Breaking News
Home / ਪੰਜਾਬ / ਕੈਪਟਨ ਕਿੱਥੋਂ ਲੈ ਕੇ ਕੋਰੋਨਾ ਬਾਰੇ ਅੰਕੜੇ? PGI ਨੇ ਕਿਹਾ-ਅਸੀਂ ਅਜਿਹੇ ਕੋਈ ਅੰਕੜੇ ਨਹੀਂ ਦਿੱਤੇ

ਕੈਪਟਨ ਕਿੱਥੋਂ ਲੈ ਕੇ ਕੋਰੋਨਾ ਬਾਰੇ ਅੰਕੜੇ? PGI ਨੇ ਕਿਹਾ-ਅਸੀਂ ਅਜਿਹੇ ਕੋਈ ਅੰਕੜੇ ਨਹੀਂ ਦਿੱਤੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਕੋਰੋਨਾਵਾਇਰਸ ਦੀ ਲਾਗ ਬਾਰੇ ਦਿੱਤੇ ਆਪਣੇ ਅੰਕੜਿਆਂ ਦੇ ਮਾਮਲੇ ਉਤੇ ਬੁਰੀ ਤਰ੍ਹਾਂ ਘਿਰ ਗਏ ਹਨ। ਦਰਅਸਲ, ਪੀਜੀਆਈ ਚੰਡੀਗੜ੍ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਕੈਪਟਨ ਕਿਹਾ ਹੈ ਕਿ ਪੀਜੀਆਈ ਚੰਡੀਗੜ੍ ਦੇ ਕੁਝ ਸਿਹਤ ਮਾਹਰਾਂ ਨੇ ਉਸ ਨੂੰ ਦੱਸਿਆ ਹੈ ਕਿ ਸਤੰਬਰ ਦੇ ਅੱਧ ਤੱਕ ਕੋਰੋਨਾ ਵਾਇਰਸ ਦੀ ਲਾਗ ਆਪਣੇ ਸਿਖਰ ‘ਤੇ ਆ ਜਾਵੇਗੀ ਅਤੇ ਦੇਸ਼ ਆਬਾਦੀ ਦਾ ਲਗਭਗ 58% ਹਿੱਸਾ ਇਸ ਦੇ ਲਪੇਟੇ ਵਿਚ ਆ ਜਾਵੇਗਾ। ਇਸ ‘ਤੇ ਪੀਜੀਆਈ ਚੰਡੀਗੜ੍ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਕਿਸੇ ਵੀ ਵਿਭਾਗ ਵੱਲੋਂ ਅਜਿਹੀ ਕੋਈ ਖੋਜ ਜਾਂ ਅਧਿਐਨ ਨਹੀਂ ਕੀਤਾ ਗਿਆ ਹੈ।

ਕੋਰੋਨਾ ‘ਤੇ ਦਿੱਤੇ ਗਏ ਸਨ ਅੰਕੜੇ

ਪੀਜੀਆਈ ਦੇ ਜਵਾਬ ਤੋਂ ਬਾਅਦ, ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਰੋਨਾ ਵਾਇਰਸ ਦੇ ਸੰਕਰਮਣ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ, ਉਹ ਪੀਜੀਆਈ ਚੰਡੀਗੜ੍ ਦੇ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ ਪਬਲਿਕ ਹੈਲਥ ਅਰਥ ਸ਼ਾਸਤਰ ਵਿਭਾਗ ਦੇ ਵਧੀਕ ਪ੍ਰੋਫੈਸਰ ਡਾ. ਸ਼ੰਕਰ ਪਰਿੰਜਾ ਦੇ ਮੁਲਾਂਕਣ ਦੇ ਅਧਾਰ ਉਤੇ ਦਿੱਤੇ ਗਏ ਸਨ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਹੈ। ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਪੰਜਾਬ ਵਿੱਚ ਕਰਫਿਊ ਅਤੇ ਤਾਲਾਬੰਦੀ ਵਿੱਚ ਵਾਧੇ ਦਾ ਸਵਾਗਤ ਕੀਤਾ ਹੈ, ਪਰੰਤੂ ਚਿੰਤਾ ਜ਼ਾਹਰ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਅਕਤੂਬਰ ਤੱਕ ਜਾਰੀ ਰਹਿ ਸਕਦਾ ਹੈ। ਅਤੇ ਪੰਜਾਬ ਦੀ ਲਗਭਗ 87% ਆਬਾਦੀ ਇਸ ਦਾ ਜਦ ਵਿਚ ਆਵੇਗੀ।

ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਅੰਕੜੇ ਕਿਸ ਅਧਾਰ ਤੇ ਦਿੱਤੇ ਹਨ, ਉਹ ਉਹੀ ਦੱਸ ਸਕਦੇ ਹਨ। ਜੇ ਇਹ ਸੱਚ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਕੈਪਟਨ ਅਮਰਿੰਦਰ ਸਿੰਘ ਦੀ ਗੱਲਬਾਤ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਤੋਂ ਪਹਿਲਾਂ ਹੀ ਹੱਥ ਖੜ੍ਹੇ ਕਰ ਚੁੱਕੀ ਹੈ।

ਅਮਨ ਅਰੋੜਾ ਨੇ ਹੈਰਾਨੀ ਜ਼ਾਹਰ ਕੀਤੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਮੰਨ ਲਿਆ ਤਾਂ ਉਨ੍ਹਾਂ ਦੇ ਅਨੁਸਾਰ, ਪੰਜਾਬ ਦੀ ਤਕਰੀਬਨ 3 ਕਰੋੜ ਆਬਾਦੀ ਵਿਚੋਂ 25 ਲੱਖ ਆਬਾਦੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਸਕਦੀ ਹੈ। ਇਸ ਦੇ ਅਨੁਸਾਰ, ਜੇਕਰ 5% ਲੋਕ ਵੀ ਆਪਣੀਆਂ ਜਾਨਾਂ ਗੁਆ ਲੈਂਦੇ ਹਨ, ਤਾਂ ਪੰਜਾਬ ਵਿਚ ਇਸ ਬਿਮਾਰੀ ਦੀ ਮੌਤ ਦੀ ਗਿਣਤੀ ਖੁਦ ਲੱਖਾਂ ਵਿਚ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ, ਆਖਰਕਾਰ ਉਨ੍ਹਾਂ ਦੀ ਸਰਕਾਰ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਕੀ ਕਰ ਰਹੀ ਹੈ?

Check Also

ਪਿਉ ਨੇ PUBG ਗੇਮ ‘ਤੇ 16 ਲੱਖ ਉਡਾਉਣ ਵਾਲੇ ਬੇਟੇ ਨੂੰ ਸਬਕ ਸਿਖਾਉਣ ਲਈ ਸਕੂਟਰ ਰਿਪੇਅਰ ਦੇ ਕੰਮ ਲਾਇਆ

ਖਰੜ ਵਿਚ ਇਕ ਵਿਦਿਆਰਥੀ ਸਿਰ ਆਨਲਾਈਨ ਗੇਮ ਦਾ ਨਸ਼ਾ ਇੰਨਾ ਚੜ੍ਹਿਆ ਕਿ ਉਸ ਨੇ ਆਪਣੇ …

%d bloggers like this: