Home / ਪੰਥਕ ਖਬਰਾਂ / ਗੁਰੂ ਤੇਗ ਬਹਾਦਰ ਜੀ ਦੀ ਤੱਤੀ ਤਵੀ ਤੇ ਬੈਠ ਕੇ ਹੋਈ ਸ਼ਹੀਦੀ – ਢੱਡਰੀ ਵਾਲਾ

ਗੁਰੂ ਤੇਗ ਬਹਾਦਰ ਜੀ ਦੀ ਤੱਤੀ ਤਵੀ ਤੇ ਬੈਠ ਕੇ ਹੋਈ ਸ਼ਹੀਦੀ – ਢੱਡਰੀ ਵਾਲਾ

ਢੱਡਰੀਆਂਵਾਲ਼ਾ ਜੋ ਪਹਿਲਾਂ ਰਾੜੇ ਵਾਲ਼ੇ ਡੇਰੇ ਦੀ ਪੈਦਾਇਸ਼ ਸੀ, ਅਤੇ ਸੰਤ ਕਹਾਉਂਦਾ ਸੀ, ਮਿਸ਼ਨਰੀ ਬਣ ਗਿਆ। ਇਸ ਦੀ ਬਾਹਰੋਂ ਦਿਸਦੀ ਵਜ੍ਹਾ ਇਹ ਹੈ ਕਿ ਮਿਸ਼ਨਰੀਆਂ ਨੇ ਸਾਲਾਂ ਬੱਧੀ ਸੋਸ਼ਲ ਮੀਡੀਆ ‘ਤੇ ਢੱਡਰੀਆਂਵਾਲ਼ੇ ਨੂੰ ਜਿੱਚ ਕੀਤਾ। ਅੱਠੇ ਪਹਿਰ ਆਪਣੀ ਖਿੱਲੀ ਉੱਡਦੀ ਵੇਖਣੀ ਢੱਡਰੀਆਂਵਾਲ਼ੇ ਲਈ ਅਸਹਿ ਸੀ ਕਿਉਂਕਿ ਉਹ ਤਾਂ ਸਾਰਾ ਕੁਝ ਕਰਦਾ ਹੀ ਆਪਣਾ ਹਰਮਨ ਪਿਆਰਾ ਅਤੇ ਲਿਸ਼ਕ-ਪੁਸ਼ਕ ਵਾਲ਼ਾ ਬਿੰਬ ਉਭਾਰਨ ਲਈ ਸੀ।

ਢੱਡਰੀਆਂਵਾਲ਼ੇ ਨੇ ‘ਸੰਤ’ ਦਾ ਪਦ ਛੱਡ ਕੇ ‘ਭਾਈ ਸਾਹਿਬ’ ਦਾ ਪਦ ਧਾਰਨ ਕਰ ਲਿਆ। ਢੱਡਰੀਆਂਵਾਲ਼ੇ ਨੂੰ ਇਸ ਵਿੱਚ ਕੋਈ ਖਾਸ ਘਾਟਾ ਨਹੀਂ ਸੀ ਕਿਉਂਕਿ ਉਹ ਪਹਿਲਾਂ ਵੀ ਇੱਕ ਡੇਰਾ ਮੁਖੀ ਸੀ ਤੇ ਹੁਣ ਵੀ। ਢੱਡਰੀਆਂਵਾਲ਼ੇ ਬਾਰੇ ਵਿਸਥਾਰ ਸਹਿਤ ਵੱਖਰੇ ਲੇਖ ਰਾਹੀਂ ਗੱਲ ਕਰਾਂਗੇ ਪਰ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਉਹ ਸੰਤ ਕਹਾਉਣ ਵਾਲ਼ੇ ਦੌਰ ਵਿੱਚ ਵੀ ਮਨੋਰੰਜਨੀ ਕਾਰੋਬਾਰ ਵਾਲ਼ੇ ਤਾਣੇ-ਬਾਣੇ ਦਾ ਹਿੱਸਾ ਸੀ।

ਅੱਜ ਉਹ ਵੀ ਆਪਣੀ ਗ਼ੈਰਸੰਜੀਦਗੀ ਅਤੇ ਅਨਪੜ੍ਹਤਾ ਸਦਕਾ ਪੈਦਾ ਹੋਈਆਂ ਸੀਮਤਾਈਆਂ ਨੂੰ ਮੰਨਣ ਤੋਂ ਇਨਕਾਰੀ ਹੋ ਪਹਿਲਾਂ ਸਿੱਖ ਪਰੰਪਰਾਵਾਂ ਅਤੇ ਸੰਸਥਾਵਾਂ ‘ਤੇ ਹ ਮ ਲੇ ਕਰਦਾ ਹੈ ਤੇ ਫਿਰ ਅਪਣੇ-ਆਪ ਨੂੰ ਮਜ਼ਲੂਮ ਬਣਾ ਕੇ ਪੇਸ਼ ਕਰਦਾ ਜਿਸ ਦੀ ਗੱਲ ਕੋਈ ਸੁਣ ਜਾਂ ਸਮਝ ਨਹੀਂ ਰਿਹਾ।

Check Also

ਢੱਡਰੀਵਾਲਿਆਂ ਤੇ ਗਾਣਾ ਹੋਇਆ ਵਾਇਰਲ- ਗੁਰੂਆਂ ਵਾਲੀ ਫੀਲਿੰਗ ਲੈਂਦਾ, ਖੁਦ ਨੂੰ ਅਪਗ੍ਰੇਡ ਕਹਿੰਦਾ

ਰਣਜੀਤ ਸਿੰਘ ਢੱਡਰੀਆਂਵਾਲੇ ਪਿਛਲੇ ਲਗਾਤਾਰ ਡੇਢ ਦਹਾਕੇ ਤੋਂ ਪੰਜਾਬ ‘ਚ ਇੱਕ ਚਰਚਿਤ ਧਰਮ ਪ੍ਰਚਾਰਕ ਬਣੇ …

%d bloggers like this: