Home / ਅੰਤਰ ਰਾਸ਼ਟਰੀ / ਕਨੇਡਾ ਵਿਚ ਕਰੋਨਾ ਵਾ ਇ ਰ ਸ ਦਾ ਸਟੂਡੈਂਟਸ ਤੇ ਅਸਰ

ਕਨੇਡਾ ਵਿਚ ਕਰੋਨਾ ਵਾ ਇ ਰ ਸ ਦਾ ਸਟੂਡੈਂਟਸ ਤੇ ਅਸਰ

ਕੋਰੋਨਾ ਵਾ ਇ ਰ ਸ ਤੇ ਅੰਤਰਰਾਸ਼ਟਰੀ ਵਿਦਿਆਰਥੀ

ਬਰੈਂਪਟਨ ਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿਖੇ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਰਹਿ ਰਹੇ ਹਨ, ਰੇੰਟਲ ਪ੍ਰੋਪਰਟੀਆਂ ਦੀ ਕਮੀਂ ਹੋਣ ਤੇ ਮੰਗ ਜ਼ਿਆਦਾ ਹੋਣ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸੀਮਤ ਜਗ੍ਹਾ ਵਿੱਚ ਰਹਿਣਾ ਪੈ ਰਿਹਾ ਹੈ। ਕੁੱਝ ਘਰਾਂ ਵਿੱਚ 10-15 ਤੇ ਬੇਸਮੇੰਟਾ ਵਿਖੇ 4-6 ਵਿਦਿਆਰਥੀ ਰਹਿਣ ਲਈ ਮਜਬੂਰ ਹਨ ਕਿਉਂਕਿ ਘਰ ਤੇ ਬੇਸਮੇਂਟ ਮਹਿੰਗੀਆਂ ਹਨ ਤੇ ਆਸਾਨੀ ਨਾਲ ਨਹੀਂ ਮਿਲਦੀਆਂ। ਇੰਨਾ ਵਿਦਿਆਰਥੀਆਂ ਦਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਸਹਿਯੋਗ ਕਰ ਰਹੀਆਂ ਹਨ ਤੇ ਇਨਾਂ ਵਿਦਿਆਰਥੀਆਂ ਨੂੰ ਕੰਮ ਲਈ ਵੀ ਰੋਜ਼ ਜਾਣਾ ਪੈਂਦਾ ਹੈ ਤੇ ਪਵੇਗਾ ਵੀ ਕਿਉਂਕਿ ਸਰਕਾਰ ਵੱਲੋਂ ਕੋਈ ਮੱਦਦ ਮਿਲਣ ਦੀ ਆਸ ਨਹੀਂ ਹੈ। ਇਸਲਈ ਇੰਨਾ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਸੱਤਰਕ ਰਿਹਾ ਜਾਵੇ ਕਿਉਂਕਿ ਇੰਨਾ ਦਾ ਕੰਮ ਕਰਨਾ ਵੀ ਜ਼ਰੂਰੀ ਹੈ । ਇਸ ਲਈ ਇੰਨਾ ਮੁਸ਼ਕਲ ਦਿਨਾਂ ਵਿੱਚ ਜਰੂਰਤ ਤੋਂ ਵੱਧ ਤਰਜੀਹ ਦੇਣ ਦੀ ਲੋੜ ਹੈ। ਉਮੀਦ ਕਰਦੇ ਇਹ ਦਿਨ ਵੀ ਨਿਕਲ ਜਾਣਗੇ ਤੇ ਪਹਿਲਾਂ ਵਾਂਗ ਚਹਿਲ ਪਹਿਲ ਵੇਖਣ ਨੂੰ ਮਿਲੇਗੀ।

ਕੁਲਤਰਨ ਸਿੰਘ ਪਧਿਆਣਾ ।।

ਬੀਸੀ ਸਰਕਾਰ ਨੇ ਸੂਬੇ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਕਰੋਨਾ ਵਾ ਇ ਰ ਸ ਨਾਲ ਜੰਗੀ ਪੱਧਰ ‘ਤੇ ਨਜਿੱਠਿਆ ਜਾ ਸਕੇ। ਕੈਨੇਡਾ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਰਾਹਤਾਂ ਜਲਦ ਤੋਂ ਜਲਦ ਲੋਕਾਂ ਤੱਕ ਪਹੁੰਚਾਈਆਂ ਜਾ ਸਕਣ।

Check Also

ਪ੍ਰਿੰਸ ਚਾਰਲਸ ਨੇ ਭਾਰਤੀ ਮੰਤਰੀ ਦੇ ਝੂਠ ਦਾ ਕੀਤਾ ਪਰਦਾ ਫਾ ਸ਼

ਮੰਤਰੀ ਨੇ ਆਯੁਰਵੈਦ ਨਾਲ ਕੋਰੋਨਾ ਦੇ ਇਲਾਜ ਦਾ ਕੀਤਾ ਸੀ ਦਾਅਵਾ ਲੰਡਨ, 4 ਅਪ੍ਰੈਲ (ਏਜੰਸੀ)- …

%d bloggers like this: