Breaking News
Home / ਪੰਜਾਬ / ਨਿਹੰਗਾਂ ਦਾ ਪੱਖ – ਇਹ ਵੀਡੀਉ ਦੇਖ ਕੇ ਆਪਣੇ ਵਿਚਾਰ ਦਿਉ..

ਨਿਹੰਗਾਂ ਦਾ ਪੱਖ – ਇਹ ਵੀਡੀਉ ਦੇਖ ਕੇ ਆਪਣੇ ਵਿਚਾਰ ਦਿਉ..

ਸਾਰੀ ਦੁਨੀਆ ਵਿਚ ਲੋਕਡਾਊਨ ਕੀਤਾ ਗਿਆ ਤਾਂ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਦੀ ਜਾਨ ਬਚ ਸਕੇ…ਪਰ ਭਾਰਤ ਅਜਿਹਾ ਦੇਸ਼ ਹੈ ਜਿਥੇ ਲੋਕਡਾਊਨ ਸ਼ਿਆਸੀ ਲੋਕਾਂ ਅਤੇ ਪੁਲਿਸ ਵਲੋਂ ਆਪਣੀ ਪਾਵਰ ਦਿਖਾਉਣ ਲਈ ਕੀਤਾ ਗਿਆ ਲੱਗਦਾ ਹੈ। ਇਨ੍ਹਾਂ ਲਾਕਡਾਊਨ ਨੂੰ ਕਰਫਿਊ ਦਾ ਨਾਮ ਇਸੇ ਕਰਕੇ ਦੇ ਦਿੱਤਾ ਲੱਗਦਾ। ਕਰਫਿਊ ਦੀ ਇੰਨੀ ਦ ਹਿ ਸ਼ ਤ ਫੈਲਾ ਦਿੱਤੀ ਗਈ ਹੈ ਕਿ ਲੋਕੀ ਕਰੋਨਾ ਭੁੱਲ ਕੇ ਉਦਾ ਹੀ ਡਰਨ ਲੱਗ ਪਏ ਹਨ ਤੇ ਕਈ ਧੱ ਕੇ ਸ਼ਾ ਹੀ ਕਾਰਨ ਖੁ ਦ ਕ ਸ਼ੀ ਆਂ ਕਰਨ ਲੱਗ ਪਏ ਹਨ। ਇਹ ਤਾਂ ਬਿਮਾਰੀ ਤੋਂ ਬਚਾਉਣ ਦਾ ਮਕਸਦ ਨਹੀਂ ਲੱਗਦਾ।

ਕਰੋਨਾ ਵਾਇਰਸ ਦੀ ਆੜ ‘ਚ ਧੱਕੇਸ਼ਾਹੀ ਦਾ ਕਾਲਾ ਦੌਰ

ਜੋ ਗੱਲ ਅਸੀ ਬਾਹਰ ਬੈਠੇ ਆਜ਼ਾਦੀ ਨਾਲ ਕਹਿ ਸਕਦੇ ਹਾਂ, ਉਹ ਭਾਰਤ ‘ਚ ਰਹਿ ਕੇ ਕਰਨੀ ਵੇਲਣੇ ‘ਚ ਸਿਰ ਦੇਣ ਬਰਾਬਰ ਹੈ। ਇੱਥੇ ਵੀ ਬਥੇਰੇ ਪੱਤਰਕਾਰ/ਹੋਸਟ ਹਨ, ਜੋ ਵੀਜ਼ੇ ਦੇ ਡਰ ਤੋਂ ਜਾਂ ਬੁਰਕੀ ਖਾ ਕੇ ਸਟੇਟ ਦੇ ਨਜ਼ਰੀਏ ਨੂੰ ਹੀ ਅੰਤਮ ਸੱਚ ਬਣਾ ਕੇ ਪੇਸ਼ ਕਰਦੇ ਹਨ। ਸੂਰਮੇ ਹਨ ਉਹ ਜੋ ਪੰਜਾਬ ‘ਚ ਰਹਿ ਕੇ ਸਟੇਟ ਦੇ ਝੂਠ ਦਾ ਪੰਜਾਬ ਦੇ ਨਜ਼ਰੀਏ ਤੋਂ ਪੋਸਟ ਮਾਰਟਮ (ਚੀਰ-ਫਾੜ) ਕਰਦੇ ਆਏ ਹਨ।

ਇਹ ਸਮਾਂ ਐਮਰਜੈਂਸੀ ਨਾਲੋਂ ਵੀ ਭੈੜਾ ਹੈ। ਇਸ ਦੀ ਇੱਕ ਮਿਸਾਲ ਹੇਠਾਂ ਪੇਸ਼ ਹੈ, ਜੋ ਕਿ ਫੇਸਬੁੱਕ ਪੇਜ “ਮਹਿਕਮਾ ਪੰਜਾਬੀ” ਦੀ ਪੋਸਟ ਹੈ


ਰੁਕਾਵਟ ਲਈ ਖੇਦ ਹੈ !

ਅਸੀਂ ਇਸ ਪੇਜ ਰਾਹੀਂ ਦੁਨੀਆਂ ਭਰ ‘ਚ ਹੋਣ ਵਾਲੀਆਂ ਸਰਗਰਮੀਆਂ ਨੂੰ ਪੰਜਾਬੀਆਂ ਦੇ ਨਜਰੀਏ ਤੋਂ ਪੇਸ਼ ਕਰਦੇ ਆ ਰਹੇ ਹਾਂ । ਸਾਡੀ ਕੋਸ਼ਿਸ ਹੁੰਦੀ ਹੈ ਕਿ ਅਸੀਂ ਇਨਸਾਨੀ ਹੱਕੋ ਹਕੂਕਾਂ ਦੀ ਗੱਲ ਕਰਦੇ ਸਰਕਾਰਾਂ ‘ਤੇ ਸਿਸਟਮ ਬਾਰੇ ਆਪਣੀ ਰਾਇ ਰੱਖੀਏ । ਕਿਸੇ ਖਾਸ ਹਲਾਤਾਂ ‘ਚ ਸਾਨੂੰ ਸਰਕਾਰਾਂ , ਪੁਲਿਸ , ਪ੍ਰਸ਼ਾਸਨ, ਸਿਆਸੀ ਪਾਰਟੀਆਂ, ਸਿਆਸੀ ਆਗੂਆਂ , ਸ਼੍ਰੋਮਣੀ ਕਮੇਟੀ ਜਾਂ ਸੰਸਥਾਗਤ ਪ੍ਰਬੰਧਾਂ ਦੀ ਅਲੋਚਨਾ ਵੀ ਕਰਨੀ ਪੈਂਦੀ ਹੈ । ਇਹ ਅਲੋਚਨਾ ਜਿਥੇ ਹਰ ਸ਼ਹਿਰੀ ਦਾ ਹੱਕ ਹੈ ਉਥੇ ਪ੍ਰਬੰਧ ਨੂੰ ਚੰਗਿਆਂ ਬਣਾਉਣ ਦੇ ਵੀ ਕੰਮ ਆਉਂਦੀ ਹੈ । ਪਿਛਲੇ ਦਿਨਾਂ ‘ਚ ਪਟਿਆਲੇ ਵਿੱਚ ਨਿਹੰਗ ਸਿੰਘਾਂ ਤੇ ਪੁਲਿਸ ਦਰਮਿਆਨ ਹੋਏ ਝਗੜੇ ‘ਚ ਅਸੀਂ ਹਰ ਵਾਰ ਦੀ ਤਰਾਂ ਕੋਈ ਇਕਪਾਸੜ ਪੁਜੀਸ਼ਨ ਨਹੀਂ ਲੈ ਸਕੇ । ਅਸੀਂ ਬਾਕੀ ਮੀਡੀਆ ਤੇ ਸੰਸਥਾਵਾਂ ਵਾਂਗ ਨਿਹੰਗ ਸਿੰਘਾਂ ਦਾ ਸਰਟੀਫਿਕੇਟ ਰੱਦ ਕਰ ਕੇ ਉਨ੍ਹਾਂ ਨੂੰ “ਅਖੌਤੀ ਨਿਹੰਗ” ਜਾਂ ਪੁਲਿਸ ਨੂੰ ਕੋਈ ਸਰਟੀਫਿਕੇਟ ਜਾਰੀ ਨਹੀਂ ਕਰ ਸਕੇ । ਇਸੇ ਦੌਰਾਨ ਪੱਤਰਕਾਰਾਂ ‘ਤੇ ਫੇਸਬੁਕ ਤੇ ਟਿੱਪਣੀਆਂ ਕਰਨ ਵਾਲਿਆਂ ‘ਤੇ ਪਰਚੇ ਹੋਣੇ ਸ਼ੁਰੂ ਹੋ ਗਏ ।

ਅਸੀਂ ਹੁਣ ਚੁੱਪ ਹਾਂ । ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਅਸੀਂ ਡਰ ਗਏ ? ਜੁਆਬ ਹੈ ਹਾਂ, ਅਸੀਂ ਡਰੇ ਹੋਏ ਹਾ । ਸਾਡੇ ਕੋਲ ਸਿਰਫ ਲਫ਼ਜ਼ ਹਨ , ਪੁਲਿਸ ਤੇ ਸਰਕਾਰ ਕੋਲ ਡੰਡਾ ਹੈ, ਹ ਥਿ ਆ ਰ ਹਨ, ਮੁੱਕਦਮੇ ਹਨ ।

ਅਸੀਂ ਯਕੀਨ ਕਰਦੇ ਹਾਂ ਕਿ ਲਫ਼ਜ਼ਾਂ ਤੇ ਹਥਿਆਰਾਂ ਦੇ ਮੁਕਾਬਲੇ ‘ਚ ਹਾਰ ਲਫ਼ਜ਼ਾਂ ਦੀ ਹੁੰਦੀ ਹੈ । ਹਥਿਆਰਬੰਦ ਪੁਲਿਸ ਤੇ ਸਰਕਾਰਾਂ ਲਈ ਨਿਹੱਥਿਆਂ ਦੇ ਮੂੰਹ ਬੰਦ ਕਰਾਉਣ ਲਈ ਬਹੁਤ ਸਾਧਨ ਹਨ । ਭਾਵੇਂ ਕਿ ਸੂਬੇ ਵਿਚ ਸਰਕਾ ਭਾਜਪਾ ਦੀ ਨਹੀਂ ਸਗੋਂ ਸੈਕੂਲਰ ਲਿਬਰਲ ਕਾਂਗਰਸ ਦੀ ਸਰਕਾਰ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਕੇੰਦਰ ਦੀ ਭਾਜਪਾ ਸਰਕਾਰ ‘ਤੇ ਲੋਕਾਂ ਦੀ ਅਜਾਦੀ ਖਤਮ ਕਰਨ ਤੇ ਅਸ਼ਿਹਣਸ਼ੀਲਤਾ ਦੇ ਦੋਸ਼ ਲਾਉਂਦੇ ਰਹਿੰਦੇ ਹਨ । ਪਰ ਸੱਤਾ ਵਿਚ ਆਏ ਲਿਬਰਲ/ਸੈਕੂਲਰ ਤੇ ਸੱਜੇਪੱਖੀ/ਫਾਸ਼ੀਵਾਦੀ ਇਕੋ ਜਿਹੇ ਹੁੰਦੇ ਹਨ । ਸੋ ਅਸੀਂ ਬੇਝਿਜਕ ਕਹਿੰਦੇ ਹਾ ਕਿ ਅਸੀਂ ਸਰਕਾਰਾਂ ਦੇ ਪਰਚਿਆਂ ਤੋ ਡਰਦੇ ਚੁੱਪ ਹਾਂ |

ਆਸ ਹੈ ਤੁਸੀਂ ਸਾਡੀ ਮਜਬੂਰੀ ਸਮਝੋਗੇ । ਸੋ ਰੁਕਾਵਟ ਲਈ ਖੇਦ ਹੈ !

Check Also

ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲਾ ਸੁਧੀਰ ਸੂਰੀ ਇੰਦੌਰ(ਮੱਧ ਪ੍ਰਦੇਸ਼) ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ …

%d bloggers like this: