Breaking News
Home / ਅੰਤਰ ਰਾਸ਼ਟਰੀ / ਮੋਦੀ ਨੇ ਕਿਉਂ ਨਹੀਂ ਦਿੱਤੀ ਸਿੱਖਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ?

ਮੋਦੀ ਨੇ ਕਿਉਂ ਨਹੀਂ ਦਿੱਤੀ ਸਿੱਖਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ?

ਜੇ ਇਹ ਆਪਣੇ ਮੂ੍ਹੋਂ ਸਿੱਖਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦੇਣਗੇ ਤਾਂ ਇਹਦਾ ਮਤਲਬ ਕੇ ਇਹ ਸਿੱਖਾਂ ਨੂੰ ਵੱਖਰੀ ਕੌੰਮ ਦਾ ਦਰਜਾ ਦੇ ਰਹੇ ਇਸੇ ਕਰਕੇ ਮੋਦੀ ਨੇ ਆਪਣੇ ਮੀਡੀਆ ਵਾਲੇ ਚਮਚਿਆਂ ਰਾਹੀ ਖਾਲਸਾ ਸਾਜਨਾ ਦਿਵਸ ਦੀ ਵਧਾਈ ਦੇਣ ਵਾਲੇ ਵਿਸ਼ਵ ਆਗੂਆਂ ਨੂੰ ਟਰੋਲ ਕਰਾਉਣ ਦੀ ਕੋਸ਼ਿਸ਼ ਕੀਤੀ

ਸਿੱਖ ਧਰਮ ਦੇ ਸਭ ਤੋਂ ਅਹਿਮ ਇਤਿਹਾਸਕ ਦਿਨਾਂ ਵਿਚੋਂ ਇਕ ਖਾਲਸਾ ਪ੍ਰਕਾਸ਼ ਦਿਹਾੜੇ ਉੱਤੇ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬਰਤਾਨਵੀ ਰਾਜ ਦੀ ਰਾਜ ਗੱਦੀ ਦੇ ਵਾਰਸ ਪ੍ਰਿੰਸ ਚਾਰਲਸ ਨੇ ਖਾਸ ਵੀਡੀਓ ਸਨੇਹਿਆਂ ਰਾਹੀਂ ਸਿੱਖਾਂ ਨੂੰ ਵਧਾਈ ਭੇਜੀ ਤੇ ਸਿੱਖਾਂ ਵੱਲੋਂ ਮਾਨਵਤਾ ਦੀ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਉੱਥੇ ਹੀ ਬਹਗਿਣਤੀ ਸਿੱਖ ਵਸੋਂ ਅਤੇ ਇਤਿਹਾਸਕ ਸਿੱਖ ਖਿੱਤੇ ਦੀ ਪ੍ਰਬੰਧਕ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਮੌਕੇ ਖਾਲਸਾ ਪ੍ਰਕਾਸ਼ ਦਿਹਾੜੇ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ।


ਜਿੱਥੇ ਬਰਤਾਨੀਆ ਦੇ ਪ੍ਰਿੰਸ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਦਿਹਾੜੇ ਦੀ ਇਤਿਹਾਸਕ ਅਹਿਮੀਅਤ ਨੂੰ ਖਾਲਸੇ ਦੇ ਪ੍ਰਕਾਸ਼ ਨਾਲ ਜੋੜਿਆ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ ਫਸਲੀ ਤਿਉਹਾਰ ਵਜੋਂ ਵਸਾਖੀ ਦੀਆਂ ਮੁਬਾਰਕਾਂ ਦਿੱਤੀਆਂ।

ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਤਰ੍ਹਾਂ ਦੇ ਵਤੀਰੇ ਬਾਰੇ ਫਿਲਾਹਲ ਕਿਸੇ ਸਿੱਖ ਆਗੂ ਦਾ ਬਿਆਨ ਨਹੀਂ ਆਇਆ। ਜ਼ਿਕਰਯੋਗ ਹੈ ਕਿ ਸਿੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸਾਂਭ ਰਹੀਆਂ ਦੋ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਜਪਾ ਦੇ ਸਹਿਯੋਗੀਆਂ ਦੇ ਅਧੀਨ ਹਨ ਤੇ ਇਹ ਆਗੂ ਨਰਿੰਦਰ ਮੋਦੀ ਦੀਆਂ ਸਿਫਤਾਂ ਕਰਨ ਲਈ ਬੜੇ ਮਸ਼ਹੂਰ ਹਨ।


Check Also

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ …

%d bloggers like this: