Breaking News
Home / ਪੰਥਕ ਖਬਰਾਂ / ਢੱਡਰੀਵਾਲਿਆਂ ਤੇ ਗਾਣਾ ਹੋਇਆ ਵਾਇਰਲ- ਗੁਰੂਆਂ ਵਾਲੀ ਫੀਲਿੰਗ ਲੈਂਦਾ, ਖੁਦ ਨੂੰ ਅਪਗ੍ਰੇਡ ਕਹਿੰਦਾ

ਢੱਡਰੀਵਾਲਿਆਂ ਤੇ ਗਾਣਾ ਹੋਇਆ ਵਾਇਰਲ- ਗੁਰੂਆਂ ਵਾਲੀ ਫੀਲਿੰਗ ਲੈਂਦਾ, ਖੁਦ ਨੂੰ ਅਪਗ੍ਰੇਡ ਕਹਿੰਦਾ

ਰਣਜੀਤ ਸਿੰਘ ਢੱਡਰੀਆਂਵਾਲੇ ਪਿਛਲੇ ਲਗਾਤਾਰ ਡੇਢ ਦਹਾਕੇ ਤੋਂ ਪੰਜਾਬ ‘ਚ ਇੱਕ ਚਰਚਿਤ ਧਰਮ ਪ੍ਰਚਾਰਕ ਬਣੇ ਹੋਏ ਹਨ।

16 ਸਾਲ ਦੀ ਉਮਰ ‘ਚ ਉਹ ਸਿੱਖੀ ਪ੍ਰਚਾਰ ਦੇ ਖੇਤਰ ‘ਚ ਆਏ ਸਨ। ਉਨ੍ਹਾਂ ਨੇ ਪਟਿਆਲਾ ਤੋਂ ਸੰਗਰੂਰ ਮਾਰਗ ‘ਤੇ 15 ਕਿਲੋਮੀਟਰ ਦੂਰ ਸ਼ੇਖੂਪੁਰਾ ਪਿੰਡ ‘ਚ ਗੁਰਦੁਆਰਾ ਪਰਮੇਸ਼ਵਰ ਦੁਆਰ ਬਣਾਇਆ ਹੋਇਆ ਹੈ।ਇਸ ਵੇਲੇ ਇਸ ਵਿਸ਼ਾਲ ਡੇਰੇ ਦੇ ਨਾਂ ਉੱਤੇ 32 ਏਕੜ ਦੇ ਲਗਪਗ ਜ਼ਮੀਨ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਪੂਰੇ ਪੰਜਾਬ ‘ਚ ਵੱਡਾ ਜਨ-ਆਧਾਰ ਹੈ।

ਬੇਸ਼ੱਕ ਸਮੇਂ-ਸਮੇਂ ਉਨ੍ਹਾਂ ‘ਤੇ ਕੁਝ ਵਿਵਾਦ ਵੀ ਹੁੰਦੇ ਰਹੇ ਹਨ ਪਰ ਇਹ ਸੱਚਾਈ ਹੈ ਕਿ ਸਿੱਖ ਧਰਮ-ਪ੍ਰਚਾਰ ਦੀਆਂ ਗਤੀਵਿਧੀਆਂ ‘ਚ ਪਿਛਲੇ ਡੇਢ ਦਹਾਕੇ ਤੋਂ ਉਨ੍ਹਾਂ ਦਾ ਕੋਈ ਵੀ ਸਿੱਖ ਸੰਤ ਸਾਨੀ ਨਹੀਂ ਬਣ ਸਕਿਆ।ਰਣਜੀਤ ਸਿੰਘ ਢੱਡਰੀਆਂਵਾਲੇ ਆਪਣੇ ਨਾਮ ਨਾਲ ‘ਸੰਤ’ ਲਗਾਉਂਦੇ ਸੀ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੇ ਸੰਤ ਸਮਾਜ ਦੇ ਮੈਂਬਰ ਸਨ।ਰਣਜੀਤ ਸਿੰਘ ਢੱਡਰੀਆਂਵਾਲੇ ਕਦੇ ਸੰਪਰਦਾਈ, ਕਦੇ ਟਕਸਾਲੀ, ਕਦੇ ਅਖੰਡ ਕੀਰਤਨੀ ਅਤੇ ਕਦੇ ਨਿਹੰਗ ਸਿੰਘ ਰਵਾਇਤੀ ਬਾਣੇ ਬਦਲਣ ਕਾਰਨ ਵੀ ਚਰਚਾ ਦਾ ਕੇਂਦਰ ਬਣਦੇ ਰਹੇ ਹਨ।ਸਾਲ 2016 ‘ਚ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵਿਚਾਲੇ ਟਕਰਾਅ ਦੀ ਸ਼ੁਰੂਆਤ ਹੋਈ । ਉਦੋਂ ਜਦੋਂ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਆਪਣਾ ਨਾਂ ਬਦਲ ਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਰੱਖ ਲਿਆ।

ਸੰਗਦਿਲ ਸੰਤਾਲੀ ਨੇ ਇੱਕ ਗਾਣਾ ਕਾਹਦਾ ਗਾਤਾ, ਭੇਡਾਂ ਕਹਿੰਦੀਆਂ ਇਹ ਪਹਿਲਾਂ ਧਰਮਪ੍ਰੀਤ ਵਰਗਿਆਂ ਨੂੰ ਕੁੜੀਆਂ ਤੇ ਗੀਤ ਲਿਖ ਕੇ ਦਿੰਦਾ ਰਿਹਾ । ਹੁਣ ਫੇਮ ਭਾਲਦਾ । ਭੇਡੋ ਜਿਹੜੇ ਮੱਟ ਸ਼ੇਰੋਂ ਆਲੇ ਨੂੰ ਤੁਸੀਂ ਹੁਣ ਪੰਥਕ ਗੀਤਕਾਰ ਦਾ ਦਰਜਾ ਦੇਈ ਬੈਠੇ ਔਂ ਉਹ ਕਿੱਡੇ ਕੁ ਸੱਭਿਆਚਾਰਕ ਲਿਖਦਾ ਰਿਹਾ । ਸ਼ੇਰੋਂ ਦਾ ਗੀਤ ਆ ਇਕ “ਅਸੀਂ ਤੇਰੇ ਯਾਰ ਗਿਣੇ ਸਾਡੇ ਸਣੇ ਸਤਾਰਾਂ” ਇਹ ਤਾ ਭੇਡਾਂ ਦਾ ਕੌਮੀ ਨਗਮਾ ਹੋਣਾ ਹੁਣ । ਭੇਡਾਂ ਇਹੋ ਜੀਆਂ ਅਪਗ੍ਰੇਡ ਹੋਈਆਂ ਨੇ ਇਹਨਾਂ ਨੂੰ ਕਹਿ ਕੇ ਵੇਖ ਲਿਉ ਬੀ ਇਹ ਗਾਣਾ ਤੁਹਾਡੀਆਂ ਭੈਣਾਂ ਨੂੰ ਵੇਖ ਕੇ ਲਿਖਿਆ ਸੀ ਸ਼ੇਰੋਂ ਨੇ ਤਾਂ ਭੇਡਾਂ ਨੇ ਕਹਿਣਾ ਕਬੂਲ ਆ, ਸਾਡੀ ਮਾਂ ਭੈਣ ਈ ਪੁਣੀ ਆ ਫਿਰ ਕੀ ਹੋ ਗਿਆ , ਅਗਲਾ ਅਪਗ੍ਰੇਡ ਤਾਂ ਬਣ ਗਿਆ
By Kuljit Singh Khosa

Check Also

ਬੇਕਸੂਰ ਸਿੱਖ ਨੌਜਵਾਨਾਂ ਦੀ ਫੜੋ ਫੜੀ ਬੰਦ ਕੀਤੀ ਜਾਵੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ …

%d bloggers like this: