Breaking News
Home / ਪੰਜਾਬ / Video – ਕੀ ਪੁਲਿਸ ਕਰੇਗੀ ਜਤਿੰਦਰ ਪੰਨੂ ਖਿਲਾਫ ਪਰਚਾ ਦਰਜ ?

Video – ਕੀ ਪੁਲਿਸ ਕਰੇਗੀ ਜਤਿੰਦਰ ਪੰਨੂ ਖਿਲਾਫ ਪਰਚਾ ਦਰਜ ?

ਇਸ ਸਮੇਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਚਿੰਤਾ ਪਸਰੀ ਹੋਈ ਹੈ। ਇਹ ਗੱਲ ਦੀ ਸਮਝ ਨਹੀਂ ਆ ਰਹੀ ਕਿ ਨਿਰਮਲ ਸਿੰਘ ਖਾਲਸਾ ਨੂੰ ਕਰੋਨਾ ਵਾਇ ਰਸ ਦੀ ਲਾਗ ਕਿਥੋਂ ਲੱਗੀ।‌ ਕਿਉਂ ਕਿ ਇਕ ਤਾਂ ਨਿਰਮਲ ਸਿੰਘ ਖਾਲਸਾ ਜੀ ਪਿਛਲੇ ਡੇਢ ਮਹੀਨੇ ਤੋਂ ਪੰਜਾਬ ‘ਚ ਹੀ ਸਨ। ਬਾਹਰੋਂ ਲਾਗ ਲਵਾ ਕੇ ਲਿਆਉਣ ਦਾ ਕੋਈ ਸਵਾਲ ਨਹੀਂ ਬਣਦਾ। ਦੂਜਾ ਨਾ ਹੀ ਉਨ੍ਹਾਂ ਦੇ ਜਾਣ ਪਹਿਚਾਣ ਦੇ ਕਿਸੇ ਬੰਦੇ ਨੂੰ ਕਰੋਨਾ ਦੀ ਲਾਗ ਲੱਗੀ ਹੋਈ ਸੀ‌ । ਜਿਸ ਤੋਂ ਉਨ੍ਹਾਂ ਨੂੰ ਹੁੰਦੀ। ਫੇਰ ਉਨ੍ਹਾਂ ਨੂੰ ਲਾਗ ਕਿਥੋਂ ਲੱਗੀ ? ਸਿਹਤ ਵਿਭਾਗ ਦੇ ਡਾਕਟਰ ਅਜਿਹੇ ਸਵਾਲਾਂ ਦੇ ਜਵਾਬ ਲੱਭ ਰਹੇ ਨੇ।

ਪਰ ਜਤਿੰਦਰ ਪੰਨੂ ਕਿਸੇ ਡੂੰਘੀ ਨਫ਼ਰਤ ਚੋਂ ਬੋਲ ਰਿਹਾ ਲੱਗਦਾ। ਝੂਠ ਮਾਰ ਰਿਹਾ ਕਿ ਨਿਰਮਲ ਸਿੰਘ ਸੱਤ ਮਾਰਚ ਨੂੰ ਬਾਹਰੋਂ ਆਏ। ਐਨਾ ਝੂਠ ਕੋਈ ਬੋਲ ਰਿਹਾ ਹੈ । ਉਹ ਵੀ ਚੈਨਲ ‘ਤੇ ਬੈਠ ਕੇ।

ਡਾਕਟਰਾਂ ਨੂੰ ਹਾਲੇ ਇਹ ਪਤਾ ਨਹੀਂ। ਪੜਤਾਲ ਚੱਲ ਰਹੀ ਐ। ਪਰ ਜਤਿੰਦਰ ਪੰਨੂ ਨੇ ਇਹ ਐਲਾਣ ਕਰ ਦਿੱਤਾ ਹੈ ਕਿ ਚੰਡੀਗੜ੍ਹ ਕੀਰਤਨ ਕਰਨ ਵਾਲੇ ਦਿਨ ਨਿਰਮਲ ਸਿੰਘ ਖਾਲਸਾ ਨੂੰ ਕਰੋਨਾ ਦੀ ਲਾਗ ਲੱਗੀ ਹੋਈ ਸੀ। ਅਤੇ ਉਹ ਅੱਗੇ ਕੲੀਆਂ ਨੂੰ ਲਾਗ ਲਾ ਕੇ ਆਏ। ਜਤਿੰਦਰ ਪੰਨੂ ਨੂੰ ਇਹ ਗੱਲ ਕਰੋਨਾ ਵਾਇਰਸ ਨੇ ਆਪ ਦੱਸੀ ਹੋਊ। ਹਾਲਾਂ ਕਿ ਮਾਮਲਾ ਉਲਟ ਵੀ ਹੋ ਸਕਦਾ। ਇੰਝ ਵੀ ਹੋ ਸਕਦਾ ਕਿ ਖਾਲਸਾ ਜੀ ਨੂੰ ਲਾਗ ਚੰਡੀਗੜ੍ਹ ਯਾਤਰਾ ਦੌਰਾਨ ਲੱਗੀ ਹੋਵੇ। ਪਰ ਪੰਨੂ ਨੇ ਆਵਦਾ ਫੈਸਲਾ ਸੁਣਾ ਦਿੱਤਾ।

ਸ਼੍ਰੋਮਣੀ ਕਮੇਟੀ ਦੀ ਅਲੋਚਨਾ ਅਸੀਂ ਵੀ ਬਹੁਤ ਕੀਤੀ ਆ ਅਤੇ ਕਰਦੇ ਰਹਾਂਗੇ। ਪਰ ਅਲੋਚਨਾ ਅਤੇ ਨਫ਼ਰਤ ‘ਚ ਫਰਕ ਹੁੰਦਾ। ਇਸ ਲੱਗਭੱਗ ਚਾਰ ਮਿੰਟ ਦੀ ਵੀਡੀਓ ‘ਚ ਜਤਿੰਦਰ ਪੰਨੂ ਨੇ ਇਕ ਵਾਰ ਵੀ ਸੱਚ ਨਹੀਂ ਬੋਲਿਆ। ਰਹਿੰਦਾ ਖੂੰਹਦਾ ਸ਼੍ਰੋਮਣੀ ਕਮੇਟੀ ਨੂੰ ਵੀ ਖਾਹ ਮਖਾਹ ਦੋ ਸ਼ੀ ਬਣਾ ਰਿਹਾ।

ਨਿਰਮਲ ਸਿੰਘ ਖਾਲਸਾ ਆਪ ਵੀ ਸ਼੍ਰੋਮਣੀ ਕਮੇਟੀ ਦੇ ਅਲੋਚਕ ਰਹੇ ਨੇ। ਜਤਿੰਦਰ ਪੰਨੂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਪਹਿਲਾਂ 21 ਮਾਰਚ ਨੂੰ ਨਿਰਮਲ ਸਿੰਘ ਸਰਕਾਰੀ ਹਸਪਤਾਲ ਦੇ ਕਰੋਨਾ ਵਾਰਡ ਵਿਚ ਹੀ ਗੲੇ ਸਨ। ਪਰ ਡਾਕਟਰਾਂ ਨੇ ਉਨ੍ਹਾਂ ਨੂੰ ਦਵਾਈ ਦੇ ਕੇ ਵਾਪਸ ਮੋੜ ਦਿੱਤਾ। ਜਦੋਂ ਠੀਕ ਨਾ ਹੋਏ ਤਾਂ ਫੇਰ ਸ਼੍ਰੋਮਣੀ ਕਮੇਟੀ ਦੇ ਹਸਪਤਾਲ ਗੲੇ।

ਪਰ ਇਸ ਵਿਡੀਉ ਵਿੱਚ ਜਤਿੰਦਰ ਪੰਨੂ ਨੇ ਇਕ ਤੋਂ ਬਾਅਦ ਇਹ ਝੂਠ ਬੋਲਿਆ। ਝੂਠੀਆਂ ਧਾਰਨਾਵਾਂ ਘੜੀਆਂ ਜਿਸ ਨਾਲ ਅਫਵਾਹਾਂ ਫੈਲਣਗੀਆਂ।

ਹੁਣ ਸਵਾਲ ਇਹ ਹੈ ਕਿ ਕੀ ਤਾਂ ਪੰਜਾਬ ਪੁਲਿਸ ਨੂੰ ਕਰੋਨਾ ਸਬੰਧੀ ਝੂਠੀ ਜਾਣਕਾਰੀ ਦੇਣ ਅਤੇ ਅਫਵਾਹਾਂ ਫੈਲਾਉਣ ਲੲੀ ਜਤਿੰਦਰ ਪੰਨੂ ਖ਼ਿਲਾਫ਼ ਪਰਚਾ ਦਰਜ ਕਰੇਗੀ ? ਪਰ ਅਸੀਂ ਯਾਦ ਰੱਖੀਏ ਕਿ ਜਤਿੰਦਰ ਪੰਨੂ ਨੇ ਪ੍ਰਨੀਤ ਕੌਰ ਦੀ ਦਰਬਾਰੀ ਇੰਟਰਵਿਊ ਕੀਤੀ ਸੀ। ਇਸ ਕਰਕੇ ਪੁਲਿਸ ਵਾਸਤੇ ਪਰਚਾ ਕਰਨਾ ਔਖਾ ਹੋਊ।

#ਮਹਿਕਮਾ_ਪੰਜਾਬੀ

Check Also

ਨਿਊਜ਼ੀਲੈਂਡ ਪੜ੍ਹਨ ਆਈਆਂ ਦੋ ਕੁੜੀਆਂ ਨੇ ਸੜਕ ‘ਤੇ ਮਿਲੇ ਡਾਲਰਾਂ ਦਾ ਲਿਫਾਫਾ ਵਾਪਿਸ ਕੀਤਾ

ਅਮੀਰੀ: ਮੋੜ ਦਿੱਤਾ ਧਨ ਬੇਗਾਨਾ ਨਿਊਜ਼ੀਲੈਂਡ ਪੜ੍ਹਨ ਆਈਆਂ ਦੋ ਕੁੜੀਆਂ ਨੇ ਸੜਕ ‘ਤੇ ਮਿਲੇ ਡਾਲਰਾਂ …

%d bloggers like this: