Breaking News
Home / ਪੰਥਕ ਖਬਰਾਂ / Video – ਵੇਰਕਾ ਪਿੰਡ ਵਾਲਿਆ ਦੀ ਆਪੇ ਸੁਣ ਲਉ..ਸਾਨੂੰ ਤਾਂ ਲਿਖਦਿਆਂ ਨੂੰ ਸ਼ਰਮ ਆਉਂਦੀ

Video – ਵੇਰਕਾ ਪਿੰਡ ਵਾਲਿਆ ਦੀ ਆਪੇ ਸੁਣ ਲਉ..ਸਾਨੂੰ ਤਾਂ ਲਿਖਦਿਆਂ ਨੂੰ ਸ਼ਰਮ ਆਉਂਦੀ

ਵੇਰਕਾ ਦੇ ਅਹਮਸ਼ਾਨ ਘਾਟ ਵਿੱਚ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਨੂੰ ਲੈਕੇ ਸ਼ੁਰੂ ਹੋਏ ਵਿਵਾਦ ਤੋਂ ਬੋਲੇ ਵੇਰਕਾ ਪਿੰਡ ਦੇ ਲੋਕ।
ਭਾਈ ਨਿਰਮਲ ਸਿੰਘ ਖ਼ਾਲਸਾ ਦਾ ਦੇਰ ਸ਼ਾਮ ਅੰਤਿਮ ਸੰਸਕਾਰ ਅੰਮ੍ਰਿਤਸਰ-ਪਠਾਨਕੋਟ ਰੋਡ ‘ਤੇ ਨਵੇਂ ਬਣੇ ਵੇਰਕਾ ਅਤੇ ਮੂੁਧਲ ਬਾਈਪਾਸ ‘ਤੇ ਵੇਰਕੇ ਦੀ ਮੁਸਤਰਕਾ ਮਾਲਕਨ ਕਮੇਟੀ ਦੁਆਰਾ ਦਾਨ ਕੀਤੀ ਗਈ 10 ਕਨਾਲ ਜ਼ਮੀਨ ਵਿਖੇ ਸ਼ਾਮ 7:25 ਵਜੇ ਦੇ ਕਰੀਬ ਕਰ ਦਿੱਤਾ ਗਿਆ। ਭਾਈ ਖ਼ਾਲਸਾ ਦੇ ਸਸਕਾਰ ਤੋਂ ਪਹਿਲਾ ਅੰਤਿਮ ਅਰਦਾਸ ਇਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਦੁਆਰਾ ਕੀਤੀ ਗਈ, ਜਿਸ ਉਪਰੰਤ ਪੁਲਿਸ ਦੇ ਸਖ਼ਤ ਪ੍ਰਬੰਧਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ‘ਚ ਸਸਕਾਰ ਕੀਤਾ ਗਿਆ।

ਇਸ ਦੌਰਾਨ ਭਾਈ ਖ਼ਾਲਸਾ ਦੇ ਪਰਿਵਾਰ ‘ਚੋਂ ਉਨ੍ਹਾਂ ਦੇ ਪੁੱਤਰ ਅਮਿਤੇਸ਼ਵਰ ਸਿੰਘ ਵੀ ਮੌਜੂਦ ਸਨ। ਇਸ ਤੋਂ ਪਹਿਲਾ ਭਾਈ ਖ਼ਾਲਸਾ ਦਾ ਸਸਕਾਰ ਅੰਮ੍ਰਿਤਸਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜੇ ਨਾ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਵੇਰਕਾ ਦੇ ਸ਼ਮਸ਼ਾਨਘਾਟ ਨੂੰ ਚੁਣਿਆ ਸੀ ਪਰ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰਪਾਲ ਸਿੰਘ ਵੇਰਕਾ ਦੀ ਅਗਵਾਈ ਹੇਠ ਇਕੱਤਰ ਹੋਏ ਲੋਕਾਂ ਦੀ ਹਾਜ਼ਰੀ ‘ਚ ਸਭ ਤੋਂ ਪਹਿਲਾਂ ਵੇਰਕਾ ਦੇ ਸ਼ਮਸ਼ਾਨਘਾਟ ਨੂੰ ਤਾਲਾ ਲਗਾ ਦਿੱਤਾ ਤੇ ਮੁੜ ਅੰਦਰ ਸਸਕਾਰ ਲਈ ਰਖਾਏ ਗਏ ਬਾਲਣ ਨੂੰ ਵੀ ਕਬਜ਼ੇ ‘ਚ ਲੈ ਲਿਆ, ਜਿਸ ਤੋਂ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸਸਕਾਰ ਕਰਨ ਦਾ ਵਿਰੋਧ ਕੀਤਾ ਗਿਆ।

ਇਸ ਦੌਰਾਨ ਹਰਪਾਲ ਸਿੰਘ ਵੇਰਕਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਈ ਖ਼ਾਲਸਾ ਜੋ ਵੇਰਕਾ ਦੇ ਵਸਨੀਕ ਨਹੀਂ ਹਨ, ਦੇ ਸਸਕਾਰ ਮੌਕੇ ਅੱਗ ਨਾਲ ਇਲਾਕੇ ‘ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣ ਸਕਦਾ ਹੈ ਇਸ ਲਈ ਉਹ ਕਿਸੇ ਹਾਲਤ ‘ਚ ਇਥੇ ਸਸਕਾਰ ਨਹੀਂ ਕਰਨ ਦੇਣਗੇ ਅਤੇ ਵੇਰਕਾ ਤੋਂ ਕੁਝ ਹੀ ਦੂਰੀ ਤੇ ਵੇਰਕੇ ਦੀ ਖਾਲੀ ਪਈ ਜ਼ਮੀਨ ‘ਤੇ ਕਰਨ ਦਾ ਸੁਝਾਅ ਦਿੱਤਾ ਅਤੇ ਲੰਮਾ ਸਮਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹੁੰਚੇ ਐਸ.ਡੀ.ਐਮ. ਸ੍ਰੀ ਵਿਕਾਸ ਹੀਰਾ, ਐਸ.ਪੀ. ਹਰਪਾਲ ਸਿੰੰਘ ਰੰਧਾਵਾ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਈ ਖ਼ਾਲਸਾ ਦੇ ਸਸਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਨਾਲ ਲੰਮਾ ਸਮਾਂ ਚੱਲੀ ਬਹਿਸਬਾਜ਼ੀ ਤੋਂ ਬਾਅਦ ਵੇਰਕੇ ਤੋਂ ਕੁਝ ਹੀ ਦੂਰੀ ਤੇ ਮੁਸਤਰਕਾ ਮਾਲਕਨ ਕਮੇਟੀ ਵੇਰਕਾ ਦੀ 10 ਕਨਾਲ ਖਾਲੀ ਪਈ ਜ਼ਮੀਨ ਮੁਹੱਈਆ ਕਰਵਾਈ ਗਈ ਤੇ ਆਖਿਆ ਕਿ ਇਥੇ ਉਨ੍ਹਾਂ ਦੀ ਯਾਦਗਾਰ ਵੀ ਬਣਾਈ ਜਾ ਸਕਦੀ ਹੈ। ਸਸਕਾਰ ਮੌਕੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵੇਰਕਾ ਦੇ ਮੈਨੇਜਰ ਭਾਈ ਜਰਮਨਜੀਤ ਸਿੰਘ ਸੁਲਤਾਨਵਿੰਡ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ ਮਗਰੋਂ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦਾ ਅੰਤਿਮ ਸੰਸਕਾਰ ਆਪਣੇ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ‘ਚ ਕਰਨ ਲਈ ਸ਼ਾਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੇਸ਼ਕਸ਼ ਕੀਤੀ ਸੀ ਪਰ ਪ੍ਰਸ਼ਾਸਨ ਨੇ ਖ਼ੁਦ ਸਸਕਾਰ ਦਾ ਪ੍ਰਬੰਧ ਕਰ ਲਿਆ।

ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਸੂਚਨਾ ਅਨੁਸਾਰ ਭਾਈ ਖ਼ਾਲਸਾ ਦੇ ਦੇਰ ਸ਼ਾਮ ਹੋਏ ਅੰਤਿਮ ਸੰਸਕਾਰ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਲੋਈ ਤੇ ਸਿਰੋਪਾਓ ਭੇਜੇ ਗਏ। ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਲੌਂਗੋਵਾਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਭਾਈ ਖ਼ਾਲਸਾ ਦਾ ਅੰਤਿਮ ਸੰਸਕਾਰ ਕਰਨ ਤੋਂ ਕੁਝ ਲੋਕਾਂ ਨੇ ਵਿਰੋਧ ਕੀਤਾ ਹੈ ਜੋ ਇਸ ਸਿੱਖ ਪੰਥ ਦੀ ਉੱਘੀ ਸ਼ਖ਼ਸੀਅਤ ਦਾ ਨਿਰਾਦਰ ਹੈ। ਜਿਸ ਨਾਲ ਮਨੁੱਖਤਾ ਸ਼ਰਮਸਾਰ ਹੋਈ ਹੈ।

ਇਸ ਸਬੰਧ ‘ਚ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਭਾਈ ਖ਼ਾਲਸਾ ਦੀਆਂ ਅੰਤਿਮ ਰਸਮਾਂ ਗੁਰਦੁਅਰਾ ਸਤਲਾਣੀ ਸਾਹਿਬ ਵਿਖੇ ਕਰਨ ਨੂੰ ਤਿਆਰ ਸੀ ਤੇ ਪਰ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪ੍ਰਬੰਧ ਕਰ ਲਿਆ ਹੈ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵਲੋਂ ਲੋਈ ਤੇ ਸਿਰੋਪਾਓ ਲੈ ਕੇ ਗਏ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਦੱਸਿਆ ਕਿ ਉਨ੍ਹਾਂ ਸਮੇਤ ਮੀਤ ਸਕੱਤਰ ਸੁਲੱਖਣ ਸਿੰਘ ਭੰਗਾਲੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਦੂਰ ਤੋਂ ਹੀ ਸਿਰੋਪਾਓ ਪ੍ਰਾਪਤ ਕਰ ਕੇ ਮੋੜ ਦਿੱਤਾ ਗਿਆ ਅਤੇ ਕਿਹਾ ਕਿ ਉਹ ਇਹ ਸਨਮਾਨ ਖ਼ੁਦ ਮ੍ਰਿਤਕ ਦੇਹ ਤੱਕ ਪਹੁੰਚਾ ਦੇਣਗੇ।

Check Also

ਗੁਰੂ ਸਾਹਿਬ ਨੇ ਰਾਮਾਇਣ ਨਹੀਂ ਲਿਖੀ, ਨਾ ਸਿੱਖ ਹਿੰਦੂ ਹੈ

ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਰਾਮਾਇਣ ਨਹੀਂ ਲਿਖੀ। ਅਸਲ ਚ ‘ਰਾਮਾਵਤਾਰ’ ਪਹਿਲਾਂ ਤੋਂ ਪ੍ਰਚਲਿਤ …

%d bloggers like this: