Breaking News
Home / ਰਾਸ਼ਟਰੀ / ਭਾਰਤ ‘ਚ ਤੀਜੀ ਮੌਤ, ਸਾਊਦੀ ਅਰਬ ਤੋਂ ਪਰਤਿਆ ਸੀ ਬਜ਼ੁਰਗ

ਭਾਰਤ ‘ਚ ਤੀਜੀ ਮੌਤ, ਸਾਊਦੀ ਅਰਬ ਤੋਂ ਪਰਤਿਆ ਸੀ ਬਜ਼ੁਰਗ

ਹਾਲ ਹੀ ਵਿੱਚ ਸਾਊਦੀ ਅਰਬ ਤੋਂ ਵਾਪਸ ਆਏ 71 ਸਾਲਾ ਕੋਰੋਨਾ ਵਾ ਇ ਰ ਸ (COVID-19) ਦੇ ਮਰੀਜ਼ ਦੀ ਸ਼ਨੀਵਾਰ ਦੁਪਹਿਰ ਮਹਾਰਾਸ਼ਟਰ ਦੇ ਬੁਲਧਾਨਾ ਜ਼ਿਲ੍ਹੇ ਵਿੱਚ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਮ ਰੀ ਜ਼ ਸੀ। ਸਿਵਲ ਸਰਜਨ ਪ੍ਰੇਮਚੰਦ ਪੰਡਿਤ ਨੇ ਦੱਸਿਆ ਕਿ ਮਰੀਜ਼ ਨੂੰ ਕੁਝ ਦਿਨ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਕੋਰੋਨਾ ਵਾ ਇ ਰ ਸ ਨਾਲ ਸੰਕਰਮਣ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਸ਼ਨੀਵਾਰ ਸਵੇਰੇ ਉਸਨੂੰ ਬੁਲੰਦਾਨਾ ਦੇ ਜਨਰਲ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਮ੍ਰਿਤਕ ਦੇ ਨਮੂਨੇ ਟੈਸਟ ਲਈ ਲੈਬਾਰਟਰੀ ਭੇਜੇ ਗਏ ਹਨ। ਸ਼ਾਮ 4.20 ਵਜੇ ਉਸਦੀ ਮੌਤ ਹੋ ਗਈ ਅਤੇ ਜਾਂਚ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਰਾਜ ਵਿਚ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਨੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ 31 ਮਾਰਚ ਤੱਕ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।

ਇਸ ਤੋਂ ਪਹਿਲਾਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਇਕ ਔਰਤ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ 69 ਸਾਲਾਂ ਦੀ ਸੀ ਅਤੇ ਕੋਰੋਨਾ ਵਾ ਇ ਰ ਸ ਦੀ ਲਪੇਟ ਵਿਚ ਸੀ। ਇਹ ਔਰਤ ਦਿੱਲੀ ਦੇ ਜਨਕਪੁਰੀ ਖੇਤਰ ਦੀ ਵਸਨੀਕ ਸੀ। ਭਾਰਤ ਵਿੱਚ ਚਾਰ ਦਿਨ ਪਹਿਲਾਂ ਕੋਰੋਨਾ ਵਾ ਇ ਰ ਸ ਦੀ ਲਾਗ ਨਾਲ ਪਹਿਲੀ ਮੌਤ ਕਰਨਾਟਕ ਵਿੱਚ 76 ਸਾਲਾ ਬਜ਼ੁਰਗ ਦੀ ਹੋਈ । ਇਸ ਸਬੰਧ ਵਿਚ ਰਾਜ ਸਰਕਾਰ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਇਸ ਵਿਅਕਤੀ ਨੂੰ ਕੋਰੋਨਾ ਵਾ ਇ ਰ ਸ ਨਾਲ ਸੰਕਰਮਿਤ ਹੋਣ ਦਾ ਸ਼ੱਕ ਸੀ, ਜਿਸ ਕਾਰਨ ਉਸ ਦਾ ਇਲਾਜ ਚੱਲ ਰਿਹਾ ਸੀ। ਮੌਤ ਤੋਂ ਪਹਿਲਾਂ ਲਏ ਗਏ ਉਸਦੇ ਨਮੂਨੇ ਦੀ ਜਾਂਚ ਨੇ ਕੋਵਿਡ -19 ਲਾਗ ਦੀ ਪੁਸ਼ਟੀ ਕੀਤੀ।

ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾ ਇ ਰ ਸ) ਦਾ ਸਿਰਫ਼ ਇੱਕ ਪੁਸ਼ਟੀ ਕੀਤਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀ ਨੇ ਇਟਲੀ ਦੀ ਯਾਤਰਾ ਕੀਤੀ ਸੀ ਜਿਸਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂਚ ਕੀਤੀ ਗਈ ਜਿਸ ਉਪਰੰਤ ਉਸਨੂੰ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਜਿਸਦੀ ਹਾਲਤ ਹੁਣ ਸਥਿਰ ਹੈ । ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਵੀ ਸਥਿਰ ਹੈ।

ਜਿੱਥੋਂ ਤੱਕ ਲੁਧਿਆਣਾ ਨਾਲ ਸਬੰਧਤ ਕਰੋਨਾ ਵਾ ਇ ਰ ਸ ਦੇ 7 ਸ਼ੱ ਕੀ ਮਾਮਲਿਆਂ ਦੀਆਂ ਮੀਡੀਆਂ ਖ਼ਬਰਾਂ ਦਾ ਸਬੰਧ ਹੈ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸੂਬੇ ਵਿੱਚ ਕੋਵਿਡ-19 ਦਾ ਅਜਿਹਾ ਕੋਈ ਸ਼ੱ ਕੀ ਮਾਮਲਾ ਨਹੀਂ ਜੋ ਫਰਾਰ ਹੈ ਜਾਂ ਲਾਪਤਾ ਹੈ। ਇਨ੍ਹਾਂ ਯਾਤਰੀਆਂ ਦੀ ਦਿੱਲੀ ਹਵਾਈ ਅੱਡੇ ‘ਤੇ ਸਕਰੀਨਿੰਗ ਕੀਤੀ ਗਈ ਅਤੇ ਇਨ੍ਹਾਂ ਵਿੱਚ ਕੋਈ ਲੱਛਣ ਨਹੀਂ ਪਾਏ ਗਏ। ਭਾਰਤ ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਯਾਤਰੀਆਂ ਦੇ ਪਤੇ ਅਤੇ ਵੇਰਵੇ ਪੂਰੇ ਨਹੀਂ ਸਨ, ਇਸ ਲਈ ਇਨ੍ਹਾਂ ਯਾਤਰੀਆਂ ਨੂੰ ਨਿਗਰਾਨੀ ਅਧੀਨ ਰੱਖਣ ਲਈ ਉਕਤ ਵਿਅਕਤੀਆਂ ਦੀ ਜਾਣਕਾਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝਾ ਕੀਤਾ ਗਿਆ। ਇਹਨਾਂ ਵਿੱਚੋਂ ਕੋਈ ਵੀ ਵਿਅਕਤੀ ਕੋਰੋਨਾ ਵਾ ਇ ਰ ਸ ਦਾ ਸ਼ੱ ਕੀ ਮਰੀਜ਼ ਨਹੀਂ ਹੈ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: