Breaking News
Home / ਅੰਤਰ ਰਾਸ਼ਟਰੀ / Video ਕਰੋਨਾ ਵਾ ਇ ਰ ਸ- ਮੁਸੀਬਤ ਸਮੇਂ ਜਸਟਿਨ ਟਰੂਡੋ ਨੇ ਦਿਖਾਇਆ ਵੱਡਾ ਦਿਲ, ਕੈਨੇਡੀਅਨਾਂ ਲਈ ਖੋਲ੍ਹਿਆ ਖਜ਼ਾਨਾ

Video ਕਰੋਨਾ ਵਾ ਇ ਰ ਸ- ਮੁਸੀਬਤ ਸਮੇਂ ਜਸਟਿਨ ਟਰੂਡੋ ਨੇ ਦਿਖਾਇਆ ਵੱਡਾ ਦਿਲ, ਕੈਨੇਡੀਅਨਾਂ ਲਈ ਖੋਲ੍ਹਿਆ ਖਜ਼ਾਨਾ

ਕੋਵਿਡ-19 ਦੀ ਮੁਸੀਬਤ ਸਮੇਂ ਜਸਟਿਨ ਟਰੂਡੋ ਨੇ ਵੱਡਾ ਦਿਲ ਦਿਖਾਉਂਦਿਆਂ ਕੈਨੇਡੀਅਨਾਂ ਲਈ ਨਵਾਂ ਖਜ਼ਾਨਾ ਖੋਲ੍ਹਿਆ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕੋਰੋਨਾ ਵਾ ਇ ਰ ਸ ਮ ਹਾਂ ਮਾ ਰੀ ਦੇ ਪ੍ਰਭਾਵ ਨਾਲ ਪ੍ਰਭਾਵਿਤ ਕੈਨੇਡੀਅਨਾਂ ਦੀ ਸਹਾਇਤਾ ਲਈ ਵਾਧੂ ਆਰਥਿਕ ਸਹਾਇਤਾ ਦੀ ਘੋਸ਼ਣਾ ਕੀਤੀ ਹੈ।ਉਹਨਾਂ ਨੇ ਕਿਹਾ ਕਿ ਸਰਕਾਰ 82 ਬਿਲੀਅਨ ਡਾਲਰ ਦਾ ਫੰਡ ਜਾਰੀ ਕਰਨ ਜਾ ਰਹੀ ਹੈ, ਜਿਸ ਵਿੱਚੋਂ 27 ਅਰਬ ਡਾਲਰ ਕੈਨੇਡੀਅਨ ਕਾਮਿਆਂ ਅਤੇ ਕਾਰੋਬਾਰਾਂ ਲਈ ਸਿੱਧੀ ਸਹਾਇਤਾ ਹੋਵੇਗੀ।

ਟਰੂਡੋ ਨੇ ਕਿਹਾ, “ਇਹ ਮੁਸ਼ਕਿਲ ਸਮਾਂ ਹੈ, ਸਾਡੀ ਸਰਕਾਰ ਵੀ ਇਸ ਲਈ ਹਰ ਬਣਦਾ ਉਪਾਅ ਕਰ ਰਹੀ ਹੈ। “ਜਿਹੜੀ ਸਹਾਇਤਾ ਦਾ ਅਸੀਂ ਅੱਜ ਐਲਾਨ ਕਰ ਰਹੇ ਹਾਂ, ਉਹ ਕੈਨੇਡੀਅਨ ਕਾਮਿਆਂ ਅਤੇ ਕਾਰੋਬਾਰਾਂ ਨੂੰ ਮਦਦ ਕਰਨ ਲਈ 27 ਬਿਲੀਅਨ ਡਾਲਰ ਦੇ ਨਾਲ ਨਾਲ ਕੈਨੇਡੀਅਨ ਕਾਰੋਬਾਰਾਂ ਅਤੇ ਘਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਟੈਕਸ ਅਦਾਇਗੀ ਨੂੰ ਮੁਲਤਵੀ ਕਰਕੇ ਆਰਥਿਕਤਾ ਨੂੰ ਸਥਿਰ ਬਣਾਉਣ ਵਿੱਚ ਸਹਾਇਤਾ ਕਰਨਗੇ।”

ਉਨ੍ਹਾਂ ਕਿਹਾ ਕਿ ਆਰਥਿਕ ਉਪਾਅ ਇਹ ਸੁ ਨਿ ਸ਼ ਚਿ ਤ ਕਰਨਗੇ ਕਿ ਮ ਹਾਂ ਮਾ ਰੀ ਦੇ ਬਾਅਦ ਕਨੇਡਾ ਦੀ ਆਰਥਿਕਤਾ ਮੁੜ ਉੱਭਰ ਸਕਦੀ ਹੈ।

ਉਨ੍ਹਾਂ ਕਿਹਾ, “ਅਸੀਂ ਅੱਜ ਪਰਿਵਾਰਾਂ ਨੂੰ ਚੁਣੌਤੀ ਭਰੇ ਸਮੇਂ ਵਿਚੋਂ ਲੰਘਣ ਵਿਚ ਸਹਾਇਤਾ ਲਈ ਇਕ ਮਹੱਤਵਪੂਰਣ ਕਦਮ ਚੁੱਕ ਰਹੇ ਹਾਂ, ਸਾਡੀ ਸਰਕਾਰ ਹੋਰ ਵੌ ਹਰ ਬਣਦੀ ਕੋਸ਼ਿਸ਼ ਕਰਨ ਲਈ ਤਿਆਰ ਹੈ।”


ਅਮਰੀਕਾ ਅਤੇ ਕੈਨੇਡਾ ਆਪਸੀ ਸਹਿਮਤੀ ਨਾਲ ਗ਼ੈਰ ਜ਼ਰੂਰੀ ਸਫਰ ਲਈ ਬਾਰਡਰ ਬੰਦ ਕਰਨ ਜਾ ਰਹੇ ਹਨ। ਇਸ ਨਾਲ ਵਪਾਰ ‘ਤੇ ਕੋਈ ਅਸਰ ਨਹੀਂ ਪਵੇਗਾ, ਸਮਾਨ ਦੀ ਢੋਆ-ਢੁਆਈ ਜਾਰੀ ਰਹੇਗੀ ਪਰ ਆਮ ਲੋਕ ਇਧਰ ਓਧਰ ਨਹੀਂ ਜਾ ਸਕਣਗੇ।ਦੂਜੇ ਪਾਸੇ ਛੇ ਵੱਡੀਆਂ ਕੈਨੇਡੀਅਨ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਜਿਹੜੇ ਗਾਹਕ ਘਟੇ ਹੋਏ ਕੰਮ ਕਾਰਨ ਆਪਣੇ ਘਰ ਜਾਂ ਵਪਾਰ ਦੀਆਂ ਕਿਸ਼ਤਾਂ ਦੇਣ ਤੋਂ ਔਖੇ ਹਨ, ਉਹ ਆਪਣੀ ਬੈਂਕ ‘ਚ ਆ ਕੇ ਮਿਲਣ। ਉਨ੍ਹਾਂ ਦੀਆਂ ਕਿਸ਼ਤਾਂ ਛੇ ਮਹੀਨੇ ਤੱਕ ਅੱਗੇ ਪਾਈਆਂ ਜਾ ਸਕਦੀਆਂ ਹਨ। ਕਿਸ਼ਤਾਂ ਮਾਫ਼ ਨਹੀਂ ਹੋਣਗੀਆਂ, ਹਾਲਾਤ ਸੁਧਰਨ ਤੋਂ ਬਾਅਦ ‘ਚ ਦਿੱਤੀਆਂ ਜਾ ਸਕਣਗੀਆਂ।ਛੋਟੀਆਂ ਬੈਂਕਾਂ ਵੀ ਜਲਦ ਅਜਿਹਾ ਐਲਾਨ ਕਰ ਸਕਦੀਆਂ ਹਨ।

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: