Breaking News
Home / ਰਾਸ਼ਟਰੀ / ਇਹ ਵੀਡੀਉ ਦੇਖ ਕੇ ਪਤਾ ਲੱਗੂ ਭਾਰਤ ਦੇ ਅਤਿ ਘਟੀਆ ਦਰਜੇ ਦੇ ਮੀਡੀਏ ਬਾਰੇ

ਇਹ ਵੀਡੀਉ ਦੇਖ ਕੇ ਪਤਾ ਲੱਗੂ ਭਾਰਤ ਦੇ ਅਤਿ ਘਟੀਆ ਦਰਜੇ ਦੇ ਮੀਡੀਏ ਬਾਰੇ

ਏਮਜ਼ ਦੇ ਇਕ ਸੀਨੀਅਰ ਰੈਜ਼ੀਡੈਂਟ ਡਾਕਟਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਫਿਜ਼ਿਓਲੋਜੀ ਵਿਭਾਗ ਦੇ ਡਾਕਟਰ ਨੂੰ ਹਸਪਤਾਲ ਦੀ ਨਵੀਂ ਨਿੱਜੀ ਵਾਰਡ ‘ਚ ਦਾਖ਼ਲ ਕੀਤਾ ਗਿਆ ਹੈ ਤੇ ਉਸ ਦੇ ਸੰਪਰਕ ‘ਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਘਰ ‘ਚ 14 ਦਿਨ ਇਕੱਲੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਰਕਾਰੀ ਸੂਤਰਾਂ ਦੇ ਦੱਸਿਆ ਕਿ ਡਾਕਟਰ ਦੇ ਪਰਿਵਾਰਕ ਮੈਂਬਰਾਂ ਦੇ ਵੀ ਨਮੂਨੇ ਲਏ ਗਏ ਹਨ ਤੇ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਸਿਹਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ 2 ਅਪ੍ਰੈਲ ਤੱਕ ਦੇਸ਼ ਭਰ ‘ਚ ਡਾਕਟਰੀ ਅਮਲੇ ਦੇ 50 ਮੈਂਬਰ ਕੋਰੋਨਾ ਪੀੜਤ ਹੋ ਚੁੱਕੇ ਹਨ।

ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਇਕੋ ਦਿਨ 884 ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 5100 ਤੋਂ ਟੱਪ ਗਈ ਹੈ। 2 ਲੱਖ 15 ਹਜ਼ਾਰ ਦੇ ਕਰੀਬ ਲੋਕ ਇਸ ਤੋਂ ਪੀੜਤ ਹਨ। ਉਧਰ ਅਮਰੀਕਾ ਦੇ ਕਨੈਕਟੀਕਟ ਸੂਬੇ ‘ਚ ਇਕ 6 ਹਫ਼ਤਿਆਂ ਦੀ ਬੱਚੀ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ।
ਇੰਗਲੈਂਡ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਅੱਜ ਫਿਰ ਬੀਤੇ 24 ਘੰਟਿਆਂ ‘ਚ 569 ਮੌਤਾਂ ਹੋ ਗਈਆਂ ਹਨ। ਇਸ ਦੇ ਨਾਲ ਹੀ ਮੌਤਾਂ ਦਾ ਕੁੱਲ ਅੰਕੜਾ 2,921 ਤੱਕ ਪਹੁੰਚ ਗਿਆ ਹੈ, ਜਦ ਕਿ ਨਵੇਂ ਪ੍ਰਭਾਵਿਤ ਮਾਮਲੇ 4,244 ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਗਿਣਤੀ 33,718 ਹੋ ਗਈ ਹੈ। ਇੰਗਲੈਂਡ ‘ਚ ਹੁਣ ਤੱਕ 1,63,194 ਲੋਕਾਂ ਦਾ ਕੋਵਿਡ-19 ਟੈਸਟ ਕੀਤਾ ਜਾ ਚੁੱਕਾ ਹੈ, ਜਦ ਕਿ ਬੀਤੇ 24 ਘੰਟਿਆਂ ‘ਚ 10,657 ਟੈਸਟ ਕੀਤੇ ਗਏ ਹਨ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: