Breaking News
Home / ਅੰਤਰ ਰਾਸ਼ਟਰੀ / ਕੋਰੋਨਾ ਵਾ ਇ ਰ ਸ ਦਾ ਨਵਾਂ ਚੈਲੰਜ, ਫੇਮਸ ਹੋਣ ਲਈ ਕੁੜੀ ਨੇ ਕੀਤਾ ਇਹ ਕਾਰਾ

ਕੋਰੋਨਾ ਵਾ ਇ ਰ ਸ ਦਾ ਨਵਾਂ ਚੈਲੰਜ, ਫੇਮਸ ਹੋਣ ਲਈ ਕੁੜੀ ਨੇ ਕੀਤਾ ਇਹ ਕਾਰਾ

ਸੋਸ਼ਲ ਮੀਡੀਆ ਦੇ ਪ੍ਰਭਾਵ ਕਰਕੇ ਇੱਕ ਕੁੜੀ ਦੀ ਵਿਆਪਕ ਆਲੋਚਨਾ ਹੋ ਰਹੀ ਹੈ ਜਦੋਂ ਉਸ ਨੇ ਸਿਰਫ ਸੋਸ਼ਲ ਮੀਡੀਆ ‘ਤੇ ਆਪਣੇ ਫੌਲੋਅਰਸ ਵਧਾਉਣ ਲਈ ਇੱਕ ਘਿਣਾਉਣਾ “ਕੋਰੋਨਾ ਵਾ ਇ ਰ ਸ ਚੈਲੰਜ” ਲਿਆ।

ਇੰਸਟਾਗ੍ਰਾਮ ਤੇ ਟਿੱਕਟੌਕ ਯੂਜ਼ਰ ਨੇ ਇੱਕ ਹਵਾਈ ਜਹਾਜ਼ ਦੀ ਕਥਿਤ ਤੌਰ ‘ਤੇ ਟਾਇਲਟ ਸੀਟ ਚੱਟਣ ਦੀ ਵੀਡੀਓ ਸ਼ੇਅਰ ਕੀਤੀ, ਤਾਂ ਜੋ ਉਹ ਇਹ ਸਾਬਤ ਕਰ ਸਕੇ ਕਿ ਕੋਰੋਨਾ ਵਾ ਇ ਰ ਸ ਉਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।

ਮਾਡਲ ਏਵਾ ਲੂਇਸ ਇਸ ਸਟੰਟ ਵਿੱਚ ਇੱਕ ਗਾਣੇ, “ਇੱਟਸ ਕੋਰੋਨਾ ਟਾਈਮ” ਦੇ ਨਾਲ ਆਪਣੇ ਚੈਲੰਜ ਦੌਰਾਨ ਟਾਇਲਟ ਸੀਟ ਨੂੰ ਚੱਟਦੀ ਵੇਖੀ ਗਈ।

21 ਸਾਲਾ ਅਮਰੀਕੀ ਨੇ ਸਟੰਟ ਪੂਰਾ ਕਰ ਬੇਸ਼ੱਕ ਆਪਣੀ ਜਿੱਤ ਦੇ ਨਿਸ਼ਾਨ ਨੂੰ ਚਮਕਾਇਆ ਪਰ ਉਸ ਦੀ ਇਸ ਹਰਕਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

ਟਿੱਕਟੌਕ ਵੀਡੀਓ ਪੋਸਟ ਕਰਨ ਤੋਂ ਬਾਅਦ ਇੱਕ ਟਵਿੱਟਰ ਨੇ ਲਿਖਿਆ, ”ਕਿਰਪਾ ਕਰਕੇ ਇਸ ਨੂੰ ਆਰਟੀ ਕਰੋ ਤਾਂ ਕਿ ਲੋਕ ਜਾਣ ਸਕਣ ਕਿ ਹਵਾਈ ਜਹਾਜ਼ ਵਿਚ ਸਵੱਛਤਾ ਕਿਵੇਂ ਰੱਖੀ ਜਾ ਸਕਦੀ ਹੈ,” ਇਸ ਕਮੈਂਟ ਨੂੰ ਬਾਅਦ ‘ਚ ਡਿਲੀਟ ਕਰ ਦਿੱਤਾ ਗਿਆ।

Check Also

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ …

%d bloggers like this: