Home / ਰਾਸ਼ਟਰੀ / Video – ਜਦੋਂ ਸਿੱਖ ਡਾਕਟਰ ਦੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤੀ ਤਾਰੀਫ਼

Video – ਜਦੋਂ ਸਿੱਖ ਡਾਕਟਰ ਦੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤੀ ਤਾਰੀਫ਼

ਏਮਜ਼ ਦੇ ਡਾਕਟਰ ਦੀ ‘ਕੋਰੋਨਾਵਾਇਰਸ ਪ੍ਰਕੋਪ ਦੌਰਾਨ ਘਰ ਅੰਦਰ ਹੀ ਰਹਿਣ’ ਦੀ ਅਪੀਲ ਨੂੰ ਆਨਲਾਈਨ ਕਾਫੀ ਪ੍ਰਸੰਸਾ ਮਿਲ ਰਹੀ ਹੈ। ਪ੍ਰਸਾਰ ਭਾਰਤੀ ਨਿਊਜ਼ ਸਰਵਿਸ ਨੇ ਇੱਕ ਰਿਹਾਇਸ਼ੀ ਡਾਕਟਰ ਦੀ ਤਸਵੀਰ ਸ਼ੇਅਰ ਕੀਤੀ ਜੋ ਲੋਕਾਂ ਨੂੰ “ਘਰ ਰਹਿਣ” ਦੀ ਬੇਨਤੀ ਕਰ ਰਿਹਾ ਹੈ।

ਏਮਜ਼ ਦੇ ਡਾਕਟਰ ਦੀ ‘ਕੋਰੋਨਾ ਵਾ ਇ ਰ ਸ ਪ੍ਰਕੋਪ ਦੌਰਾਨ ਘਰ ਅੰਦਰ ਹੀ ਰਹਿਣ’ ਦੀ ਅਪੀਲ ਨੂੰ ਆਨਲਾਈਨ ਕਾਫੀ ਪ੍ਰਸੰਸਾ ਮਿਲ ਰਹੀ ਹੈ। ਪ੍ਰਸਾਰ ਭਾਰਤੀ ਨਿਊਜ਼ ਸਰਵਿਸ ਨੇ ਇੱਕ ਰਿਹਾਇਸ਼ੀ ਡਾਕਟਰ ਦੀ ਤਸਵੀਰ ਸ਼ੇਅਰ ਕੀਤੀ ਜੋ ਲੋਕਾਂ ਨੂੰ “ਘਰ ਰਹਿਣ” ਦੀ ਬੇਨਤੀ ਕਰ ਰਿਹਾ ਹੈ।


ਡਾ. ਅਮਰਿੰਦਰ ਸਿੰਘ ਮੱਲ੍ਹੀ ਜੋ ਏਮਜ਼, ਨਵੀਂ ਦਿੱਲੀ ਦੇ ਰਿਹਾਇਸ਼ੀ ਡਾਕਟਰ ਹਨ, ਨੂੰ ਇਸ ਸੰਦੇਸ਼ ਨੂੰ ਇੱਕ ਕਾਗਜ਼ ‘ਤੇ ਪ੍ਰਿੰਟ ਕਰ ਤਸਵੀਰ ਸ਼ੇਅਰ ਕੀਤੀ ਹੈ। ਉਸ ‘ਚ ਲਿਖਿਆ ਹੈ, “ਮੈਂ ਤੁਹਾਡੇ ਲਈ ਕੰਮ ‘ਤੇ ਹਾਂ, ਤੁਸੀਂ ਸਾਡੇ ਲਈ ਘਰ ਰਹੋ।”ਭਾਰਤ ‘ਚ ਕੋਰੋਨਾ ਵਾ ਇ ਰ ਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ (18 ਮਾਰਚ) ਨੂੰ ਕੋਰੋਨਾ ਵਾ ਇ ਰ ਸ ਦੇ ਫੈਲਣ ਨੂੰ ਰੋਕਣ ਲਈ ਕੰਮ ਕਰ ਰਹੇ ਲੋਕਾਂ ਦੀ ਸ਼ਲਾਘਾ ਕੀਤੀ। ਇਸ ਤਰਤੀਬ ਵਿੱਚ ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰਕੇ ਦਿੱਲੀ ਦੇ ਏਮਜ਼ ਡਾਕਟਰ ਦੀ ਵੀ ਪ੍ਰਸ਼ੰਸਾ ਕੀਤੀ। ਡਾਕਟਰ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਬੇਨਤੀ ਕੀਤੀ।

ਸਿਹਤ ਮੰਤਰਾਲੇ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 18 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਭਾਰਤ ‘ਚ ਕੋਰੋਨਾ ਵਾ ਇ ਰ ਸ ਦੇ ਮਾਮਲੇ 169 ਹੋ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ 25 ਵਿਦੇਸ਼ੀ ਨਾਗਰਿਕ ਸ਼ਾਮਲ ਹਨ- 17 ਇਟਲੀ ਦੇ, ਤਿੰਨ ਫਿਲਪੀਨਜ਼ ਦੇ, ਦੋ ਬ੍ਰਿਟੇਨ ਦੇ, ਇੱਕ ਕੈਨੇਡਾ, ਇੰਡੋਨੇਸ਼ੀਆ ਤੇ ਸਿੰਗਾਪੁਰ ਨਾਲ ਸਬੰਧਤ ਹੈ। ਦੱਸ ਦਈਏ ਕਿ ਹੁਣ ਤਕ ਚਾਰ ਮੌਤਾਂ ਵੀ ਹੋਈਆਂ ਹਨ।

Check Also

ਕੋਰੋਨਾ ਪੀੜਤ ਦੀ ਮਿ੍ਤਕ ਦੇਹ ਦੇ ਸਸਕਾਰ ਨਾਲ ਨਹੀਂ ਫੈਲਦਾ ਵਾਇਰਸ

ਕੋਰੋਨਾ ਵਾਇਰਸ ਕੋਵਿਡ-19 ਤੋਂ ਪੀੜਤ ਵਿਅਕਤੀ ਦੀ ਮਿ੍ਤਕ ਦੇਹ ਦੀ ਸਾਂਭ-ਸੰਭਾਲ ਅਤੇ ਅੰਤਿਮ ਸੰਸਕਾਰ ਨੂੰ …

%d bloggers like this: