Breaking News
Home / ਰਾਸ਼ਟਰੀ / ਪੁਲਿਸ ਨੂੰ ਕੋਰੋਨਾ ਦਾ ਡ ਰ, ਹੁਣ ਸ਼ ਰਾ ਬੀ ਡਰਾਈਵਰਾਂ ਦੀ ਨਹੀਂ ਹੋਵੇਗੀ ਜਾਂਚ

ਪੁਲਿਸ ਨੂੰ ਕੋਰੋਨਾ ਦਾ ਡ ਰ, ਹੁਣ ਸ਼ ਰਾ ਬੀ ਡਰਾਈਵਰਾਂ ਦੀ ਨਹੀਂ ਹੋਵੇਗੀ ਜਾਂਚ

ਪੁਲਿਸ ਮੁਲਾਜ਼ਮਾਂ ਨੂੰ ਕਰੋਨਾ ਵਾ ਇ ਰ ਸ ਤੋਂ ਬਚਾਉਣ ਲਈ ਮਹਾਰਾਸ਼ਟਰ ਹਾਈਵੇਅ ਪੁਲਿਸ ਨੇ ਸ਼ ਰਾ ਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਦੀ ਜਾਂਚ ਸਬੰਧੀ ਕੀਤੇ ਜਾਂਦੇ ਟੈਸਟ ਹਾਲ ਦੀ ਘੜੀ ਬੰਦ ਕਰ ਦਿੱਤੇ ਗਏ ਹਨ। ਮਹਾਰਾਸ਼ਟਰ ਹਾਈਵੇਅ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲੀਸ (ਏਡੀਜੀਪੀ) ਵਿਨੇ ਕਾਰਗੋਨਕਰ ਨੇ ਇਸ ਸਬੰਧੀ ਸਰਕੁਲਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਥਿਤੀ ਸਥਿਰ ਨਹੀਂ ਹੋ ਜਾਂਦੀ, ਇਹ ਟੈਸਟ ਬੰਦ ਰਹਿਣਗੇ।

ਉਧਰ, ਕਰੋਨਾ ਵਾ ਇ ਰ ਸ ਨਾਲ ਸਿੱਝਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਜ ਸਭਾ ਵਿੱਚ ਦੱਸਿਆ ਕਿ ਦੇਸ਼ ਭਰ ਵਿੱਚ 54 ਹਜ਼ਾਰ ਲੋਕ ਸਿਹਤ ਅਮਲੇ ਦੀ ਨਿਗਰਾਨੀ ਹੇਠ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਕਰੋਨਾ ਵਾ ਇ ਰ ਸ ਦੀ ਲਾਗ ਨਾਲ ਪ੍ਰਭਾਵਿਤ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ। ਇਸ ਦੇ ਬਾਵਜੂਦ ਡਾਕਟਰ ਤੇ ਹੋਰ ਸਟਾਫ ਦਿਨ ਰਾਤ ਉਨ੍ਹਾਂ ਦੇ ਇਲਾਜ ਵਿੱਚ ਜੁਟਿਆ ਹੋਇਆ ਹੈ। ਉਹ, ਆਪਣੀ ਜਾਨ ਦੀ ਪ੍ਰਵਾਹ ਕੀਤਿਆਂ ਬਿਨਾਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਸਿਹਤ ਅਮਲੇ ਦੀ ਸ਼ਲਾਘਾ ਕਰਦੇ ਹਨ।

ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਸੰਸਦ ’ਚ ਕਿਹਾ,‘ ਮੈਂ ਕਰੋਨਾ ਵਾ ਇ ਰ ਸ ਨੂੰ ਠੱਲ੍ਹਣ ਲਈ ਪਿੰਡਾਂ-ਸ਼ਹਿਰਾਂ ਦੇ ਸਾਰੇ ਹਸਪਤਾਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਡਾਕਟਰਾਂ ਸਮੇਤ ਹੋਰ ਅਮਲੇ ਨੂੰ ਵਡਿਆਉਂਦਾ ਹਾਂ।’ ਵਰਧਨ ਦੇ ਇਸ ਬਿਆਨ ਨੂੰ ਵਿਰੋਧੀ ਧਿਰ ਸਣੇ ਸਾਰੇ ਸੰਸਦ ਮੈਂਬਰਾਂ ਨੇ ਸਲਾਹਿਆ। ਸਿਹਤ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕਿਆਂ ਵਿੱਚ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਦੀ ਸਮੀਖਿਆ ਕਰਨ ਅਤੇ ਸਹੂਲਤਾਂ ਵਿੱਚ ਹੋਰ ਸੁਧਾਰ ਲਿਆਉਣ ਦੀ ਸਲਾਹ ਦੇਣ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: