Breaking News
Home / ਅੰਤਰ ਰਾਸ਼ਟਰੀ / ਨਿਊਯਾਰਕ ਚ’ ਇਕ ਹੋਰ ਸਿੱਖ ਆਗੂ ਡਾ:ਚਰਨ ਸਿੰਘ ਪ੍ਰੇਮਪੁਰ ਦੀ ਕੋਰੋਨਾ ਨਾਲ ਮੌਤ

ਨਿਊਯਾਰਕ ਚ’ ਇਕ ਹੋਰ ਸਿੱਖ ਆਗੂ ਡਾ:ਚਰਨ ਸਿੰਘ ਪ੍ਰੇਮਪੁਰ ਦੀ ਕੋਰੋਨਾ ਨਾਲ ਮੌਤ

ਨਿਊਯਾਰਕ,15 ਅਪ੍ਰੈਲ ( ਰਾਜ ਗੋਗਨਾ )- ਬੀਤੇਂ ਦਿਨ ਨਿਊਯਾਰਕ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਅਤੇ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਜਨਰਲ ਸਕੱਤਰ ਡਾ: ਪ੍ਰੇਮ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਗਈ। ਡਾ: ਚਰਨ ਸਿੰਘ ਜਿੰਨਾਂ ਦਾ ਪੰਜਾਬ ਤੋ ਪਿਛੋਕੜ ਪਿੰਡ ਪ੍ਰੇਮਪੁਰ,ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਸੀ ਜੋ ਸਨੀਸਾਈਡ ਕਿਊਨਜ ਨਿਊਯਾਰਕ ਦੇ ਇਲਾਕੇਂ ਚ’ ਰਹਿੰਦੇ ਸਨ ਜੋ ਕੁਝ ਦਿਨ ਪਹਿਲੇ ਕਰੋਨਾ ਵਾਈਰਸ ਦਾ ਸ਼ਿਕਾਰ ਹੋਏ ਸਨ ਅਤੇ ਸਥਾਨਕ ਮਾਉਟ ਸਿਨਾਈ ਹਸਪਤਾਲ ਵਿਖੇਂ ਦਾਖਿਲ ਸਨ ਅਤੇ ਲੰਘੇਂ ਸ਼ੋਮਵਾਰ ਨੂੰ ਸਵੇਰੇ ਉਹਨਾਂ ਦੀ ਮੌਤ ਹੋ ਗਈ।

ਦੁਨੀਆ ਭਰ ਵਿਚ ਕੋਰੋਨਾ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 124918 ਹੋ ਗਈ ਹੈ, ਜਦੋਂ ਕਿ 1979853 ਲੋਕ ਇਸ ਦੀ ਲਪੇਟ ‘ਚ ਆ ਚੁੱਕੇ ਹਨ। ਰਾਹਤ ਦੀ ਗੱਲ ਇਹ ਹੈ ਕਿ ਇਸ ਬਿਮਾਰੀ ਤੋਂ 465566 ਲੋਕ ਠੀਕ ਵੀ ਹੋ ਚੁੱਕੇ ਹਨ। ਪੀੜਤ ਲੋਕਾਂ ‘ਚੋਂ 50993 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋਂ ਕਿ 1306588 ਪੀੜਤਾਂ ਦੀ ਹਾਲਤ ਸਥਿਰ ਹੈ।

ਮੈਡ੍ਰਿਡ : ਸਪੇਨ ‘ਚ ਕੋਰੋਨਾ ਵਾਇਰਸ ਨਾਲ ਮੰਗਲਵਾਰ ਨੂੰ 567 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਇੱਥੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 18056 ਹੋ ਗਈ ਹੈ। ਇਸ ਤਰ੍ਹਾਂ ਸਪੇਨ ਮੌਤਾਂ ਦੇ ਮਾਮਲੇ ਵਿਚ ਅਮਰੀਕਾ ਅਤੇ ਇਟਲੀ ਤੋਂ ਬਾਅਦ ਦੁਨੀਆ ਦਾ ਤੀਜੇ ਨੰਬਰ ਦਾ ਦੇਸ਼ ਬਣ ਗਿਆ ਹੈ। ਇੱਥੇ ਪੀੜਤਾਂ ਦੀ ਗਿਣਤੀ 1.8 ਫ਼ੀਸਦੀ ਦੀ ਦਰ ਨਾਲ ਵਧੀ ਹੈ ਤੇ ਕੁੱਲ ਮਾਮਲੇ 172541 ਹੋ ਗਏ ਹਨ।

Check Also

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ …

%d bloggers like this: