Breaking News
Home / ਪੰਜਾਬ / ਪੇਪਰ ਕਿੰਗ ਨੂੰ ਔਲਾਦ ਵਲੋਂ ਬਾਹਰ ਕੱਢਣ ਦੇ ਮਾਮਲੇ ਵਿਚ ਆਇਆ ਨਵਾਂ ਮੌੜ

ਪੇਪਰ ਕਿੰਗ ਨੂੰ ਔਲਾਦ ਵਲੋਂ ਬਾਹਰ ਕੱਢਣ ਦੇ ਮਾਮਲੇ ਵਿਚ ਆਇਆ ਨਵਾਂ ਮੌੜ

ਪੰਜਾਬ ਦੀ ਇੰਡਸਟਰੀ ‘ਚ ਆਪਣਾ ਇਕ ਵਿਸ਼ੇਸ਼ ਮੁਕਾਮ ਰੱਖਣ ਵਾਲੀ ਅੰਮ੍ਰਿਤਸਰ ਦੀ ਖੰਨਾ ਪੇਪਰ ਮਿੱਲ ਬਾਰੇ ਚੱਲ ਰਿਹਾ ਘਰੇਲੂ ਵਿਵਾਦ ਅੱਜ ਉਦੋਂ ਖੁੱਲ੍ਹ ਕੇ ਸਾਹਮਣੇ ਆਇਆ, ਜਦੋਂ ਮਿੱਲ ‘ਚ 32 ਫ਼ੀਸਦੀ ਹਿੱਸੇ ਦਾ ਦਾਅਵਾ ਕਰਨ ਵਾਲੇ ਮਿੱਲ ਦੇ ਫਾਊਂਡਰ ਬ੍ਰਿਜ ਮੋਹਨ ਖੰਨਾ ਅਤੇ ਉਨ੍ਹਾਂ ਦੀ ਪਤਨੀ ਰੇਣੂ ਖੰਨਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨਾ ਤਾਂ ਉਨ੍ਹਾਂ ਨੂੰ ਪੁੱਛਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਮਿੱਲ ਦੇ ਅੰਦਰ ਜਾਣ ਦੀ ਇਜਾਜ਼ਤ ਦਿੰਦੇ ਹਨ, ਜਦਕਿ ਮਾਲਕ ਉਹ ਹਨ। ਉਨ੍ਹਾਂ ਦਾ ਹੱਕ ਹੈ ਕਿ ਉਹ ਮਿੱਲ ‘ਚ ਜਾ ਕੇ ਕੰਮਕਾਜ ਦੇਖਣ। ਇਸ ਸਬੰਧੀ ਉਨ੍ਹਾਂ ਹਾਈ ਕੋਰਟ ‘ਚ ਆਪਣੇ ਹਿੱਸੇ ਲਈ ਕੇਸ ਕੀਤਾ ਹੋਇਆ ਹੈ। ਅੱਜ ਉਨ੍ਹਾਂ ਇਸ ਸਬੰਧੀ ਥਾਣਾ ਸਦਰ ‘ਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਕਿ ਉਨ੍ਹਾਂ ਦੇ ਜਾਣ ‘ਤੇ ਮਿੱਲ ਦੇ ਗੇਟ ਬੰਦ ਕਰ ਲਏ ਜਾਂਦੇ ਹਨ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਬ੍ਰਿਜ ਮੋਹਨ ਖੰਨਾ ਦੀ ਸ਼ਿਕਾਇਤ ਦੇ ਆਧਾਰ ‘ਤੇ ਦੂਜੀ ਪਾਰਟੀ ਨੂੰ ਬੁਲਾਇਆ ਗਿਆ ਹੈ, ਜਿਸ ਦੇ ਆਉਣ ‘ਤੇ ਇਸ ਪੂਰੇ ਮਾਮਲੇ ਦੀ ਜਾਂਚ ਹੋਵੇਗੀ।

ਜ਼ਿਕਰਯੋਗ ਹੈ ਕਿ ਬ੍ਰਿਜ ਮੋਹਨ ਖੰਨਾ ਨੇ 1974 ‘ਚ 5 ਹਜ਼ਾਰ ਰੁਪਏ ਨਾਲ ਮਿੱਲ ਸ਼ੁਰੂ ਕੀਤੀ ਸੀ, ਜੋ ਅੱਜ 5 ਹਜ਼ਾਰ ਕਰੋੜ ਦਾ ਕੰਮਕਾਜ ਕਰ ਰਹੀ ਹੈ। 32 ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਆਲਮ ਇਹ ਹੈ ਕਿ ਅੱਜ ਮਿੱਲ ਦੇ ਕਰਮਚਾਰੀ ਉਨ੍ਹਾਂ ਨੂੰ ਮਿੱਲ ਦੇ ਅੰਦਰ ਜਾਣ ਨਹੀਂ ਦੇ ਰਹੇ। ਮਿੱਲ ਹਰ ਸਾਲ 3 ਲੱਖ 30 ਹਜ਼ਾਰ ਮੀਟ੍ਰਿਕ ਟਨ ਕਾਗਜ਼ ਦਾ ਉਤਪਾਦਨ ਕਰਦੀ ਹੈ, ਜਿਸ ਵਿਚ 40 ਹਜ਼ਾਰ ਮੀਟ੍ਰਿਕ ਟਨ ਰੀ-ਸਾਈਕਲ ਫਾਈਬਰ ਦਾ ਇਸਤੇਮਾਲ ਹੁੰਦਾ ਹੈ। ਮਿੱਲ ਵੱਲੋਂ ਕਾਗਜ਼ ਦਾ ਕੀਤਾ ਜਾਣ ਵਾਲਾ ਉਤਪਾਦਨ ਕਿਤਾਬਾਂ, ਪ੍ਰੀਖਿਆ ਦੇ ਪੇਪਰਾਂ ਤੇ ਕੰਪਿਊਟਰ ਸਟੇਸ਼ਨਰੀ ਤੋਂ ਇਲਾਵਾ ਕਈ ਹੋਰ ਸਥਾਨਾਂ ‘ਤੇ ਇਸਤੇਮਾਲ ਕੀਤਾ ਜਾਂਦਾ ਹੈ। ਮਿੱਲ ਦਾ ਕਾਗਜ਼ ਸਮਾਚਾਰ ਪੱਤਰਾਂ ਦੀ ਛਪਾਈ ਲਈ ਵੀ ਪ੍ਰਯੋਗ ਹੁੰਦਾ ਹੈ।


ਬੇਟੇ ਬੋਲੇ– ਪਰਿਵਾਰਕ ਵਿਵਾਦ ਮਿਲ-ਬੈਠ ਕੇ ਸੁਲਝਾਇਆ ਜਾਵੇ

ਮਾਤਾ-ਪਿਤਾ ਵੱਲੋਂ ਲਾਏ ਗਏ ਦੋਸ਼ਾਂ ‘ਤੇ ਉਨ੍ਹਾਂ ਦੇ ਬੱਚਿਆਂ ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਵਾਰ-ਵਾਰ ਦੋ ਸ਼ ਲਾਉਂਦਿਆਂ ਉਨ੍ਹਾਂ ਨੂੰ ਪਹਿਲਾਂ ਵੀ ਅਦਾਲਤ ਵੱਲੋਂ ਝੂਠਾ ਸਾਬਤ ਕੀਤਾ ਜਾਂਦਾ ਰਿਹਾ ਹੈ। ਉਹ ਆਪਣੀ ਮਰਜ਼ੀ ਨਾਲ ਅੰਮ੍ਰਿਤਸਰ ਸਥਿਤ ਆਪਣੇ ਪੁਸ਼ਤੈਨੀ ਘਰ ‘ਚ ਰਹਿ ਰਹੇ ਹਨ। ਉਨ੍ਹਾਂ ਨੂੰ ਖੁਸ਼ੀ ਹੋਵੇਗੀ ਕਿ ਜੇਕਰ ਉਹ ਗੁੜਗਾਓਂ ਆ ਕੇ ਉਨ੍ਹਾਂ ਨਾਲ ਰਹਿਣ। ਆਗਿਆਕਾਰੀ ਬੇਟੇ ਹੋਣ ਦੇ ਨਾਤੇ ਉਹ ਚਾਹੁੰਦੇ ਹਨ ਕਿ ਪਰਿਵਾਰਕ ਵਿਵਾਦ ਨੂੰ ਮਿਲ-ਬੈਠ ਕੇ ਸੁਲਝਾ ਲਿਆ ਜਾਵੇ। ਪਰਿਵਾਰ ਅਤੇ ਕੰਪਨੀ 2 ਵੱਖ-ਵੱਖ ਹਿੱਸੇ ਹਨ। ਰਾਹੁਲ ਖੰਨਾ ਅਤੇ ਸੌਰਵ ਖੰਨਾ ਦਾ ਕਹਿਣਾ ਹੈ ਕਿ ਮਿੱਲ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪੈਂਡਿੰਗ ਹੈ, ਜਦਕਿ ਉਨ੍ਹਾਂ ਦੇ ਪਿਤਾ ਲੋਅਰ ਕੋਰਟ ਤੋਂ ਇਸ ਨੂੰ ਹਾਰ ਚੁੱਕੇ ਹਨ। ਉਹ ਅਦਾਲਤ ਦੇ ਨਿਰਦੇਸ਼ਾਂ ‘ਤੇ ਬੱਝੇ ਹੋਏ ਹਨ, ਕਿਸੇ ਵੀ ਪਾਰਟੀ ਲਈ ਇਸ ‘ਤੇ ਟਿੱਪਣੀ ਕਰਨਾ ਉਚਿਤ ਨਹੀਂ ਹੈ। ਉਹ ਹਮੇਸ਼ਾ ਆਪਣੇ ਪਿਤਾ ਨੂੰ ਬੜੀ ਇੱਜ਼ਤ ਅਤੇ ਮਾਣ ਨਾਲ ਬੁਲਾਉਂਦੇ ਹਨ। ਉਨ੍ਹਾਂ ਨੂੰ ਖੰਨਾ ਪੇਪਰ ਮਿੱਲ ਦੇ ਚੇਅਰਮੈਨ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ। ਉਹ ਆਪਣੀ ਕੰਪਨੀ ਦੇ ਹਿੱਤ ਅਤੇ 5 ਹਜ਼ਾਰ ਸਟਾਕ ਹੋਲਡਰਸ ਦੇ ਪਰਿਵਾਰਾਂ ਦੇ ਭਵਿੱਖ ਲਈ ਹੀ ਕੰਮ ਕਰ ਰਹੇ ਹਨ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: