Breaking News
Home / ਪੰਜਾਬ / ਲੁਧਿਆਣਾ: ਵਿਆਹ ਤੋਂ ਕੁੱਝ ਘੰਟਿਆਂ ਬਾਅਦ ਹੋਇਆ ਹਾਦਸਾ, ਲਾੜੇ ਦੀ ਹੋਈ ਮੌਤ..

ਲੁਧਿਆਣਾ: ਵਿਆਹ ਤੋਂ ਕੁੱਝ ਘੰਟਿਆਂ ਬਾਅਦ ਹੋਇਆ ਹਾਦਸਾ, ਲਾੜੇ ਦੀ ਹੋਈ ਮੌਤ..

ਵਿਆਹ ਵਾਲੇ ਮੁੰਡੇ ਦਾ ਨਾਮ ਰਾਹੁਲ ਸੀ ਅਤੇ ਉਸਦੇ ਸਾਲੇ ਦਾ ਨਾਮ ਨਵੀਂ ਸੀ। ਪੁਲਿਸ ਦੇ ਅਨੁਸਾਰ ਰਾਹੁਲ ਨੇ ਬੁਧਵਾਰ ਨੂੰ ਸਵੇਰੇ ਵਿਆਹ ਕਰਵਾਇਆ ਸੀ। ਆਪਣੀ ਘਰਵਾਲੀ ਨੂੰ ਘਰੇ ਛੱਡ ਕੇ ਉਹ ਆਪਣੇ ਦੋਸਤਾਂ ਨਾਲ ਵਿਆਹ ਦੀਆਂ ਖੁਸ਼ੀਆਂ ਨੂੰ ਮਨਾਉਣ ਗਿਆ ਸੀ। ਉਹ ਫੋਰਡ ਇਕੋਨ ਕਾਰ ਚਲਾ ਰਿਹਾ ਸੀ। ਜਲੰਧਰ ਬਾਈਪਾਸ ਕੋਲੇ ਕਾਰ ਇਕ ਟਰੱਕ ਵਿੱਚ ਪਿੱਛੋਂ ਦੀ ਵੱਜੀ। ਟਰੱਕ ਅੰਡਾ ਨਾਲ ਭਰਿਆ ਹੋਇਆ ਸੀ। ਰਾਹੁਲ ਅਤੇ ਰਾਜੂ ਦੀ ਮੌਕੇ ਤੇ ਮੌਤ ਹੋ ਗਈ।

ਜਦੋਂ ਟਰੱਕ ਡਰਾਈਵਰ ਨਾਲ ਇਸ ਬਾਬਤ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕੇ ਇਹ ਅੰਡੇ ਉਸਨੇ ਜੰਮੂ ਲੈ ਕੇ ਜਾਣ ਲਈ ਲੱਦੇ ਸਨ। ਪੁਲਿਸ ਨੇ ਧਾਰਾ 174 ਅੰਦਰ ਤਫਤੀਸ਼ ਜਾਰੀ ਕਰ ਦਿੱਤੀ ਹੈ। ਜਦੋਂ ਇਹ ਖ਼ਬਰ ਮੁੰਡੇ ਦੀ ਨਾਵ ਵਿਆਹੀ ਘਰਵਾਲੀ ਕੋਲ ਪੁੱਜੀ ਤਾਂ ਉਸਦਾ ਰੋ -ਰੋ ਕੇ ਬੁ ਰਾ ਹਾਲ ਹੋ ਗਿਆ। ਦੋਵੇਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਤੇ ਦੋਵਾਂ ਦੀ ਲਵ ਮੈਰਿਜ ਸੀ। ਜਦੋ ਨਾਵ ਵਿਆਹੁਤਾ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕੇ ਰਾਹੁਲ ਨੇ ਉਸਦੀ ਮਨਪਸੰਦ ਸ਼ੇਰਵਾਨੀ ਪਾਈ ਹੋਈ ਸੀ। ਮੈਂ ਉਸਨੂੰ ਮੇਰੀ ਮਨਪਸੰਦ ਸ਼ੇਰਵਾਨੀ ਵਿਚ ਦੇਖਣਾ ਚਾਹੁੰਦੀ ਸੀ। ਪਰ ਕਿਸਮਤ ਨੇ ਮੇਰੇ ਨਾਲ ਬਹੁਤ ਮਾੜਾ ਮਜਾਕ ਖੇਡਿਆ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: