Breaking News
Home / ਪੰਥਕ ਖਬਰਾਂ / ਨਕਾਰਖ਼ਾਨੇ ਵਿੱਚ ਤੂਤੀ

ਨਕਾਰਖ਼ਾਨੇ ਵਿੱਚ ਤੂਤੀ

― ਗੁਰਤੇਜ ਸਿੰਘ, 15 ਅਪ੍ਰੈਲ 2020

ਪਟਿਆਲੇ ਸਬਜ਼ੀ ਮੰਡੀ ਵਿੱਚ ਇੱਕ ਨਿਹੰਗ ਸਿੰਘ ਨੇ ਕ੍ਰਿਪਾਨ ਨਾਲ ਇੱਕ ਪੁਲਸ ਵਾਲੇ ਉੱਤੇ ਹ ਮ ਲਾ ਕੀਤਾ। ਇਹ ਕਈ ਪੱਖਾਂ ਤੋਂ ਨਿੰਦਣਯੋਗ ਹੈ। ਹ ਮ ਲਾਵਰ ਨੂੰ ਯੋਗ ਕਾਨੂੰਨੀ ਸਜ਼ਾ ਦੇਣ ਦੇ ਪੱਖ ਵਿੱਚ ਵੀ ਹਰ ਕਾਨੂੰਨ ਨੂੰ ਮੰਨਣ ਵਾਲੇ ਸ਼ਖ਼ਸ ਦਾ ਭੁਗਤਣਾ ਬਣਦਾ ਹੈ।

ਹੁਣ ਜਿਊਂਦੇ-ਜਾਗਦੇ ਸ਼ਹਿਰੀਆਂ ਦਾ ਪੁਲਸ ਦੇ ਸਬੰਧ ਵਿੱਚ ਹੋਰ ਪਹਿਲੂਆਂ ਉੱਤੇ ਵਿਚਾਰ ਕਰਨਾ ਵੀ ਲਾਜ਼ਮੀ ਹੋ ਗਿਆ ਹੈ।

(1) ਜਾਪਦਾ ਇਹ ਹੈ ਕਿ ਪੰਜਾਬ ਵਿੱਚ ਲੋਕਾਂ ਦਾ ਰਾਜ ਨਹੀਂ, ਪੁਲਸ ਦਾ ਰਾਜ ਹੈ ਅਤੇ ਇਹ ਘੱਟੋ-ਘੱਟ 1978 ਤੋਂ ਚੱਲਿਆ ਆ ਰਿਹਾ ਹੈ। ਪੁਲਸ ਬੇਖ਼ੌਫ਼ ਹੋ ਕੇ ਡਾਂ ਗਾਂ, ਗਾਲ੍ਹਾਂ ਦੀ ਵਰਖਾ ਕਰ ਰਹੀ ਹੈ ਅਤੇ ਕਈ ਦਰਜਨ ਲੋਕਾਂ ਦਾ ਜਿਸ ਮਾਨੀ ਨੁਕਸਾਨ ਕਰ ਚੁੱਕੀ ਹੈ। ਪੁਲਸ ਮੁਖੀ ਦਾ ਇਹ ਬਿਆਨ ਕਿ “ਇਹਨਾਂ ਨੂੰ ਡਾਂ ਗਾਂ ਮਾ ਰ-ਮਾ ਰ ਕੇ ਅੰਦਰ ਵਾੜ ਦਿਉ”, ਕਿਹੜੇ ਕਾਨੂੰਨ ਅਧੀਨ ਆਉਂਦਾ ਹੈ? (2) ਬਲਦੇਵ ਸਿੰਘ ਦਾ ਬਹਾਨਾ ਬਣਾ ਕੇ ਵਿਦੇਸ਼ੀ ਸਿੱਖਾਂ ਵਿਰੁੱਧ ਮੁਹਿੰਮ ਚਲਾਉਣਾ ਸਰਾਸਰ ਗ਼ੈਰ-ਕਾਨੂੰਨੀ ਕੰਮ ਸੀ। (3) ਸਿੱਖਾਂ ਨੂੰ ਬਦਨਾਮ ਕਰਨ ਦਾ ਹਰ ਕੰਮ ਪੰਜਾਬ ਪੁਲਸ ਕਿਹੜੇ ਕਾਨੂੰਨ ਅਧੀਨ ਕਰਦੀ ਹੈ? ਕਦੇ ਕਰਤਾਰਪੁਰ ਦਾ ਲਾਂਘਾ, ਕਦੇ ਡਰੋਨ ਰਾਹੀਂ ਹ ਥਿ ਆ ਰ, ਕਦੇ ਕੁਝ ਹੋਰ! ਇਹ ਪੰਜਾਬ ਵਿੱਚ ਹੀ ਕਿਉਂ ਹੋ ਰਿਹਾ ਹੈ?

ਜਾਪਦਾ ਹੈ ਕਿ ਨਿਹੰਗ ਸਿੰਘ ਕਰਫ਼ਿਊ ਪਾਸ ਲੈ ਕੇ ਸਬਜ਼ੀ ਖ਼ਰੀਦਣ ਗਏ ਸਨ। ਪੁਲਸ ਨਾਲ ਤਕਰਾਰ ਇਸ ਲਈ ਹੋਇਆ ਕਿ ਪਾਸ ਇੱਕ ਸੀ ਤੇ ਇਸ ਨੂੰ ਤਿੰਨ ਜਾਂ ਚਾਰ ਲੋਕਾਂ ਲਈ ਪੁਲਿਸ ਕਾਫ਼ੀ ਨਹੀਂ ਸੀ ਸਮਝਦੀ। ਏਸ ਤਕਰਾਰ ਤੋਂ ਬਾਅਦ ਪੁਲਿਸ ਨੇ ਹੋਰ ਨਫ਼ਰੀ ਬੁਲਾ ਲਈ ਤੇ ਨਾਕਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਨਿਹੰਗ ਸਬਜ਼ੀ ਲੈ ਕੇ ਜਾਂ ਲਏ ਬਗੈਰ ਵਾਪਸ ਜਾਣ ਲੱਗੇ ਤਾਂ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਵਾਪਸ ਜਾਂਦਿਆਂ ਨੂੰ ਰੋਕਿਆ, ਡਾਂ ਗਾਂ ਨਾਲ ਕਾਰ ਤੋੜੀ ਅਤੇ ਗੰ ਦੀ ਆਂ ਗਾ ਲ੍ਹਾਂ ਕੱਢੀਆਂ। ਇਹ ਸਾਰਾ ਕੁਝ ਕਿਹੜੇ ਕਾਨੂੰਨ ਅਧੀਨ ਸੀ? ਪੁਲਸ ਲਾਗਲੇ ਪਿੰਡੋਂ ਬਲਵਿੰਦਰ ਸਿੰਘ ਦੀ ਮੁਟਿਆਰ ਬੇਟੀ ਅਤੇ ਘਰਵਾਲੀ ਨੂੰ ਕਿਹੜੇ ਕਾਨੂੰਨ ਅਧੀਨ ਗ੍ਰਿ ਫ਼ ਤਾ ਰ ਕਰ ਕੇ ਲਿਆਈ? ਇਹਨਾਂ ਕਾਰਵਾਈਆਂ ਲਈ ਪੁਲਿਸ ਉੱਤੇ ਨਿੱਜੀ ਜਾਇਦਾਦ ਨੂੰ ਨੁਕ ਸਾਨ ਪਹੁੰਚਾਉਣ, ਘੱਟੋ-ਘੱਟ ਅਗਵਾ ਅਤੇ ਨਾ ਜ਼ਾ ਇ ਜ਼ ਹਿਰਾਸਤ ਵਿੱਚ ਰੱਖਣ ਦੇ ਕੇਸ ਦਰਜ ਕੀਤੇ ਜਾਣੇ ਬਣਦੇ ਹਨ ― ਜੇ ਇੱਥੇ ਕਾਨੂੰਨ ਦਾ ਰਾਜ ਹੈ।

ਇੱਕ ਕਸੂਰਵਾਰ ਬਦਲੇ 11 ਬੰਦਿਆਂ ਨੂੰ ਹਿ ਰਾ ਸ ਤ ਵਿੱਚ ਲੈਣਾ ਕਿਵੇਂ ਜਾਇਜ਼ ਹੈ? ਸਿਰਾਂ ਉੱਤੋਂ ਦਸਤਾਰਾਂ ਲਾਹ ਕੇ ਨੰਗੇ ਸਿਰ ਪੇਸ਼ ਕਰਨ ਵਾਲੀ ਪੁਲਸ ਵਿਰੁੱਧ ਧਾਰਮਿਕ ਚਿਨ੍ਹਾਂ ਦੀ ਬੇਅਦਬੀ ਅਤੇ ਧਾਰਮਿਕ ਭਾ ਵ ਨਾ ਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਵੀ ਬਣਦਾ ਹੈ। ਅਦਾਲਤ ਨੂੰ ਗੁੰਮ ਰਾਹ ਕਰ ਕੇ ਬਿਨਾਂ ਵਿਰੋਧੀ ਵਕੀਲ ਦੇ 11 ਦਿਨਾਂ ਦਾ ਰਿਮਾਂਡ ਲੈਣਾ ਕੀ ਗ਼ੈਰ ਕਾਨੂੰਨੀ ਨਹੀਂ? ਰਿਮਾਂਡ ਲਈ ਪੇਸ਼ ਕਰਨ ਦੀਆਂ ਤਸਵੀਰਾਂ ਤੋਂ ਜ਼ਾਹਰ ਹੈ ਕਿ ਨਿਹੰਗਾਂ ਉੱਤੇ ਹਿਰਾਸਤ ਵਿੱਚ ਘੋਰ ਤਸ਼ੱਦ ਦ ਹੋਇਆ ਹੈ। ਏਸ ਕੁਕਰਮ ਵਾਸਤੇ ਘੱਟੋ ਘੱਟ ਕਾਨੂੰਨੀ ਸਜ਼ਾ 7 ਸਾਲ ਹੈ। ਇਹ ਮੁਕੱਦਮਾ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ।

ਸਭ ਤੋਂ ਵੱਧ ਅਫ਼ਸੋਸ ਵਾਲੀ ਗੱਲ ਇਹ ਹੈ ਕਿ ਇਹ ਸਭ ਓਸ ਜ਼ਿਲ੍ਹੇ ਵਿੱਚ ਹੋਇਆ ਹੈ ਜਿਸ ਦਾ ਪੁਲਸ ਮੁਖੀ ਚੰਗਾ ਸਿੱਖ ਹੈ ਅਤੇ ਸਿਰਕੱਢ ਸਿੱਖ ਘਰਾਣੇ ਨਾਲ ਤੁਅੱਲਕ ਰੱਖਦਾ ਹੈ। ਕਿਸ ਤਰ੍ਹਾਂ ਨਾਲ ਓਸ ਨੂੰ ਏਸ ਹੱਦ ਤੱਕ ਗੁੰਮ ਰਾਹ ਕੀਤਾ ਗਿਆ ਕਿ ਅਜਿਹੀਆਂ ਘ ਟ ਨਾ ਵਾਂ ਦੀ ਉਹ ਰੋਕਥਾਮ ਨਾ ਕਰ ਸਕਿਆ?

ਸਭ ਦੇ ਵੇਖਦਿਆ-ਵੇਖਦਿਆਂ ਪੰਜਾਬ ਅਰਾਜਕਤਾ ਦੀ ਖਾਈ ਵਿੱਚ ਰੁੜ੍ਹਦਾ ਚਲਾ ਜਾ ਰਿਹਾ ਹੈ। ਅੱਜ ਏਸ ਮੰਦਭਾਗੀ ਘ ਟ ਨਾ ਦਾ ਸਹਾਰਾ ਲੈ ਕੇ ਪੁਲਸ ਸਾਰੇ ਸਿੱਖ ਸਮਾਜ ਵਿਰੁੱਧ ਨਫ਼ ਰਤ ਫ਼ੈਲਾ ਰਹੀ ਹੈ। ਇਹ ਤੁਰੰਤ ਬੰਦ ਹੋਵੇ। ਬਦਲਾ-ਲਊ ਕਾਰਵਾਈਆਂ ਬੰਦ ਹੋਣ।

ਅਸੀਂ ਆਮ ਲੋਕ ਕਿਸੇ ਦੀ ਪ੍ਰਜਾ ਨਹੀਂ, ਏਸ ਮੁਲਕ ਦੇ ਸ਼ਹਿਰੀ ਹਾਂ। ਪੁਲਸ ਗਾਲੀ-ਗਲੋਚ ਤੇ ਕੁੱਟ-ਮਾਰ ਤੋਂ ਬਾਜ਼ ਆਵੇ। ਕਿਸੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇ। ਕੋਵਿਡ-19 ਦੇ ਬਹਾਨੇ ਕੀਤਾ ਜਾ ਰਿਹਾ ਅ ਣ ਮ ਨੁੱ ਖੀ ਦਮਨ ਤੁਰੰਤ ਬੰਦ ਹੋਵੇ।

ਲੋਕਾਂ ਨੂੰ, ਭੜਕਾ ਕੇ, ਕਾਨੂੰਨ ਆਪਣੇ ਹੱਥ ਲੈਣ ਦੇ ਰਾਹ ਨਾ ਤੋਰਿਆ ਜਾਵੇ। ਪੰਜਾਬ ਨੂੰ ਇਸ ਦਾ ਤਲਖ਼ ਤਜ਼ਰਬਾ ਪਿਛਲੇ ਦਹਾਕਿਆਂ ਵਿੱਚ ਹੋ ਚੁੱਕਾ ਹੈ।

Check Also

ਵੀਡੀਉ -ਨਿ ਹੰ ਗਾ ਅਤੇ ਪੁਲਿਸ ਵਿਚ ਝ ੜ ਪ ਮਾ ਮ ਲੇ ਚ ਜਥੇਦਾਰ ਨੇ ਆਖੀ ਕਮਾਲ ਦੀ ਗਲ

ਪਟਿਆਲੇ ਆਲੀ ਘ ਟ ਨਾ, ਤ ਬ ਲੀ ਗੀ ਜਮਾਤ ਅਤੇ ਬਲਦੇਵ ਸਿੰਘ ਤੱਕ ਜਥੇਦਾਰ …

%d bloggers like this: