Breaking News
Home / ਅੰਤਰ ਰਾਸ਼ਟਰੀ / ਗਰਮੀ ਸ਼ੁਰੂ ਹੁੰਦਿਆਂ ਹੀ ਕੋਰੋਨਾ ਵਾ ਇ ਰ ਸ ਦਾ ਖ ਤ ਰਾ ਘੱਟ ਹੋ ਜਾਵੇਗਾ, ਵਿਗਿਆਨੀਆਂ ਨੂੰ ਆਸ

ਗਰਮੀ ਸ਼ੁਰੂ ਹੁੰਦਿਆਂ ਹੀ ਕੋਰੋਨਾ ਵਾ ਇ ਰ ਸ ਦਾ ਖ ਤ ਰਾ ਘੱਟ ਹੋ ਜਾਵੇਗਾ, ਵਿਗਿਆਨੀਆਂ ਨੂੰ ਆਸ

ਮਾਰਚ ਦਾ ਮਹੀਨਾ ਬੀਤੇ ਕਈ ਸਾਲਾਂ ਵਿਚ ਅਜਿਹਾ ਨਹੀਂ ਸੀ। ਮਾਰਚ ਵਿਚ ਕਦੇ ਵੀ ਨਾ ਇੰਨੀ ਬਾਰਸ਼ ਹੋਈ ਅਤੇ ਨਾ ਹੀ ਠੰਢ ਪਈ ਸੀ। ਇਸ ਮੌਸਮ ਵਿਚ ਹਰ ਸਾਲ ਸਵਾਇਨ ਫਲੂ ਹੁੰਦਾ ਸੀ ਜੋ ਗਰਮੀ ਵਧਣ ਨਾਲ ਖ ਤ ਮ ਹੋ ਜਾਂਦਾ ਸੀ। ਹੁਣ ਵਿਗਿਆਨੀ ਕੋਰੋਨਾ ਵਾ ਇ ਰ ਸ ਨੂੰ ਲੈ ਕੇ ਵੀ ਇਹ ਉਮੀਦ ਕਰ ਰਹੇ ਹਨ। ਹਾਲਾਂਕਿ ਇਹ ਉਮੀਦ ਪੁਰਾਣੇ ਵਾ ਇ ਰ ਸ ਦੇ ਆਧਾਰ ਉਤੇ ਹੀ ਕੀਤੀ ਜਾ ਰਹੀ ਹੈ। ਕਿਉਂਕਿ ਕਿਸੇ ਨੂੰ ਇਹ ਪਤਾ ਨਹੀਂ ਕਿ ਕੋਰੋਨਾ ਵਾ ਇ ਰ ਸ ਵਧਦੇ ਤਾਪਮਾਨ ਨਾਲ ਕਿਵੇਂ ਰਿਐਕਟ ਕਰੇਗਾ।

ਦੁਨੀਆਂ ਭਰ ਵਿਚ ਖੋਜ ਚਲ ਰਹੀ ਹੈ

ਜਾਲੌਨ ਮੈਡੀਕਲ ਕਾਲਜ ਵਿਚ ਮਾਇਕਰੋਬਾਇਉਜਿਸਟ ਡਾ. ਅੰਕੁਰ ਦੱਸਦੇ ਹਨ ਕਿ ਕੋਰੋਨਾ ਵਾ ਇ ਰ ਸ ਨੂੰ ਲੈ ਕੇ ਹਾਲੇ ਤੱਕ ਚਲ ਰਹੀ ਖੋਜ ਵਿਚ ਸਾਹਮਣੇ ਨਹੀਂ ਆਇਆ ਹੈ ਕਿ ਕਿਸ ਤਾਪਮਾਨ ਉਤੇ ਇਹ ਵਾ ਇ ਰ ਸ ਖ ਤ ਮ ਹੋ ਜਾਵੇਗਾ। ਕੋਰੋਨਾ ਵਾ ਇ ਰ ਸ ਨੂੰ ਹੁਣ ਸਾਰਸ 2 ਕੋਰੋਨਾ ਦਾ ਨਾਂ ਦਿੱਤਾ ਗਿਆ ਹੈ ਅਤੇ ਇਸ ਉਤੇ ਦੁਨੀਆਂ ਭਰ ਵਿਚ ਖੋਜ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੋਰੋਨਾ ਫੈਮਿਲੀ ਦੇ ਕਿਸੇ ਵਾ ਇ ਰ ਸ ਨੇ ਇਨਸਾਨਾਂ ਦੀ ਜਾਨ ਲਈ ਹੋਵੇ। ਇਸ ਤੋਂ ਪਹਿਲਾਂ ਮਰਸ ਕੋਰੋਨਾ ਵਾ ਇ ਰ ਸ ਆਇਆ ਸੀ, ਜਿਸ ਨੂੰ ਮੱਧ ਪੂਰਬ ਵਿਚ ਰੇਸਿਪਰਟ੍ਰੀ ਸਿਡ੍ਰੋਮ ਦਾ ਨਾਂ ਦਿੱਤਾ ਗਿਆ ਸੀ। ਇਸ ਵਾ ਇ ਰ ਸ ਨੇ 2013 ਵਿਚ ਅਰਬ ਦੇਸ਼ਾਂ ਅਤੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਲੋਕਾਂ ਦੀ ਜਾਨ ਲਈ ਸੀ। ਇਸ ਤੋਂ ਇਲਾਵਾ 2002 ਵਿਚ ਸਾਰਸ 1 ਵਾ ਇ ਰ ਸ ਜਿਸ ਨੂੰ ਰੇਪਿਰੇਟ੍ਰੀ ਸਿਡਰੋਮ ਰਿਲੇਟਿਡ ਕੋਰੋਨਾ ਵਾ ਇ ਰ ਸ ਕਿਹਾ ਗਿਆ ਸੀ, ਉਸ ਨੇ ਵੀ ਲੋਕਾਂ ਦੀ ਜਾਨ ਲਈ ਸੀ। ਇਹ ਦੋਵੇਂ ਵਾ ਇ ਰ ਸ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲਦੇ ਸਨ। ਮੌਜੂਦਾ COVID-19 ਇਨਸਾਨਾਂ ਤੋਂ ਇਨਸਾਨਾਂ ਵਿਚ ਫੈਲ ਰਿਹਾ ਹੈ ਅਤੇ ਇਸੇ ਕਰਕੇ ਇਹ ਜ਼ਿਆਦਾ ਮਾਰੂ ਹੁੰਦਾ ਜਾ ਰਿਹਾ ਹੈ। ਹਾਲਾਂਕਿ ਕੋਰੋਨਾ ਫੈਮਿਲੀ ਦੇ ਪਹਿਲੇ ਦੋ ਵਾ ਇ ਰ ਸ ਬਹੁਤ ਘੱਟ ਫੈਲੇ ਸਨ ਪਰਤੂੰ ਇਨ੍ਹਾਂ ਕਰਕੇ ਮਰਨ ਵਾਲਿਆਂ ਦੀ ਗਿਣਤੀ ਜਿਆਦਾ ਸੀ।

ਇਹ ਵਾ ਇ ਰ ਸ ਕਦੋਂ ਖ ਤ ਮ ਹੋਵੇਗਾ

ਇਸ ਸਬੰਧੀ ਦੇਹਰਾਦੂਨ ਦੇ ਦੂਨ ਮੈਡੀਕਲ ਕਾਲਜ ਵਿਚ ਮਾਇਕਰੋਬਾਇਉਲੋਜਿਸਟ ਡਾ. ਸ਼ੇਖਰ ਪਾਲ ਨੇ ਦੱਸਿਆ ਕਿ ਆਮ ਤੌਰ ਉਤੇ ਗਰਮੀ ਵੱਧਣ ਨਾਲ ਇਸ ਵਾ ਇ ਰ ਸ ਦੇ ਕਹਿਰ ਵਿਚ ਕਮੀ ਆਉਣ ਦੀ ਸੰਭਾਵਨਾ ਹੈ ਪਰ ਇਹ ਪੁਖਤਾ ਤੌਰ ਉਤੇ ਨਹੀਂ ਕਿਹਾ ਜਾ ਸਕਦਾ।

Check Also

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ..ਹੈਰਾਨ ਹੋਣ …

%d bloggers like this: