Breaking News
Home / ਰਾਸ਼ਟਰੀ / ਜਪਾਨ ਨੇ ਕੀਤਾ Corona ਦੀ ਦਵਾਈ ਬਣਾਉਣ ਦਾ ਦਾਅਵਾ..

ਜਪਾਨ ਨੇ ਕੀਤਾ Corona ਦੀ ਦਵਾਈ ਬਣਾਉਣ ਦਾ ਦਾਅਵਾ..

ਪੂਰੀ ਦੁਨੀਆਂ ਤੇ ਮਾਰ ਕਰ ਰਹੇ ਕਰੋਨਾ ਵਾ ਇ ਰ ਸ ਦੇ ਇਲਾਜ਼ ਲਈ ਵੱਖ – ਵੱਖ ਦੇਸ਼ਾਂ ਦੇ ਡਾਕਟਰਾਂ ਵੱਲੋਂ ਇਸ ਦੀ ਦਵਾਈ ਬਣਾਉਣ ਲਈ ਰਿਸਰਚ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਦਾ ਕੋਈ ਇਲਾਜ਼ ਨਹੀਂ ਮਿਲ ਸਕਿਆ। ਪਰ ਹੁਣ ਜਪਾਨ ਇਹ ਦਾਵਾ ਕਰ ਰਿਹਾ ਹੈ ਕਿ ਉਸ ਨੇ ਕਰੋਨਾ ਵਾਇਰਸ ਨੂੰ ਹਰਾਉਣ ਵਾਲੀ ਦਵਾਈ ਤਿਆਰ ਕਰ ਲਈ ਹੈ। ਇਸ ਦਵਾਈ ਨੂੰ ਜਪਾਨ ਦੀ ਇਕ ‘ਫੁਜੀਫਿਲਮ’ ਨਾ ਦੀ ਕੰਪਨੀ ਨੇ ਤਿਆਰ ਕੀਤਾ ਹੈ। ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾ ਇਹ ਦਵਾਈ ਟੈਸਟਿੰਗ ਦੇ ਲਈ ਚੱਲ ਰਹੀ ਸੀ ਜੋ ਕਿ ਹੁਣ ਆਪਣੀ ਟੈਸਟਿੰਗ ਵਿਚ ਕਾਮਯਾਬ ਹੋ ਚੁੱਕੀ ਹੈ। ਜਿਸ ਤੋਂ ਬਾਅਦ ਜਪਾਨ ਨੇ ਇਸ ਦਵਾਈ ਦਾ ਨਾਮ ‘ਅਵਿਗਾਨ’ ਰੱਖਿਆ ਹੈ।

ਦੱਸ ਦੱਈਏ ਕਿ ਜਪਾਨ ਦੇ ਪ੍ਰਧਾਨ ਮੰਤਰੀ ‘ਸ਼ਿੰਜੋ ਆਬੇ’ ਨੇ ਖੁਦ ਲੋਕਾਂ ਸਾਹਮਣੇ ਆ ਕੇ ਇਹ ਗੱਲ ਕਹੀ ਹੈ ਕਿ ਸਾਡੇ ਵਿਗਿਆਨੀਆਂ ਨੇ ਸਫਲਤਾਪੂਰਵਕ ਕਰੋਨਾ ਨਾਲ ਲੜਨ ਲਈ ਇਸ ਦਵਾਈ ਨੂੰ ਤਿਆਰ ਕਰ ਲਿਆ ਹੈ। ਜਿਸ ਤੋਂ ਬਾਅਦ ਅਸੀਂ ਦਰਜ਼ਨਾਂ ਕਰੋਨਾ ਪੀੜਿਤ ਲੋਕਾਂ ਤੇ ਇਸ ਦਵਾਈ ਨੂੰ ਟੈਸਟ ਕੀਤਾ ਹੈ ਜਿਸ ਦੇ ਨਤੀਜ਼ੇ ਹੁਣ ਤੱਕ ਕਾਮਯਾਬ ਹੀ ਨਿਕਲੇ ਹਨ। ਇਸੇ ਨਾਲ ਉਨ੍ਹਾਂ ਨੇ ਦੱਸਿਆ ਕਿ ਟੈਸਟਿੰਗ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਸਰਕਾਰ ਹੁਣ ਜਲਦ ਹੀ ਇਸ ਦਵਾਈ ਨੂੰ ਮਨਜ਼ੂਰੀ ਦੇ ਕੇ ਇਸ ਦੀ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦੇਵੇਗੀ ।

ਇਸ ਨਾਲ ਆਬੇ ਨੇ ਇਹ ਵੀ ਕਿਹਾ ਕਿ ਪ੍ਰੋਡਕਸ਼ ਤੋਂ ਬਾਅਦ ਹੀ ਇਸ ਦਵਾਈ ਨੂੰ ਬਾਕੀ ਦੇਸ਼ਾਂ ਵਿਚ ਸਪਲਾਈ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਲਈ ਇਹ ਖ਼ਬਰ ਇਸ ਲਈ ਵੀ ਵਧੀਆ ਹੈ ਕਿਉਂਕਿ ਜਪਾਨ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਵਧੀਆ ਦੋਸਤਾਨਾਂ ਸਬੰਧ ਹਨ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: