Breaking News
Home / ਸਿੱਖ ਇਤਿਹਾਸ / ਗੱਲਾਂ ਦੇਸ ਪੰਜਾਬ ਦੀਆਂ – ੨

ਗੱਲਾਂ ਦੇਸ ਪੰਜਾਬ ਦੀਆਂ – ੨

ਮਹਾਰਾਜਾ ਰਣਜੀਤ ਸਿੰਘ ਉੱਪਰ ਕਿਤਾਬ ਲਿਖਣ ਵਾਲਾ ਫ਼ਰਾਂਸੀਸੀ ਲੇਖਕ ਜੀਨ ਮੇਰੀ ਲਾਫੋਂਨ ਲਿਖਦਾ ਹੈ ਕਿ ਪੰਜਾਬ ਵਿਚ ਮਹਾਰਾਜੇ ਦੇ ਰਾਜ ਪ੍ਰਬੰਧ ਦਾ ਸਿਵਲ ਅਤੇ ਫੌਜੀ ਢਾਂਚਾ ਬਹੁਭਾਂਤੀ ਬਣਤਰ ਵਾਲਾ ਸੀ। ਇਸ ਵਿਚ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਸ਼ਾਮਲ ਸਨ। ਸਭ ਨੂੰ ਲੱਗਦਾ ਸੀ ਕਿ ਪੰਜਾਬ ਸਾਡਾ ਦੇਸ ਹੈ ਜਿਸ ਦੀ ਮਿੱਟੀ ਅਤੇ ਰਿਸ਼ਤਿਆਂ’ਚ ਪੰਜਾਬੀ ਰੰਗ ਤੇ ਪੰਜਾਬੀ ਸੁਗੰਧ ਹੈ। ਸਿੱਖ ਰਾਜ’ਚ ਸਤਲੁਜ ਤੋਂ ਲੈ ਕੇ ਸਿੰਧ ਤੱਕ, ਹਿਮਾਲਿਆ ਦੀਆਂ ਜੜ੍ਹਾਂ ਤੋਂ ਹੈ ਕੇ ਸਿੰਧ ਫਰੰਟੀਅਰ ਤੱਕ ਵੰਨ ਸੁਵੰਨਤਾ ਸੀ।

ਇਕ ਹੋਰ ਵੇਰਵਾ ਦੇ ਕੇ ਲਾਫੋਂਨ ਲਿਖਦਾ ਹੈ ਕਿ ਦਰਬਾਰ ਦੇ ਜਰਨੈਲ ਫਰਾਂਸਿਸ ਐਲਾਰਡ ਨੇ 1834 ‘ਚ ਮਹਾਰਾਜੇ ਤੋਂ ਫਰਾਂਸ ਵਾਪਸ ਜਾਣ ਦੀ ਆਗਿਆ ਮੰਗੀ। ਉਹ ਚਾਹੁੰਦਾ ਸੀ ਕਿ ਉੱਥੇ ਜਾ ਕੇ ਉਸ ਦੇ ਲਾਹੌਰ’ਚ ਜਨਮੇ ਬੱਚੇ ਈਸਾਈ ਮਾਹੌਲ’ਚ ਪੜ੍ਹ ਲਿਖ ਸਕਣ। ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਗਿਆ ਵੀ ਦਿੱਤੀ ਅਤੇ ਨਾਲੇ ਇਹ ਕਹਿ ਕੇ ਵਿਦਾ ਕੀਤਾ ਕਿ “ਹਰੇਕ ਬੰਦੇ ਨੂੰ ਹੱਕ ਹੈ ਕਿ ਉਹ ਆਪਣਾ ਧਰਮ ਚੁਣੇ ਅਤੇ ਨਿਭਾਵੇ।” ਲਾਫੋਂਨ ਅਨੁਸਾਰ ਫਰਾਂਸਿਸ ਐਲਰਡ ਦਾ ਮਹਾਰਾਜੇ ਵਾਰੇ ਇਹ ਬਿਆਨ ਉਸ ਸਮੇਂ ਫਰਾਂਸ ਦੀਆਂ ਅਖ਼ਬਾਰਾਂ’ਚ ਛਪਿਆ ਸੀ। ਜਿਹੜਾ ਕਿ ਉਸ ਸਮੇਂ ਆਪਣੇ ਆਪ’ਚ ਮਿਸਾਲ ਸੀ। (ਤਸਵੀਰ’ਚ ਜਨਰਲ ਐਲਾਰਡ)

– ਸਤਵੰਤ ਸਿੰਘ

Check Also

ਗੱਲਾਂ ਦੇਸ ਪੰਜਾਬ ਦੀਆਂ – ੪

ਰਣਜੀਤ ਸਿੰਘ ਦੇ ਮੁਢਲੇ ਬਚਪਨ ਵਿਚ ਹੀ ਮਾਤਾ (ਚੇਚਕ) ਨਿਕਲ ਆਈ ਜਿਸ ਨਾਲ ਉਸ ਦਾ …

%d bloggers like this: