Home / ਪੰਜਾਬ / ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਕਰਤਾਰ ਰਮਲਾ 80 ਵਰ੍ਹਿਆਂ ਦੇ ਸਨ। ਅੱਜ ਸ਼ਾਮ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਉਨ੍ਹਾਂ ਨੇ ਆਖਰੀ ਸਾਹ ਲਏ।

ਕਰਤਾਰ ਰਮਲਾ ਲੋਕ ਸੰਗੀਤ ਦੇ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਸਨ। ਕਰਤਾਰ ਰਮਲਾ ਨੇ ਬਾਬੂ ਸਿੰਘ ਮਾਨ ਦੇ ਲਿਖੇ ਗੀਤ ‘ਆਉਣ ਦਾ ਕਰਾਰ ਭੁੱਲ ਗਈ, ਜਾ ਕੇ ਪੇਕਿਆਂ ਦੇ ਪਿੰਡ ਮੁਟਿਆਰੇ’ ਨਾਲ ਆਪਣੇ ਸੰਗੀਤ ਸਫਰ ਦੀ ਸ਼ੁਰੂਆਤ ਕੀਤੀ ਸੀ। ਕਰਤਾਰ ਰਮਲਾ ਦੇ ਦਿਹਾਂਤ ਕਾਰਨ ਪੰਜਾਬੀ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ। ਵੱਖ-ਵੱਖ ਪੰਜਾਬੀ ਗਾਇਕ ਸੋਸ਼ਲ ਮੀਡੀਆ ਰਾਹੀਂ ਕਰਤਾਰ ਰਮਲਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰ ਰਹੇ ਹਨ। ਕਰਤਾਰ ਰਮਲਾ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਉੱਘੇ ਗਾਇਕ ਕਰਤਾਰ ਰਮਲਾ ਦਾ ਅੱਜ ਦਿਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਪੰਜਾਬੀ ਗਾਇਕੀ ਵਿਚ ਉਨ੍ਹਾਂ ਚੰਗਾ ਨਾਮਣਾ ਖੱਟਿਆ ਅਤੇ ਕਈ ਦਹਾਕਿਆਂ ਤੋਂ ਅਜੇ ਵੀ ਕਰਤਾਰ ਰਮਲਾ ਆਪਣੇ ਚਹੇਤਿਆਂ ਵਿਚ ਮਕਬੂਲ ਸੀ। ਇਸ ਸਮੇਂ ਪਰਿਵਾਰ ਸਮੇਤ ਫ਼ਰੀਦਕੋਟ ਵਿਖੇ ਰਹਿ ਰਹੇ ਕਰਤਾਰ ਰਮਲੇ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਫੈਲ ਗਈ। ਆਪ ਇਸ ਸਮੇਂ 73 ਸਾਲ ਦੇ ਸਨ। ਆਪ ਕਈ ਪ੍ਰਸਿੱਧ ਗਾਣਿਆਂ ਨਾਲ ਸਰੋਤਿਆਂ ਦੇ ਦਿਲ ‘ਤੇ ਰਾਜ ਕਰਦੇ ਰਹੇ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ ਅਤੇ ਵੱਖ-ਵੱਖ ਕਲਾਕਾਰਾਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

Check Also

Video – ਦੇਖੋ ਹਸਪਤਾਲ ਵਿਚ ਕੀ ਹਾਲ ਕੀਤਾ ਜਾਂਦਾ ਹੈ ਕਰੋਨਾ ਦੇ ਮਰੀਜ਼ਾਂ ਦਾ

ਹਸਪਤਾਲ ਜਾਣ ਤੋਂ ਕਿਉਂ ਡਰ ਰਹੇ ਨੇ ਕੋਰੋਨਾਵਾਇਰਸ ਦੇ ਮਰੀਜ਼.. ਭਾਰਤ ਵਿਚ ਕੋਰੋਨਾਵਾਇਰਸ ਦੇ ਮਾਮਲੇ …

%d bloggers like this: