Breaking News
Home / ਪੰਥਕ ਖਬਰਾਂ / ਢੱਡਰੀਆਂਵਾਲੇ ਦੇ ਚੇਲਿਆਂ ਨੇ ਭਾਈ ਨਿਰਮਲ ਸਿੰਘ ਬਾਰੇ ਕੀਤੀ ਅਤਿ ਘਟੀਆ ਬਕਵਾਸ

ਢੱਡਰੀਆਂਵਾਲੇ ਦੇ ਚੇਲਿਆਂ ਨੇ ਭਾਈ ਨਿਰਮਲ ਸਿੰਘ ਬਾਰੇ ਕੀਤੀ ਅਤਿ ਘਟੀਆ ਬਕਵਾਸ

ਪੰਥ ਦੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਚਲਾਣਾ ਜਿੱਥੇ ਅਤਿ ਗਮਗੀਨ ਕਰਨ ਵਾਲਾ ਹੈ, ਉੱਥੇ ਇਸ ਚਲਾਣੇ ਨੂੰ ਗੁਰਦੁਆਰਿਆਂ ਅਤੇ ਸਿੱਖੀ ਧਾਰਮਿਕ ਵਿਸ਼ਵਾਸਾਂ ਨਾਲ ਜੋੜ ਕੇ ਕੁਝ ਨਾਸਿਤਕਾਂ (ਸਾਰੇ ਨਹੀ) ਅਤੇ ਖੁਦ ਨੂੰ ਕੁਝ ਅੱਪਗਰੇਡ ਕਹਾਉਣ ਵਾਲਿਆਂ ਵਲੋਂ ਪਾਇਆ ਜਾ ਰਿਹਾ ਧਮੱਚੜ ਬੇਹੱਦ ਦੁਖਦਾਈ ਅਤੇ ਜ਼ਖਮਾਂ ‘ਤੇ ਲੂਣ ਪਾਉਣ ਬਰੋਬਰ ਹੈ।

ਮਨੁੱਖਤਾ, ਇਨਸਾਨੀਅਤ, ਬਰਾਬਰਤਾ, ਤਰਕ, ਸੋਝੀ ਜਿਹੇ ਭਾਰੇ ਭਾਰੇ ਸ਼ਬਦ ਅਕਸਰ ਵਰਤਣ ਵਾਲੇ ਇਹ ਕੁਝ ਲੋਕ ਅੱਜ ਸ਼ੈਤਾਨੀ ਹਾਸੇ ਹੱਸ ਕੇ ਆਪਣੀ ਸਿੱਖੀ ਵਿਰੋਧੀ ਨਫਰਤ ਜ਼ਾਹਰ ਕਰ ਰਹੇ ਹਨ।


ਅੱਜ ਦੁਨੀਆ ਤੋਂ ਰੁਖਸਤ ਹੋਏ ਇੱਕ ਵਿਅਕਤੀ ਦੀ ਮੌਤ ‘ਤੇ ਇਹ ਨੀਚ-ਗਿੱਧਾ ਸਿਰਫ ਇਸ ਲਈ ਪਾਇਆ ਜਾ ਰਿਹਾ ਕਿਉਂਕਿ ਮਰਨ ਵਾਲਾ ਧਾਰਮਿਕ ਵਿਅਕਤੀ ਸੀ, ਜਿਸਦਾ ਰੱਬ ਦੀ ਹੋਂਦ ‘ਤੇ ਅਟੱਲ ਵਿਸ਼ਵਾਸ ਸੀ।


ਅਜਿਹੇ ਲੋਕ ਕਿਸੇ ਵੀ ਸਮਾਜ ‘ਚ ਰਹਿੰਦੇ ਹੋਣ, ਕਲੰਕ ਹਨ, ਲਾਹਣਤੀਏ ਹਨ। ਆਪਣੇ ਆਪ ਨੂੰ ਅਗਾਂਹਵਧੂ ਅਤੇ ਅੱਪਗਰੇਡ ਕਹਾਉਣ ਵਾਲਿਆਂ ਦੀ ਅਜਿਹੀ ਸੌੜੀ ਸੋਚ ‘ਤੇ ਕੇਵਲ ਤਰਸ ਹੀ ਕੀਤਾ ਜਾ ਸਕਦਾ।

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: