Breaking News
Home / ਰਾਸ਼ਟਰੀ / ਅਮਰੀਕਾ ਨੇ ਭਾਰਤ ਨੂੰ 155 ਮਿਲੀਅਨ ਡਾਲਰ ਦੀਆਂ ਮਿਸਾਈਲਾਂ ਵੇਚਣ ਨੂੰ ਪ੍ਰਵਾਨਗੀ ਦਿੱਤੀ

ਅਮਰੀਕਾ ਨੇ ਭਾਰਤ ਨੂੰ 155 ਮਿਲੀਅਨ ਡਾਲਰ ਦੀਆਂ ਮਿਸਾਈਲਾਂ ਵੇਚਣ ਨੂੰ ਪ੍ਰਵਾਨਗੀ ਦਿੱਤੀ

ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋਂ ਭਾਰਤ ਨੂੰ 155 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਵਾਲੇ ਹਥਿਆਰ ਵੇਚਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹਨਾਂ ਹਥਿਆਰਾਂ ਵਿਚ ਮੁੱਖ ਤੌਰ ‘ਤੇ ਐਮਕੇ 54 ਲਾਈਟਵੇਟ ਟੋਰਪੀਡੋਸ ਅਤੇ ਹਵਾ ਤੋਂ ਸਮੁੰਦਰੀ ਜਹਾਜ ‘ਤੇ ਮਾਰ ਕਰਨ ਵਾਲੀਆਂ ਏਜੀਐਮ-84ਐਲ ਹਾਰਪੂਨ ਬਲੋਕ ਮਿਸਾਈਲਾਂ ਸ਼ਾਮਲ ਹਨ।

ਟੋਰਪੀਡੋ ਇਕ ਤਰ੍ਹਾਂ ਦੀ ਮਿਸਾਈਲ ਹੀ ਹੁੰਦੀ ਹੈ ਜਿਸ ਨੂੰ ਪਣਡੁੱਬੀਆਂ ਨੂੰ ਖਤਮ ਕਰਨ ਲਈ ਵਰਤਿਆ ਜਾਂਦਾ ਹੈ। ਅਮਰੀਕਾ ਵੱਲੋਂ ਭਾਰਤ ਨੂੰ ਦਿੱਤੇ ਜਾ ਰਹੇ ਇਸ ਜ਼ਖੀਰੇ ਵਿਚ ਕੁੱਲ 19 ਟੋਰਪੀਡੋ ਸ਼ਾਮਲ ਹਨ ਜਿਹਨਾਂ ਦੀ ਕੀਮਤ 63 ਮਿਲੀਅਨ ਡਾਲਰ ਦੇ ਕਰੀਬ ਮੰਨੀ ਜਾ ਰਹੀ ਹੈ।

ਇਸ ਜ਼ਖੀਰੇ ਵਿਚ 10 ਹਾਰਪੂਨ ਮਿਸਾਈਲਾਂ ਦੀ ਕੀਮਤ 92 ਮਿਲੀਅਨ ਡਾਲਰ ਮੰਨੀ ਜਾ ਰਹੀ ਹੈ। ਭਾਰਤ ਵੱਲੋਂ ਇਹਨਾਂ ਦੋਵਾਂ ਹਥਿਆਰਾਂ ਨੂੰ ਪੀ-81 ਏਅਰਕਰਾਫਟ ‘ਤੇ ਬੀੜਨ ਦਾ ਫੈਂਸਲਾ ਕੀਤਾ ਗਿਆ ਹੈ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: