Home / ਪੰਜਾਬ / ਵੀਡੀਉ – ਕਨੇਡਾ – ਸਹੁਰੇ ਪਰਿਵਾਰ ਤੋਂ ਤੰਗ ਨੌਜਵਾਨ ਵਲੋਂ ਖ਼ੁ ਦ ਕੁ ਸ਼ੀ

ਵੀਡੀਉ – ਕਨੇਡਾ – ਸਹੁਰੇ ਪਰਿਵਾਰ ਤੋਂ ਤੰਗ ਨੌਜਵਾਨ ਵਲੋਂ ਖ਼ੁ ਦ ਕੁ ਸ਼ੀ

ਮੋਗਾ, 18 ਮਾਰਚ-ਸਥਾਨਕ ਜ਼ਿਲ੍ਹੇ ਦੇ ਪਿੰਡ ਧੱਲੇਕੇ ਨਿਵਾਸੀ ਇਕ ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਸਰੀ (ਕੈਨੇਡਾ) ਵਿਖੇ ਖ਼ੁ ਦ ਕੁ ਸ਼ੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਖ਼ੁ ਦ ਕੁ ਸ਼ੀ ਕਰਨ ਵਾਲੇ ਬਲਜਿੰਦਰ ਸਿੰਘ (30 ਸਾਲ) ਦੇ ਪਿਤਾ ਨਰੈਣ ਸਿੰਘ ਵਾਸੀ ਧੱਲੇਕੇ ਨੇ ਦੱਸਿਆ ਕਿ ਉਸ ਦੇ ਬੇਟੇ ਬਲਜਿੰਦਰ ਸਿੰਘ ਦਾ ਵਿਆਹ 24 ਦਸੰਬਰ 2017 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਨਿਵਾਸੀ ਗੁਰਚਰਨ ਸਿੰਘ ਦੀ ਸਪੁੱਤਰੀ ਸੁਖਦੀਪ ਕੌਰ ਨਾਲ ਹੋਇਆ ਸੀ ਅਤੇ ਵਿਆਹ ਤੋਂ 10 ਮਹੀਨੇ ਬਾਅਦ ਉਸ ਦਾ ਬੇਟਾ ਕੈਨੇਡਾ ਪੀ.ਆਰ. ਚਲਿਆ ਗਿਆ ਸੀ |

ਜਿਥੇ ਕੈਨੇਡਾ ਜਾ ਕੇ ਉਹ 5 ਮਹੀਨੇ ਆਪਣੇ ਸਹੁਰਾ ਪਰਿਵਾਰ ਦੇ ਘਰ ਰਿਹਾ ਤਾਂ ਸਹੁਰਾ ਪਰਿਵਾਰ ਉਸ ਤੋਂ ਪੈਸਿਆਂ ਦੀ ਮੰਗ ਕਰਨ ਦੇ ਨਾਲ-ਨਾਲ 2 ਕਿੱਲੇ ਜ਼ਮੀਨ ਨਾਂਅ ਕਰਵਾਉਣ ਦੀ ਵੀ ਵਾਰ-ਵਾਰ ਮੰਗ ਕਰ ਰਿਹਾ ਸੀ ਪਰ ਬਲਜਿੰਦਰ ਸਿੰਘ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਸਹੁਰੇ ਪਰਿਵਾਰ ਵਲੋਂ ਉਸ ਦਾ ਪਾਸਪੋਰਟ ਅਤੇ ਪੀ.ਆਰ. ਕਾਰਡ ਜ਼ਬਤ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਹੁਣ ਉਹ ਆਪਣੀ ਭੂਆ ਕੋਲ ਰਹਿ ਕੇ ਗੁਜ਼ਰ ਬਸਰ ਕਰ ਰਿਹਾ ਸੀ | ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਖ਼ੁ ਦ ਕੁ ਸ਼ੀ ਕਰਕੇ ਮੌਤ ਨੂੰ ਗਲੇ ਲਗਾ ਲਿਆ |

ਮਿ੍ਤਕ ਬਲਜਿੰਦਰ ਸਿੰਘ ਦੇ ਪਿਤਾ ਨਰੈਣ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੇਟੇ ਬਲਜਿੰਦਰ ਸਿੰਘ ਦੇ ਸਹੁਰਾ ਪਰਿਵਾਰ ‘ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਇਨਸਾਫ਼ ਦੁਆਇਆ ਜਾਵੇ | ਮਿ੍ਤਕ ਬਲਜਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਕੈਨੇਡਾ ਪੁਲਿਸ ਨੇ ਬਲਜਿੰਦਰ ਸਿੰਘ ਦਾ ਪੋਸਟ ਮਾਰਟਮ ਕਰਵਾ ਕੇ ਲਾ ਸ਼ ਆਪਣੇ ਕ ਬ ਜ਼ੇ ਵਿਚ ਰੱਖੀ ਹੋਈ ਹੈ ਅਤੇ ਪੂਰਾ ਪਰਿਵਾਰ ਬਲਜਿੰਦਰ ਸਿੰਘ ਦੀ ਮਿ੍ਤਕ ਦੇਹ ਨੂੰ ਵਾਪਸ ਪਿੰਡ ਲਿਆਉਣ ਲਈ ਚਾਰਾਜੋਈ ਕਰਨਗੇ ਤਾਂ ਕਿ ਉਹ ਆਪਣੇ ਬੇਟੇ ਦੀਆਂ ਅੰ ਤਿ ਮ ਰਸਮਾਂ ਆਪਣੇ ਹੱਥੀ ਕਰ ਸਕਣ |

Check Also

Video – ਦੇਖੋ ਹਸਪਤਾਲ ਵਿਚ ਕੀ ਹਾਲ ਕੀਤਾ ਜਾਂਦਾ ਹੈ ਕਰੋਨਾ ਦੇ ਮਰੀਜ਼ਾਂ ਦਾ

ਹਸਪਤਾਲ ਜਾਣ ਤੋਂ ਕਿਉਂ ਡਰ ਰਹੇ ਨੇ ਕੋਰੋਨਾਵਾਇਰਸ ਦੇ ਮਰੀਜ਼.. ਭਾਰਤ ਵਿਚ ਕੋਰੋਨਾਵਾਇਰਸ ਦੇ ਮਾਮਲੇ …

%d bloggers like this: