Breaking News
Home / ਪੰਥਕ ਖਬਰਾਂ / ਨਿਰਮਲ ਸਿੰਘ ਦੇ ਸਸਕਾਰ ਨੂੰ ਲੈਕੇ ਵਿਵਾਦ, ਲੋਕ ਬੋਲੇ-ਪਿੰਡ ‘ਚ ਨਹੀਂ ਹੋਣ ਦੇਵਾਂਗੇ ਸਸਕਾਰ

ਨਿਰਮਲ ਸਿੰਘ ਦੇ ਸਸਕਾਰ ਨੂੰ ਲੈਕੇ ਵਿਵਾਦ, ਲੋਕ ਬੋਲੇ-ਪਿੰਡ ‘ਚ ਨਹੀਂ ਹੋਣ ਦੇਵਾਂਗੇ ਸਸਕਾਰ

ਨਿਰਮਲ ਸਿੰਘ ਦੇ ਸਸਕਾਰ ਨੂੰ ਲੈਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਵੇਰਕਾ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਪਿੰਡ ਦੇ ਸ਼ਮਸ਼ਾਨ ਘਾਟ ‘ਚ ਸਸਕਾਰ ਨਹੀਂ ਹੋਣ ਦਿਆਂਗੇ। ਅਸਲ ਵਿੱਚ ਪਿੰਡ ਦੇ ਲੋਕਾਂ ਵਿੱਚ ਡਰ ਹੈ ਕਿ ਕੋਰੋਨਾ ਦੀ ਬਿਮਾਰੀ ਨਾਲ ਮਰਨ ਵਾਲੇ ਨਿਰਮਲ ਸਿੰਘ ਨਾਲ ਦੇ ਸਸਕਾਰ ਨਾਲ ਪਿੰਡ ਨੂੰ ਖ ਤ ਰਾ ਹੈ।

ਜਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਕੋਰੋਨਾ ਤੋ ਪ੍ਰਭਾਵਿਤ ਹੋਣ ਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ । ਭਾਈ ਨਿਰਮਲ ਸਿੰਘ ਅੱਜ ਤੜਕੇ 4:30 ਵਜੇ ਅਕਾਲ ਚਲਾਣਾ ਕਰ ਗਏ। ਬੀਤੇ ਦਿਨੀਂ ਉਨ੍ਹਾਂ ਦੀ ਕੋਰੋਨਾਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਵੈਂਟੀਲੇਟਰ ਰਾਹੀਂ ਹੀ ਸਾਹ ਲੈ ਰਹੇ ਸਨ।

ਡਾ ਸੁਖਪ੍ਰੀਤ ਸਿੰਘ ਉਦੋਕੇ ਅਤੇ ਸੁਖਦੀਪ ਸਿੰਘ ਬਰਨਾਲਾ ਨੇ ਕਹੀ ਇਹ ਗਲ

ਕੀ ਕੋਰੋਨਾ ਪ੍ਰਭਾਵਤ ਮਰੀਜ ਦੇ ਸਸਕਾਰ ਨਾਲ ਫੈਲ ਸਕਦਾ ਹੈ ਕਰੋਨਾ ?

ਆਲਮੀ ਸਿਹਤ ਸੰਸਥਾ WHO ਨੇ ਕਰੋਨਾ ਮਰੀਜ ਦੇ ਸਸਕਾਰ ਕਰਨ ਦੇ ਸਬੰਧ ਵਿਚ ਵੀ ਹਦਾਇਤਾਂ ਜਾਰੀ ਕੀਤੀਆਂ ਹਨ । ਸਿਹਤ ਸੰਸਥਾ ਦਾ ਕਹਿਣਾ ਹੈ ਕਿ ਕਿਉਂ ਕਿ ਕਰੋਨਾ ਮਰੀਜ਼ ਨੂੰ ਛੋਹਣ ਨਾਲ ਯਾ ਖੰਘ ਵਗੈਰਾ ਚ ਠੋਸ ਕਣਾਂ ਨਾਲ ਹੀ ਫੈਲਦਾ ਹੈ ਸੋ ਸੰਸਕਾਰ ਸਮੇ ਉਹੀ ਸਾਵਧਾਨੀ ਵਰਤਣ ਦੀ ਲੋੜ ਹੈ ਜੋ ਜਿਉਂਦੇ ਮਰੀਜ ਨਾਲ ਸੰਪਰਕ ਬਣਾਉਣ ਸਮੇ ਵਰਤੀ ਜਾਂਦੀ ਹੈ । ਕਰੋਨਾ ਪਹਿਲਾਂ ਫੈਲੇ ਨਿਪਾਹ ਵਾਇਰਸ ਵਾਂਗ ਹਵਾ ਨਾਲ ਨਹੀਂ ਫੈਲਦਾ। ਇਸ ਲਈ ਸੰਸਕਾਰ ਕਰਨ ਵੇਲੇ ਸਿਰਫ ਚਮੜੀ ਰਾਹੀਂ ਛੋਹਣ ਤੋਂ ਬਚਾਅ ਰੱਖਣਾ ਚਾਹੀਦਾ ਹੈ। ਇਸੇ ਲਈ ਸਰਕਾਰ ਨੇ ਆਮ ਸਮਾਜਿਕ ਦੂਰੀ ਦੇ ਨਿਰਦੇਸ਼ ਜਾਰੀ ਕੀਤੇ ਹੋਏ । ਸਸਕਾਰ ਆਮ ਹਲਾਤਾਂ ‘ਚ ਤੇ ਆਮ ਸਮਸ਼ਾਨ ਘਾਟਾਂ ‘ਚ ਕੀਤਾ ਜਾ ਸਕਦਾ ਹੈ । ਇਹ ਵਾਇਰਸ ਹਵਾ ਨਾਲ ਨਹੀਂ ਫੈਲਦਾ । ਦਿੱਲੀ ਵਿਚ ਵੀ ਸਸਕਾਰ ਕਰਨ ਤੋਂ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਸਰਕਾਰ ਇਸ ਸਬੰਧ ਵਿਚ ਹਦਾਇਤਾਂ ਜਾਰੀ ਕਰਨ ਦੀ ਤਿਆਰੀ ‘ਚ ਹੈ ( ਖਬਰ ਦਾ ਲਿੰਕ ਨੱਥੀ ਹੈ )

ਭਾਈ ਨਿਰਮਲ ਸਿੰਘ ਜੀ ਦੇ ਅੰਤਿਮ ਸੰਸਕਾਰ ਬਾਰੇ।
ਪਤਾ ਨਹੀਂ ਪ੍ਰਸਾਸ਼ਨ ਨੇ ਕੀ ਫੈਸਲਾ ਲੈਣਾ ਹੈ ਭਾਈ ਨਿਰਮਲ ਸਿੰਘ ਖ਼ਾਲਸਾ ਹੋਰਾਂ ਦੇ ਅੰਤਿਮ ਸੰਸਕਾਰ ਬਾਰੇ ਪਰ ਜੇ ਕੋਈ ਪਰਿਵਾਰ ਦਾ ਮੈਂਬਰ ਮੇਰੇ ਨਾਲ ਜੁੜਿਆ ਹੈ ਤਾਂ ਮੈਂ ਸਨਿਮਰ ਬੇਨਤੀ ਕਰਦਾ ਹਾਂ ਕਿ ਸਾਡੀ ਜ਼ਮੀਨ ਵਿੱਚ ਆ ਕੇ ਅੰਤਿਮ ਸੰਸਕਾਰ ਕਰ ਸਕਦੇ ਹੋ…ਸਾਡੀ ਨਿਜੀ ਜ਼ਮੀਨ ਹੈ ਅਤੇ ਭਾਵੇਂ ਕੋਈ ਯਾਦਗਾਰ ਵੀ ਬਣਾ ਲਿਓ ਉਹਨਾਂ ਦੇ ਨਾਮ ਉਪਰ ਸਾਡੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਅੰਤ ਸਭ ਨੇ ਜਾਣਾ ਪਰ ਉਸ ਪੰਥਕ ਸ਼ਖਸੀਅਤ ਦੀ ਮ੍ਰਿਤਕ ਦੇਹ ਦੀ ਬੇਅਦਬੀ ਦਾ ਕਲੰਕ ਨਹੀਂ ਜੇ ਧੋਇਆ ਜਾਣਾ।
ਡਾ:ਸੁਖਪ੍ਰੀਤ ਸਿੰਘ ਉਦੋਕੇ

ਫ਼ੌਰੀ ਬੇਨਤੀ-Bhai Gobind Singh Longowal ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਮੁੱਖ ਸੇਵਾਦਾਰ ਹੋ, ਸੁਖਬੀਰ ਸਿੰਘ ਬਾਦਲ ਨੂੰ ਕਹਿਕੇ ਕੈਪਟਨ ਅਮਰਿੰਦਰ ਸਿੰਘ ਤੋਂ ਇਜਾਜਤ ਲਵੋ ਤੇ ਭਾਈ ਨਿਰਮਲ ਸਿੰਘ ਦਾ ਅੰਤਿਮ ਸਸਕਾਰ ‘ਗੁਰਦੁਆਰਾ ਬੀ-ਬਲਾਕ ਅੰਮ੍ਰਿਤਸਰ ਸਾਹਿਬ ਕਰ ਦਿਓ ਜਿੱਥੇ ‘ਅਠੱਤਰ ਦੇ ਸਾਕੇ’ ਵਾਲੇ ਸ਼ਹੀਦਾਂ ਦਾ ਕੀਤਾ ਸੀ,,, ਓਹ ਕੌਮ ਦੇ ਸਤਿਕਾਰਤ ਰਾਗੀ ਹਨ ਓਹਨਾਂ ਨੂੰ ਸਤਿਕਾਰਤ ਵਿਦਾਇਗੀ ਦਾ ਹੱਕ ਹੈ,,, ਓਹਨਾਂ ਦੇ ਪਿੰਡ ਦੇ ‘ਕੁਝ’ ਮੂਰਖਾਂ ਕਰਕੇ ਓਹਨਾਂ ਦੀ ਦੇਹ ਰੁਲਣੀ ਨਹੀੰ ਚਾਹੀਦੀ,,, ਨਾਲੇ ਤੁਸੀਂ ਤੇ ਜਥੇਦਾਰ ਅਕਾਲ ਤਖਤ ਸਾਹਿਬ ਹਾਜ਼ਰ ਹੋ ਜਾਵੋਗੇ ਤੇ ਨਾਲੇ ਥੋੜ੍ਹੀ ਬਹੁਤ ਸੰਗਤ ਜੁੜ ਜਾਵੇਗੀ

-ਸੁਖਦੀਪ ਸਿੰਘ ਬਰਨਾਲਾ

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: