Breaking News
Home / ਸਿੱਖ ਇਤਿਹਾਸ / ਗੱਲਾਂ ਦੇਸ ਪੰਜਾਬ ਦੀਆਂ – ੭ (ਅਫ਼ਗਾਨਾਂ ਨੂੰ ਲਾਹੌਰ’ਚੋਂ ਕੱਢਣਾ )

ਗੱਲਾਂ ਦੇਸ ਪੰਜਾਬ ਦੀਆਂ – ੭ (ਅਫ਼ਗਾਨਾਂ ਨੂੰ ਲਾਹੌਰ’ਚੋਂ ਕੱਢਣਾ )

ਸ਼ਾਹ ਜ਼ਮਾਨ ਨੂੰ ਕਾਬਲ ਤੋਂ ਖ਼ਬਰ ਮਿਲੀ ਕਿ ਉਸ ਦਾ ਭਰਾ ਮਹਿਮੂਦ ਬਗ਼ਾਵਤ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਉਸ ਨੂੰ ਵਾਪਸ ਅਫ਼ਗਾਨਿਸਤਾਨ ਜਾਣਾ ਪਿਆ। ਅਗਲੇ ਸਾਲ ਉਸ ਨੇ ਫੇਰ ਹੱਲਾ ਕੀਤਾ ਅਤੇ ਲਾਹੌਰ’ਚ ਇੱਕ ਜੇਤੂ ਵਾਂਗ ਦਾਖ਼ਲ ਹੋਇਆ।

ਅੰਮ੍ਰਿਤਸਰ ਸਾਹਿਬ’ਚ ਸਰਬੱਤ ਖਾਲਸਾ ਇੱਕਤਰ ਹੋਇਆ ਅਤੇ ਸਭ ਮਿਸਲਾਂ ਨੇ ਰਣਜੀਤ ਸਿੰਘ ਨੂੰ ਫੌਜਾਂ ਦੀ ਅਗਵਾਈ ਦੇ ਦਿੱਤੀ। ਲਾਹੌਰ ਬੈਠੇ ਸ਼ਾਹ ਜ਼ਮਾਨ ਨੇ ਅੰਮ੍ਰਿਤਸਰ’ਤੇ ਫੌਜ ਚਾੜ ਦਿੱਤੀ ਅਤੇ ਸਿੱਖਾਂ ਨੇ ਕੁੱਟ-ਕੁੱਟ ਅਫ਼ਗਾਨਾਂ ਨੂੰ ਵਾਪਸ ਲਾਹੌਰ ਵਾੜ ਦਿੱਤਾ।

ਰਣਜੀਤ ਸਿੰਘ ਨੇ ਜਾ ਲਾਹੌਰ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਦਾ ਰਸਦ ਪਾਣੀ ਬੰਦ ਕਰ ਦਿੱਤਾ। ਕੁਝ ਕੁ ਛੋਟੀਆਂ-ਛੋਟੀਆਂ ਲੜਾਈਆਂ ਤੋੰ ਬਾਅਦ ਸ਼ਾਹ ਜ਼ਮਾਨ ਨੇ ਸਿੱਖਾਂ ਨਾਲ ਦੋਸਤੀ ਲਈ ਅਰਜ਼ ਭੇਜੀ। ਜਦ ਸਿੱਖ ਨੇ ਦੋਸਤੀ ਪ੍ਰਵਾਨ ਨਾ ਕੀਤੀ ਤਾਂ ਸ਼ਾਹ ਜ਼ਮਾਨ ਨੇ ਵਾਪਸ ਕਾਬਲ ਚਲੇ ਜਾਣ ਦਾ ਇਕਰਾਰ ਕੀਤਾ।

ਬਾਕੀ ਸਰਦਾਰ ਤਾਂ ਵਾਪਸ ਘਰੋਂ ਘਰੀ ਚਲੇ ਗਏ ਪਰ ਰਣਜੀਤ ਸਿੰਘ ਅਫ਼ਗਾਨਾਂ ਦਾ ਪਿੱਛਾ ਕਰਦਾ-ਕਰਦਾ ਜੇਹਲਮ ਦਰਿਆ ਤੱਕ ਚਲੇ ਗਿਆ। ਰਣਜੀਤ ਸਿੰਘ ਨੂੰ ਹੁਣ ਸਾਰੇ ਇਲਾਕੇ ਦਾ ਸਿੱਖ ਆਗੂ ਮੰਨਿਆ ਜਾਣ ਲੱਗਿਆ ਸੀ। ਇਸ ਤੋਂ ਪਹਿਲਾਂ ਜੱਸਾ ਸਿੰਘ ਆਹਲੂਵਾਲੀਆਂ ਨੂੰ ਅਜਿਹਾ ਮਾਣ-ਸਤਿਕਾਰ ਅਤੇ ਪ੍ਰਵਾਨਤਾ ਸਿੱਖਾਂ ਵੱਲੋਂ ਦਿੱਤੀ ਗਈ ਸੀ।

– ਸਤਵੰਤ ਸਿੰਘ

Check Also

ਗੱਲਾਂ ਦੇਸ ਪੰਜਾਬ ਦੀਆਂ – ੩

ਬੁੱਢਾ ਮਲ ਨਾਮ ਦਾ ਇੱਕ ਸਿੱਖ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ …

%d bloggers like this: