Breaking News
Home / ਪੰਜਾਬ / ਜਥੇਦਾਰ ਮੰਡ ਵਲੋਂ ਥਾਣੇਦਾਰ ਦਾ ਹੱਥ ਵੱ ਢੇ ਜਾਣ ‘ਤੇ ਅਫ਼ਸੋਸ

ਜਥੇਦਾਰ ਮੰਡ ਵਲੋਂ ਥਾਣੇਦਾਰ ਦਾ ਹੱਥ ਵੱ ਢੇ ਜਾਣ ‘ਤੇ ਅਫ਼ਸੋਸ

ਜਥੇਦਾਰ ਮੰਡ ਵਲੋਂ ਥਾਣੇਦਾਰ ਦਾ ਹੱਥ ਵੱਢੇ ਜਾਣ ‘ਤੇ ਅਫ਼ਸੋਸ, ਨਿਹੰਗ ਸਿੰਘਾਂ ਦੀਆਂ ਧਾਰਮਿਕ ਤੇ ਮਨੁੱਖੀ ਕਦਰਾਂ-ਕੀਮਤਾਂ ਕਾੲਿਮ ਰੱਖਣ ਦੀ ਮੰਗ
ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪਲੀਸ ਦਰਮਿਆਨ ਵਾਪਰੀ ਘੱ ਟ ਣਾ ਤੇ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਨੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਹ ਘ ਟ ਨਾ ਬਹੁਤ ਮੰ ਦ ਭਾ ਗੀ ਸੀ, ਉਨ੍ਹਾਂ ਕਿਹਾ ਕੇ ਇਸ ਘ ਟ ਨਾ ਨੂੰ ਸੰਭਾਲਿਆ ਜਾ ਸਕਦਾ ਸੀ ਕਿਉਂਕਿ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾ ਸਕਦਾ ਹੈ, ਉਨ੍ਹਾਂ ਏ ਅੈਸ ਆਈ ਸ੍ਰ ਹਰਜੀਤ ਸਿੰਘਦੇ ਵੱਡੇ ਹੱਥ ਤੇ ਅਫਸੋਸ ਜ਼ਾਹਿਰ ਕੀਤਾ ਉਨ੍ਹਾਂ ਇਸ ਮਸਲੇ ਤੇ ਅੱਗੇ ਬੋਲਦਿਆਂ ਕਿਹਾ ਕਿ ਨਿਹੰਗ ਸਿੰਘ ਗੁਰੂ ਘਰ ਦੇ ਲੰਗਰਾਂ ਲਈ ਰਸਦ ਲੈਣ ਜਾ ਰਹੇ ਸੀ ਕਿਉਂਕਿ ਦੂਸਰੇ ਦਿਨ ਵਿਸਾਖੀ ਦਾ ਦਿਹਾੜਾ ਦੁਨੀਆਂ ਭਰ ਵਿੱਚ ਮਨਾਇਆ ਜਾ ਰਿਹਾ ਸੀ ,ਦੇਖੀ ਗਈ ਵੀਡੀਓ ਕਲਿੱਪ ਵਿੱਚ ਜਦੋਂ ਨਿਹੰਗ ਸਿੰਘ ਵੈਰੀਗੇਟ ਤੋੜ ਕੇ ਅੱਗੇ ਲੰਘਦੇ ਹਨ ਤਾਂ ਪੁਲੀਸ ਵਲੋਂ ਉਨ੍ਹਾਂ ਦੀ ਗੱਡੀ ਤੇ ਅੰਨ੍ਹੇਵਾਹ ਲਾਠੀਚਾਰਜ ਕਰਨਾ ਅਤੇ ਗੰ ਦੀ ਆਂ ਗਾ ਲਾਂ ਕੱਢਣਾ ਵੀ ਨਿੰਦਣਯੋਗ ਕਾਰਵਾਈ ਸੀ ।ਉਹਨਾਂ ਇਹ ਵੀ ਕਿਹਾ ਕਿ ਨਿਹੰਗ ਸਿੰਘਾਂ ਦੀਆਂ ਪਰਿਵਾਰਕ ਬੀਬੀਆਂ ਨੂੰ ਨਾਜਾਇਜ਼ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਉਹਨਾਂ ਦੀ ਤੁਰੰਤ ਰਿਹਾਈ ਹੋਵੇ। ਨਾਲ ਹੀ ਉਹਨਾਂ ਕਿਹਾ ਕਿਸੇਵੀ ਤਰਾਂ ਦੀ ਕਾਨੂੰਨੀ ਕਾਰਵਾਈ ਕਰਦੇ ਸਮੇਂ ਮਨੁਖੀ ਅਤੇ ਧਾਰਮਿਕ ਕਦਰਾਂ ਕੀਮਤਾਂ ਦਾ ਪੂਰਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ, ਉਹਨਾਂ ਪਟਿਆਲਾ ਕੋਰਟ ਵਿੱਚ ਸਿੰਘਾਂ ਨੂੰ ਨੰ ਗੇ ਸਿਰ ਪੇਸ਼ ਕਰਨ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਗੈਰ ਮਨੁੱਖੀ ਅਤੇ ਗੈਰ ਸੰਵਿਧਾਨਕ ਕਾਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।

ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਲੋਕ ਇਸ ਮਸਲੇ ਨੂੰ ਲੈ ਕੇ ਪੂਰੀ ਕੌਮ ਨੂੰ ਨਿ ਸ਼ਾ ਨਾ ਬਣਾ ਰਹੇ ਹਨ ਇਹ ਬਹੁਤ ਘਟੀਆ ਕਿਸਮ ਦੀ ਸੋਚ ਦਾ ਪ੍ਰਗਟਾਵਾ ਹੈ, ਉਨ੍ਹਾਂ ਦੇਸ ਅੰਦਰ ਘੱਟ ਗਿਣਤੀਆਂ ਨੂੰ ਯੋਜਨਾਵੱਧ ਤਰੀਕੇ ਨਾਲ ਬਦਨਾਮ ਕਰਨ ਦੀ ਸਖ਼ਤ ਸ਼ ਬ ਦਾਂ ਵਿੱਚ ਨਿਖੇਦੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਤਬਲੀਗੀ ਜਮਾਤ ਨੂੰ ਅਧਾਰ ਬਣਾ ਕੇ ਪੂਰੀ ਮੁਸਲਮਾਨ ਕੌਮ ਪ੍ਰਤੀ ਨ ਫ਼ ਰ ਤ ਫੈਲਾਉਣਾ ਬਹੁਤ ਮੁਤੱਸਬੀ ਸੋਚ ਦਾ ਪ੍ਰਗਟਾਵਾ ਹੈ।

ਉਨ੍ਹਾਂ ਕਰੋਨਾ ਵਾਇਰਸ ਤੇ ਪੂਰੀ ਮਨੁੱਖਤਾ ਨੂੰ ਅਪੀਲ ਕੀਤੀ ਕਿ ਇਸ ਨਾਜ਼ੁਕ ਅਤੇ ਚਿੰਤਾਜਨਕ ਦੌਰ ਵਿੱਚ ਸਾਨੂੰ ਪੂਰੀ ਸਾਵਧਾਨੀ ਤੋਂ ਕਂਮ ਲੈਣਾ ਚਾਹੀਦਾ ਹੈ, ਵੱਧ ਤੋਂ ਵੱਧ ਸਮਾਂ ਨਿਤਨੇਮ ਸੇਵਾ ਅਤੇ ਸਿਮਰਨ ਦੇ ਲੇਖੇ ਲਾ ਦੇਣਾ ਚਾਹੀਦਾ ਹੈ।

ਇਸ ਭਿਆਨਕ ਸਮੇਂ ਵਿੱਚ ਪੂਰੀ ਦੁਨੀਆਂ ਵਿੱਚ ਸਿੱਖਾਂ ਵਲੋਂ ਕੀਤੀ ਮਨੁੱਖਤਾ ਦੀ ਸੇਵਾ ਤੇ ਬੋਲਦਿਆਂ ਕਿਹਾ ਕਿ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਇਆ 20 ਰੁਪਈਆਂ ਦਾ ਲੰਗਰ ਪੂਰੀ ਦੁਨੀਆਂ ਵਿੱਚ ਫੈਲ ਗਿਆ ਹੈ। ਉਨ੍ਹਾਂ ਸਾਰੀ ਕੌਮ ਨੂੰ ਅਪੀਲ ਕੀਤੀ ਕਿ ਸਾਡਾ ਮਿਸ਼ਨ ਸਰਬੱਤ ਦਾ ਭਲਾ ਹੈ ।ਸਾਰੀ ਮਨੁੱਖਤਾ ਦੀ ਸੇਵਾ ਸੰਭਾਲ ਕਰਨਾ ਸਾਡਾ ਫਰਜ਼ ਹੈ ।ਸਾਨੂੰ ਇਸ ਸੇਵਾ ਵਿੱਚ ਹੋਰ ਵੱਧ ਚੜ੍ਹ ਕੇ ਹਿੱਸਾ ਪਾੳੁਣਾ ਚਾਹੀਦਾ ਹੈ। ਯੂ ਐਨ ਓ ਵਲੋਂ ਪੂਰੇ ਸਿੱਖ ਜਗਤ ਨੂੰ ਵਿਸਾਖੀ ਦੀਆਂ ਮੁਬਾਰਕਾਂ ਦੇਣ ਤੇ ਧੰਨਵਾਦ ਕੀਤਾ। ਉਨ੍ਹਾਂ ਐਨ ਆਰ ਆਈ ਭਰਾਵਾਂ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਤੁਹਾਡੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੁਹਾਡੇ ਹਿੰਮਤ ਅਤੇ ਹੌਸਲੇ ਨਾਲ ਹੀ ਸਿੱਖ ਕੌਮ ਪੰਜਾਬ ਵਿੱਚ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਪੰਜਾਬ ਦੀਆਂ ਸਮੂਹ ਗੁਰਦੁਵਾਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਲੋਕ ਪੱਖੀ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਮਨੁੱਖਤਾ ਦੀ ਸੇਵਾ ਕੀਤੀ। ਹੁਣ ਸਮਾਂ ਮੰਗ ਕਰਦਾ ਹੈ ਕਿ ਸਾਨੂੰ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਠੇ ਹੋ ਜਾਣਾ ਚਾਹੀਦਾ ਹੈ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: