰਦਰ ਉਹਨਾਂ ਟੈਕਸਾਂ ਨੂੰ ਵੀ ਹਿੰਦੀ ਬੈਲਟ ਤੇ ਖਰਚ ਕਰ ਦਿੰਦਾ ਹੈ।

ਜੇਕਰ ਨਫ ਰਤੀ ਪਰਚਾਰ ਨਾਲ ਇਹਨਾਂ ਗੈਰ ਹਿੰਦੀ ਸੂਬਿਆਂ ਦੇ ਅਰਥਚਾਰੇ ਨੂੰ ਨੁਕਸਾਨ ਹੁੰਦਾ ਹੈ ਤਾਂ ਉਸਦੀ ਜਵਾਬਦੇਹੀ ਕਿਸਦੀ ਹੋਵੇਗੀ?

ਪੂਰਬੀਆਂ ਨੂੰ ਆਦਤ ਪਈ ਹੋਈ ਆ ਕਿ ਸਿੱਖਾਂ, ਬੋਧੀਆਂ, ਜੈਨੀਆਂ ਖਿਲਾਫ ਕੁੱਝ ਵੀ ਬੋਲਦੇ ਰਹੋ।‌ ਪਰ ਪੂਰਬੀਆਂ ਦੇ ਮੁਸਲਮਾਨਾਂ ਖ਼ਿਲਾਫ਼ ਏਦਾਂ ਬੋਲਣ ਦੇ ਨਤੀਜੇ ਪੰਜਾਬੀ ਕਾਮਿਆਂ ਨੂੰ ਭੁਗਤਣੇ ਪੈ ਸਕਦੇ ਨੇ।

#ਮਹਿਕਮਾ_ਪੰਜਾਬੀ

Check Also

ਵਿਦੇਸ਼ੀ ਕੁੜੀ ਦਾ ਹਰਿਆਣਾ ਦੇ ਮੁੰਡੇ ਨਾਲ ਅਦਾਲਤ ਨੇ ਰਾਤੋਂ -ਰਾਤ ਕਰਾਇਆ ਵਿਆਹ

ਟਿੱਪਣੀ- ਆਹ ਬੰਦਾ ਅੱਤ ਆ…ਰਾਤ ਨੂੰ ਹਸਪਤਾਲ ਨਹੀਂ ਖੁੱਲਦੇ ਇਹਨੇ ਕੋਰਟ ਖੁਲਾ ਲਈ ਰੋਹਤਕ : ਕੋਰੋਨਾ …

%d bloggers like this: