Breaking News
Home / ਰਾਸ਼ਟਰੀ / Video – ਇਸ ਵੱਡੀ ਕੰਪਨੀ ਨੇ ਵੀ ਤਿਆਰ ਕੀਤਾ ਕੋਰੋਨਾ ਵਾਇਰਸ ਦਾ ਟੀਕਾ!

Video – ਇਸ ਵੱਡੀ ਕੰਪਨੀ ਨੇ ਵੀ ਤਿਆਰ ਕੀਤਾ ਕੋਰੋਨਾ ਵਾਇਰਸ ਦਾ ਟੀਕਾ!

ਕੋਰੋਨਾ ਵਾਇਰਸ ਨਾਲ ਲੜਨ ਲਈ ਹੁਣ ਦੁਨੀਆ ਦੀਆਂ ਤਮਾਮ ਵੱਡੀਆਂ ਕੰਪਨੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅੰਤਰਰਾਸ਼ਟਰੀ ਕੰਪਨੀ ਜਾਨਸਨ ਐਂਡ ਜਾਨਸਨ ਦਾ ਨਾਮ ਸਾਹਮਣੇ ਆਇਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦਾ ਟੀਕਾ ਲੱਭ ਲਿਆ ਹੈ। ਇਸ ਟੀਕੇ ਦਾ ਟ੍ਰਾਇਲ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ।

ਜਾਨਸਨ ਐਂਡ ਜਾਨਸਨ ਦਾ ਕਹਿਣ ਹੈ ਕਿ ਕੰਪਨੀ ਨੇ ਬਾਇਓਮੈਡੀਕਲ ਐਡਵਾਂਸ ਰਿਸਰਚ ਐਂਡ ਡੇਵਲੈਪਮੈਂਟ ਅਥਾਰਿਟੀ ਦੇ ਨਾਲ ਮਿਲ ਕੇ ਜਨਵਰੀ 2020 ਤੋਂ ਕੋਰੋਨਾ ਵਾਇਰਸ ਦੇ ਟੀਕੇ ਤਿਆਰ ਕਰਨ ਦੀ ਖੋਜ ਵਿਚ ਜੁਟੀਆਂ ਗਈਆਂ ਸਨ। ਵਿਆਪਕ ਖੋਜ ਤੋਂ ਬਾਅਦ ਕੰਪਨੀ ਨੇ ਇਸ ਜਾਨਲੇਵਾ ਵਾਇਰਸ ਨਾਲ ਲੜਨ ਦਾ ਟੀਕਾ ਤਿਆਰ ਕਰ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਜਲਦ ਹੀ ਟ੍ਰਾਇਲ ਹੋਣ ਤੋਂ ਬਾਅਦ ਪੂਰੀ ਦੁਨੀਆ ਵਿਚ ਇਕ ਬਿਲਿਅਨ ਟੀਕੇ ਤਿਆਰ ਕਰ ਕੇ ਵੰਡੇਗੀ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਟੀਕੇ ਤਿਆਰ ਕਰਨ ਵਿਚ ਅਮਰੀਕਾ, ਇੰਡਲੈਂਡ ਅਤੇ ਰੂਸੀ ਸਰਕਾਰ ਵੀ ਪੂਰੀ ਤਾਕਤ ਨਾਲ ਜੁਟੀ ਹੋਈ ਹੈ। ਅਮਰੀਕਾ ਅਪਣੇ ਟੀਕੇ ਦਾ ਚੀਨ, ਦੱਖਣੀ ਕੋਰੀਆ ਅਤੇ ਫ੍ਰਾਂਸ ਵਿਚ ਕਲੀਨੀਕਲ ਟ੍ਰਾਇਲ ਕਰ ਰਿਹਾ ਹੈ। ਉੱਥੇ ਹੀ ਇੰਗਲੈਂਡ ਦੇ ਆਕਸਫੋਰਡ ਵਿਚ ਟੀਕਾ ਤਿਆਰ ਕਰਨ ਦਾ ਪ੍ਰੋਗਰਾਮ ਵੀ ਪੂਰਾ ਜ਼ੋਰਾ ਤੇ ਹੈ। ਰੂਸ ਨੇ ਟੀਕੇ ਜਾਨਵਰਾਂ ਤੇ ਜਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ।

ਦਸ ਦਈਏ ਕਿ ਹੁਣ ਤਕ ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਨਾਲ 7.85 ਲੱਖ ਲੋਕ ਪੀੜਤ ਹਨ। ਇਹਨਾਂ ਵਿਚੋਂ 37,686 ਲੋਕ ਇਸ ਵਾਇਰਸ ਨਾਲ ਦਮ ਤੋੜ ਚੁੱਕੇ ਹਨ। ਹੁਣ ਤਕ 1.65 ਲੱਖ ਲੋਕ ਠੀਕ ਹੋ ਚੁੱਕੇ ਹਨ। ਦਸ ਦਈਏ ਕਿ ਲਾਕਡਾਊਨ ਦੇ ਚਲਦੇ ਸਰਕਾਰ ਲੋਕਾਂ ਦੇ ਭਲੇ ਲਈ ਵੱਡੇ ਫ਼ੈਸਲੇ ਲੈ ਸਕਦੀ ਹੈ। ਕੋਰੋਨਾ ਵਾਇਰਸ ਦੇ ਲਾਕਡਾਊਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਨਫਾਰਮਲ ਸੈਕਟਰ ਦੇ ਮਜ਼ਦੂਰਾਂ ਲਈ ਸਰਕਾਰ ਸਿੱਧੀ ਤਨਖ਼ਾਹ ਦੇਣ ਦੀ ਵਿਚਾਰ ਕਰ ਰਹੀ ਹੈ।

ਇਕ ਮੀਡੀਆ ਰਿਪੋਰਟ ਮੁਤਾਬਕ ਇੰਡਸਟਰੀ ਨੂੰ ਮਿਲਣ ਵਾਲੇ ਪੈਕੇਜ ਵਿਚ ਇਹ ਇਕ ਅਹਿਮ ਹਿੱਸਾ ਹੋਵੇਗਾ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਬੇਰੁਜ਼ਗਾਰਾਂ ਨੂੰ ਸਰਕਾਰ ਤਨਖ਼ਾਹ ਦੇ ਸਕਦੀ ਹੈ। ਇਨਫਾਰਮਲ ਸੈਕਟਰ ਦੇ ਬੇਰੁਜ਼ਗ ਮਜ਼ਦੂਰਾਂ ਨੂੰ ਤਨਖ਼ਾਹ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹਨਾਂ ਨੂੰ ਸਿੱਧੀ ਤਨਖ਼ਾਹ ਦੇਣ ਦੇ ਵੱਖ-ਵੱਖ ਵਿਕਲਪਾਂ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: