Breaking News
Home / ਪੰਜਾਬ / ਟਰੰਪ ਨੇ ਦੇਸ਼ ਵਾਸੀਆਂ ਨੂੰ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਕਰਨ ਤੋਂ ਵਰਜਿਆ

ਟਰੰਪ ਨੇ ਦੇਸ਼ ਵਾਸੀਆਂ ਨੂੰ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਕਰਨ ਤੋਂ ਵਰਜਿਆ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾ ਇ ਰ ਸ ਦੇ ਚੱਲਦਿਆਂ ਖਾਣ-ਪੀਣ ਦੇ ਸਾਮਾਨ ਵਾਲੇ ਕਈ ਸਟੋਰਾਂ ‘ਤੇ ਆਪੋ-ਧਾਪੀ ਦੀਆਂ ਰਿਪੋਰਟਾਂ ਮਿਲਣ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਪ੍ਰੇਸ਼ਾਨ ਨਾ ਹੋਣ ਅਤੇ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ‘ਚ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀ ਕੋਈ ਕਮੀ ਨਹੀਂ ਹੈ।

ਐਤਵਾਰ ਨੂੰ ਅਮਰੀਕਾ ਦੇ ਪ੍ਰਮੁੱਖ ਮੀਡੀਆ- ਅਖ਼ਬਾਰਾਂ ਤੇ ਨਿਊਜ਼ ਚੈਨਲਾਂ ਵਲੋਂ ਖਾਣ-ਪੀਣ ਦੇ ਸਾਮਾਨ ਵਾਲੇ (ਗਰੋਸਰੀ) ਸਟੋਰਾਂ ਦੀਆਂ ਖਾਲੀ ਸੈਲਫਾਂ ਦੇ ਦ੍ਰਿਸ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਥੇ ਲੋਕ ਯੂਰਪੀਨ ਦੇਸ਼ਾਂ ਇਟਲੀ ਤੇ ਸਪੇਨ ‘ਚ ਲਾਕ-ਡਾਊਨ ਦੀ ਸਥਿਤੀ ਪੈਦਾ ਹੋਣ ਬਾਅਦ ਚਿੰਤਤ ਹੋ ਕੇ ਹਫ਼ਤਿਆਂ ਦਾ ਰਾਸ਼ਨ ਇੱਕਠਾ ਕਰਨ ਲੱਗ ਗਏ ਸਨ। ਵਾਈਟ ਹਾਊਸ ‘ਚ ਹੋਈ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਲੋਕਾਂ ਨੂੰ ਸਬਰ ਰੱਖਣ ਅਤੇ ਆਪਣੀ ਜ਼ਰੂਰਤ ਮੁਤਾਬਿਕ ਹੀ ਸਾਮਾਨ ਖਰੀਦਣ ਦੀ ਸਲਾਹ ਦਿੱਤੀ ਹੈ।

ਹੁਣ ਤੱਕ ਅਮਰੀਕਾ ‘ਚ 3,777 ਲੋਕ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ ਅਤੇ ਇਥੇ 69 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਉਧਰ ਕਈ ਨਾਮਵਰ ਭਾਰਤੀ-ਅਮਰੀਕਨ ਸਮਾਜ ਸੇਵੀ ਸੰਗਠਨਾਂ ਵਲੋਂ ਕੋਰੋਨਾ ਵਾ ਇ ਰ ਸ ਤੋਂ ਪ੍ਰਭਾਵਿਤ ਭਾਈਚਾਰੇ ਦੇ ਲੋਕਾਂ ਤੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਹੈਲਪ ਲਾਈਨਾਂ ਸਥਾਪਨਾ ਕੀਤੀ ਗਈ ਹੈ। ਭਾਰਤੀ-ਅਮਰੀਕਨ ਸਮਾਜ ਸੇਵੀ ਇੰਟਰਨੈਸ਼ਨਲ ਸੰਗਠਨ ਨੇ 10 ਹਜ਼ਾਰ ਡਾਲਰ ਦੀ ਰਕਮ ਜਾਰੀ ਕਰਦਿਆਂ 24 ਘੰਟੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ‘ਚ 400 ਵਾਲੰਟੀਅਰ ਤੇ 20 ਡਾਕਟਰ ਸ਼ਾਮਿਲ ਹੋਣਗੇ, ਜੋ ਅਮਰੀਕਾ ਦੇ 20 ਪ੍ਰਮੁੱਖ ਸ਼ਹਿਰਾਂ ‘ਚ ਇਹ ਮੁਹਿੰਮ ਚਲਾਉਣਗੇ।

Check Also

ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲਾ ਸੁਧੀਰ ਸੂਰੀ ਇੰਦੌਰ(ਮੱਧ ਪ੍ਰਦੇਸ਼) ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ …

%d bloggers like this: