Breaking News
Home / ਪੰਜਾਬ / ਲਹਿੰਦੇ ਪੰਜਾਬ ਤੋਂ ਭਾਵੁਕ ਕਰਨ ਵਾਲੀਆਂ ਤਸਵੀਰਾਂ

ਲਹਿੰਦੇ ਪੰਜਾਬ ਤੋਂ ਭਾਵੁਕ ਕਰਨ ਵਾਲੀਆਂ ਤਸਵੀਰਾਂ

ਪਾਕਿਸਤਾਨ ਦੇ ਲਾਹੌਰ ਵਿਚ ਸਥਿਤ ਰਸੂਲ ਪਾਰਕ ਖੇਤਰ ਵਿੱਚ ਦੋ ਛੋਟੇ ਬੱਚਿਆਂ ਦੇ ਕੋਰੋਨਵਾਇਰਸ ਦੇ ਟੈਸਟ ਪਾਜ਼ੇਟਿਵ ਆਉਣ ਪਿੱਛੋਂ ਉਨ੍ਹਾਂ ਨੂੰ ਘਰ ਤੋਂ ਹਸਪਤਾਲ ਲਿਜਾਂਦੇ ਸਮੇਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਦੋਵੇਂ ਬੱਚੇ ਭੈਣ-ਭਰਾ ਹਨ।

‘ਉਰਦੂ ਨਿਊਜ਼’ ਦੀ ਖ਼ਬਰ ਅਨੁਸਾਰ ਇਹ ਦੋਵੇਂ ਬੱਚੇ, ਜਿਸ ਵਿਚ ਲੜਕਾ 10 ਸਾਲ ਦਾ ਹੈ, ਜਦੋਂ ਕਿ ਉਸ ਦੀ ਭੈਣ ਸੱਤ ਸਾਲ ਦੀ ਹੈ, ਨੂੰ ਉਨ੍ਹਾਂ ਦੇ ਟੈਸਟ ਪਾਜ਼ੀਟਿਵ ਹੋਣ ਤੋਂ ਬਾਅਦ ਹਸਪਤਾਲ ਭੇਜਿਆ ਗਿਆ ਹੈ। ਦੋਵਾਂ ਨੂੰ ਹਸਪਤਾਲ ਭੇਜਦਿਆਂ ਦੀਆਂ ਤਸਵੀਰਾਂ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਭੈਣ-ਭਰਾ ਇਕ ਐਂਬੂਲੈਂਸ ਵਿਚ ਬੈਠੇ ਹਨ ਅਤੇ ਉਨ੍ਹਾਂ ਨੇ ਆਪਣੇ ਚਿਹਰੇ ‘ਤੇ ਮਾਸਕ ਪਹਿਨੇ ਹੋਏ ਹਨ। ਉਨ੍ਹਾਂ ਕੋਲ ਕੱਪੜੇ ਦਾ ਇੱਕ ਥੈਲਾ ਹੈ।

ਰੈਸਕਿਊ 1122 ਸੇਵਾ ਦੀ ਬੁਲਾਰਣ ਦੀਬਾ ਸ਼ਹਿਨਾਜ਼ ਨੇ ‘ਉਰਦੂ ਨਿਊਜ਼’ ਨੂੰ ਦੱਸਿਆ ਕਿ ਦੋਵਾਂ ਬੱਚਿਆਂ ਦਾ ਪਿਤਾ ਵੀ ਕੋਰੋਨਾ ਪਾਜ਼ੇਟਿਵ ਆਇਆ ਸੀ ਅਤੇ ਉਸ ਨੂੰ ਲਾਹੌਰ ਦੇ ਮੇਯੋ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਲੈ ਗਏ। ਦੋਵਾਂ ਬੱਚਿਆਂ ਦਾ ਟੈਸਟ ਪਾਜੇਟਿਵ ਆਇਆ ਜਦਕਿ ਮਾਂ ਦਾ ਟੈਸਟ ਨੈਗੇਟਿਵ ਆਇਆ।

ਉਸ ਨੇ ਦੱਸਿਆ ਕਿ ‘ਜਦੋਂ ਸਿਹਤ ਵਿਭਾਗ ਦੀ ਟੀਮ ਐਂਬੂਲੈਂਸ ਉਤੇ ਬੱਚਿਆਂ ਨੂੰ ਲੈਣ ਆਈ ਤਾਂ ਲੋਕਾਂ ਦੀਆਂ ਅੱਖਾਂ ਭਰ ਆਈਆਂ। ਬੱਚਿਆਂ ਨੂੰ ਵੇਖਣ ਤੋਂ ਨਹੀਂ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਕੋਈ ਬਿਮਾਰੀ ਹੈ। ਇਸ ਤੋਂ ਬਾਅਦ, ਜਦੋਂ ਬੱਚਿਆਂ ਨੂੰ ਐਂਬੂਲੈਂਸ ਵਿਚ ਬਿਠਾਇਆ ਗਿਆ, ਤਾਂ ਇਹ ਦ੍ਰਿਸ਼ ਬਹੁਤ ਦੁਖਦਾਈ ਸੀ। ਇਸ ਤੋਂ ਬਾਅਦ ਦੋਵਾਂ ਬੱਚਿਆਂ ਨੂੰ ਚਿਲਡਰਨ ਹਸਪਤਾਲ ਦੇ ਕੋਰੋਨਾ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।


ਇਨ੍ਹਾਂ ਦੋਵਾਂ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਓਸਮਾਨ ਬਜਦਾਰ ਨੇ ਉਨ੍ਹਾਂ ਨੂੰ ਤੋਹਫੇ ਭੇਜੇ। ਦੂਜੇ ਪਾਸੇ, ਪੰਜਾਬ ਸਰਕਾਰ ਦੇ ਟਵਿੱਟਰ ਅਕਾਊਂਟ ‘ਤੇ ਪਾਏ ਗਏ ਇਕ ਸੰਦੇਸ਼ ਵਿਚ ਕਿਹਾ ਗਿਆ ਹੈ ਕਿ’ ਪੰਜਾਬ ਦੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਕੋਰੋਨਾ ਤੋਂ ਪ੍ਰਭਾਵਿਤ ਮਾਸੂਮ ਬੱਚਿਆਂ ਦੀਆਂ ਤਸਵੀਰਾਂ ਦੇਖ ਕੇ ਬੱਚਿਆਂ ਲਈ ਟੈਬਸ, ਚੌਕਲੇਟ, ਖਿਡੌਣੇ, ਸੈਨੀਟਾਈਜ਼ਰ ਅਤੇ ਫੁੱਲ ਭੇਜੇ ਹਨ। ਟਵੀਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਪਿਤਾ ਦੇ ਨਾਲ ਮੇਯੋ ਹਸਪਤਾਲ ਵਿੱਚ ਇੱਕ ਵੱਖਰਾ ਕਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੱਚਿਆਂ ਦੀ ਸਿਹਤ ਬਾਰੇ ਮੁੱਖ ਮੰਤਰੀ ਨੂੰ ਨਿਰੰਤਰ ਦੱਸਿਆ ਜਾਏਗਾ। ਮੁੱਖ ਮੰਤਰੀ ਦੇ ਇਸ ਕਦਮ ਦੀ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਹੋ ਰਹੀ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: