Breaking News
Home / ਰਾਸ਼ਟਰੀ / Video – ਇੰਡੀਆ ਵਿਚ ਹੁਣ ਸਬਜ਼ੀ ਵੇਚਣ ਲਈ ਦੱਸਣਾ ਪੈਂਦਾ ਧਰਮ

Video – ਇੰਡੀਆ ਵਿਚ ਹੁਣ ਸਬਜ਼ੀ ਵੇਚਣ ਲਈ ਦੱਸਣਾ ਪੈਂਦਾ ਧਰਮ

ਸਿੱਖ,ਮੁਸਲਮਾਨ,ਦਲਿਤ ਤੇ ਹੋਰ ਭਾਰਤੀ ਲੋਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਮੌਕੇ ਜੋ ਮਰਜ਼ੀ ਸੋਚਣ,ਕਰਨ ਪਰ ਮੈਂ ਸਾਫ ਮਹਿਸੂਸ ਕਰ ਰਿਹਾ ਹਾਂ ਕਿ ਹਿੰਦੂ ਰਾਸ਼ਟਰ ਵਾਲੀ ਸੋਚ ਵਾਲੇ ਹਿੰਦੂ ਕੱਟੜਪੰਥੀ ਬੜੀ ਧ੍ਰਿੜਤਾ ਨਾਲ ਆਪਦੇ ਏਜੰਡੇ ਉਪਰ ਡਟੇ ਹੋਏ ਨੇ।ਉਨਾਂ ਦਾ ਹਰ ਕਦਮ ਗਿਣਿਆ-ਮਿਥਿਆ ਹੁੰਦਾ ਹੈ।ਇਸ ਮਹਾਂਮਾਰੀ ਮੌਕੇ ਸਿਖਾਂ-ਮੁਸਲਮਾਨਾਂ ਨੂੰ ਪਵਾੜੇ ਦੀ ਜੜ ਦਰਸਾਉਣਾ,ਆਮ ਭਾਰਤੀਆਂ ਦੀ ਬਿਰਤੀ ਨੂੰ ਗੁਲਾਮ ਬਣਾਕੇ ਡਰਾਮੇਬਾਜੀਆਂ ਕਰਵਾਉਣੀਆਂ ਤਾਂ ਨਿੱਕੀਆਂ ਗੱਲਾਂ ਨੇ,ਹਿੰਦੂਤਵੀਆਂ ਵਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਆਪਦੇ ਘਿਨਾਉਣੇ ਮਕਸਦ ਲਈ ਬੜੀ ਸਕੀਮ ਨਾਲ ਵਰਤਿਆ ਜਾ ਰਿਹਾ ਹੈ।ਹਿੰਦੂ ਰਾਸ਼ਟਰ ਵਾਲੇ ਲਗਾਤਾਰ ਅੱਗੇ ਵਧ ਰਹੇ ਨੇ ਪਰ ਸਿਖ ਰਾਸ਼ਟਰ ਵਾਲੇ?- ਸਰਬਜੀਤ ਸਿੰਘ ਘੁਮਾਣ

ਕੋਰੋਨਾ ਦੇ ਬਹਾਨੇ ਸਿਖਾਂ ਨੂੰ ਭੰਡਣ ਦੀ ਲਹਿਰ ਪਹਿਲਾਂ ਭਾਰਤੀ ਹਕੂਮਤੀ ਮੀਡੀਆ ਨੇ ਤੋਰੀ,ਸਿਖਰ ਉਤੇ ਚੜ੍ਹਾਕੇ,ਪੂਰੀ ਗੱਡੀ ਭਜਾਕੇ,ਫੇਰ ਸਟੇਰਿੰਗ ਨਾਸਤਿਕਾਂ,ਕਾਮਰੇਟਾਂ,ਅਪਗਰੇਡਾਂ ਤੇ ਹੋਰਾਂ ਨੂੰ ਫੜਾਤਾ ਕਿ ਹੁਣ ਲੱਗੇ ਰਹੋ ਹੋਲੇ-ਮੁਹੱਲੇ,ਦਰਬਾਰ ਸਾਹਿਬ,ਗੁਰੂ ਕੇ ਲੰਗਰ ਦੇ ਬਹਾਨੇ ਸਿਖਾਂ ਨੂੰ ਭੰਣ।ਹੁਣ ਇਹ ਸਾਰੇ ਹੱਥਠੋਕੇ ਆਪਦੇ ਫਰਜ਼ ਨਿਭਾ ਰਹੇ ਨੇ ਹੁਣ ਭਾਰਤੀ ਮੀਡੀਆ ਨੇ ਨਿਸ਼ਾਨਾ ਮੁਸਲਮਾਨ ਬਣਾ ਲਏ ਨੇ।ਦਿੱਲੀ ਵਿਚ ਹਰਲ-ਹਰਲ ਕਰਦੀਆਂ ਫਿਰਦੀਆਂ ਭੀੜਾਂ ਤੋਂ ਬਗੈਰ ਜਿਹੜਾ ਵੀ ਸਿਖਾਂ ਤੇ ਮੁਸਲਮਾਨਾਂ ਦਾ ਇਕੱਠ ਦਿਸੂ ਉਹਨੂੰ ਇਸ ਮੀਡੀਆ ਨੇ ਐਂ ਈ ਭੰਡਣਾ-ਸਰਬਜੀਤ ਸਿੰਘ ਘੁਮਾਣ

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: