Breaking News
Home / ਪੰਜਾਬ / Video – ਪੇਪਰ ਕਿੰਗ ਬ੍ਰਿਜ ਖੰਨਾ ਨੂੰ ਔਲਾਦ ਨੇ ਕੱਢਿਆ ਬਾਹਰ

Video – ਪੇਪਰ ਕਿੰਗ ਬ੍ਰਿਜ ਖੰਨਾ ਨੂੰ ਔਲਾਦ ਨੇ ਕੱਢਿਆ ਬਾਹਰ

ਆਪਣੇ ਜਿਓਂਦਿਆ ਜੀ ਆਪਣੇ ਬੱਚਿਆਂ ਦੇ ਨਾਂ ਜਾਇਦਾਦ ਨਾ ਲਗਵਾਓ।
ਅੰਮ੍ਰਿਤਸਰ ਦੀ ਮਸ਼ਹੂਰ ਖੰਨਾ ਪੇਪਰ ਮਿੱਲ ਦੇ ਮਾਲਕ ਬ੍ਰਿਜਮੋਹਨ ਖੰਨਾ ਨੇ 1965 ਵਿੱਚ 10,000 ਰੁ ਦੀ ਲਾਗਤ ਨਾਲ ਛੋਟੀ ਮਿੱਲ ਲਗਾਈ ਅਤੇ ਦੇਖਦੇ ਹੀ ਦੇਖਦੇ ਇਹ ਮਿੱਲ ਏਸ਼ੀਆ ਦੀ ਸੱਭ ਤੋਂ ਵੱਡੀ ਪੇਪਰ ਮਿੱਲ ਬਣੀ। ਖੰਨਾ ਸਾਬ ਅਤੇ ਉਹਨਾਂ ਦੀ ਪਤਨੀ ਨੇ ਆਪਣੇ ਬੱਚਿਆਂ ਦੇ ਨਾਂ 68 ਪ੍ਰਤੀਸ਼ਤ share ਕਰ ਦਿੱਤੇ। 32 ਪ੍ਰਤੀਸ਼ਤ ਅੱਜ ਵੀ ਉਹਨਾਂ ਕੋਲ ਨੇ। ਪਰ ਅੱਜ ਖੰਨਾ ਸਾਬ ਨੂੰ ਉਹਨਾਂ ਦੇ 2 ਪੁੱਤਰਾਂ ਨੇ ਘਰੋਂ ਕੱਢ ਦਿੱਤਾ ਹੈ। ਉਹ ਆਪਣੀ ਹੀ ਮਿੱਲ ਅੰਦਰ ਦਾਖਲ ਨਹੀਂ ਹੋ ਸਕਦੇ। ਕਮਾਲ ਹੈ। ਅਰਬਪਤੀ ਬੰਦਾ ਔਲਾਦ ਹੱਥੋਂ ਹਾਰ ਗਿਆ। ਹਰ ਰੋਜ਼ ਸਵੇਰੇ ਤੁਸੀਂ ਜੋ ਅਖਬਾਰ ਪੜ੍ਹਦੇ ਹੋ, ਓਹਦਾ ਕਾਗਜ਼ ਖੰਨਾ ਪੇਪਰ ਮਿੱਲ ਦਾ ਹੀ ਹੁੰਦਾ ਹੈ। ਤਸਵੀਰ ਖੰਨਾ ਸਾਬ ਅਤੇ ਉਹਨਾਂ ਦੇ ਪੁੱਤਰਾਂ ਦੀ ਹੈ।

ਅੱਜ ਹਰ ਇੱਕ ਸ਼ਹਿਰ ਜਾ ਕਸਬੇ ਵਿੱਚ ਆਪਣੀਆਂ ਹੀ ਜੜ੍ਹਾਂ ਤੋਂ ਦੂਰ ਹੋਣ ਵਾਲੇ ਇਸ਼ਤਿਹਾਰ ਲੱਗੇ ਮਿਲਦੇ ਹਨ, ਨਗਰ-ਨਗਰ ਵਿੱਚ ਬਿਰਧ-ਆਸ਼ਰਮ ਖੁੱਲ ਰਹੇ ਹਨ, ਜਗ੍ਹਾ-ਜਗ੍ਹਾ ਬੋਰਡ ਤੇ ਲਿਖਿਆ ਮਿਲਦਾ ਕਿ ਫਲਾਣੀ ਜਗ੍ਹਾ ਬਿਰਧ-ਆਸ਼ਰਮ ਦਾ ਉਦਘਾਟਨ ਹੋ ਰਿਹਾ ਹੈ, ਫਲਾਣੇ ਮੰਤਰੀ ਜੀ ਆਪਣੇ ਕਰ ਕਮਲਾਂ ਨਾਲ ਬਿਰਧ-ਆਸ਼ਰਮ ਦਾ ਨੀਂਹ ਪੱਥਰ ਰੱਖਣਗੇ, ਉਹ ਬਹੁਤ ਹੀ ਸਮਾਜ ਸੇਵਕ ਹਨ! ਫਲਾਣਾ ਫਲਾਣਾ …. ਦੇਖ ਸੁਣ ਕੇ ਹੈਰਾਨੀ ਹੁੰਦੀ ਕਿ ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਪਾਲਿਆ, ਪੜ੍ਹਾਇਆ-ਲਿਖਾਇਆ, ਕੀ ਹੁਣ ਸਾਡੇ ਪਾਸ ਇਹਨਾ ਲਈ ਕੋਈ ਥਾਂ ਨਹੀਂ ? ਕਿ ਅਸੀਂ ਇਨ੍ਹਾਂ ਨੂੰ ਰੋਟੀ-ਕੱਪੜਾ ਦੇਣ ਜੋਗੇ ਵੀ ਨਹੀਂ ਰਹੇ? ਕੀ ਇਹਨਾ ਦਾ ਸਾਡੇ ਉਤੇ ਕੋਈ ਹੱਕ ਨਹੀਂ ? ਕੀ ਅਸੀਂ ਮਾਂ-ਬਾਪ ਨੂੰ ਘਰ ਵਿੱਚ ਰੱਖ ਕੇ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ ? ਅਸੀਂ ਮਾਂ-ਬਾਪ ਦਾ ਕਰਜ ਤਾਂ ਕਦੇ ਵੀ ਨਹੀ ਲਾਹ ਸਕਦੇ। ਸਾਡੇ ਮਾਤਾ-ਪਿਤਾ ਨੇ ਜੋ ਸਾਨੂੰ ਦੇਣ ਦਿੱਤੀ ਹੈ, ਉਹਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਪਰ ਅੱਜ ਦੀ ਨਵੀਂ ਪੀੜ੍ਹੀ ਆਪਣੇ ਬਜੁਰਗਾਂ ਨੂੰ ਆਪਣੇ ਰਾਹ ਦਾ ਰੋੜਾ ਸਮਝਦੀ ਹੈ, ਉਹਨਾਂ ਦੀ ਕਿਸੇ ਗੱਲ ਨੂੰ ਸੁਣਨ ਲਈ ਤਿਆਰ ਨਹੀਂ। ਪੱਛਮੀ ਪ੍ਰਭਾਵ ਹੇਠਾਂ ਉਹਨਾਂ ਨੂੰ ਇਹ ਕਹਿ ਕੇ ਛੁਟਕਾਰਾ ਪਾਉਣ ਦਾ ਯਤਨ ਕਰਦੀ ਹੈ ਕਿ ਤੁਹਾਨੂੰ ਕੀ ਪਤਾ ਹੈ? ਤੁਸੀ ਸਾਡੇ ਕੰਮ ਵਿੱਖ ਦਖਲਅੰਦਾਜੀ ਨਾ ਕਰੋ, ਸਾਨੂੰ ਤੁਹਾਡੇ ਨਾਲੋ ਜਿਆਦਾ ਪਤਾ ਹੈ।ਇੱਕ ਬਜ਼ੁਰਗ ਆਪਣੀ ਗੱਲ ਦੱਸਦਾ ਕਿ ਜਦੋਂ ਮੇਰੇ ਤੇ ਜਆਨੀ ਸੀ ਤੇ ਕਮਾਈ ਕਰਦਾ ਸੀ ਤਾਂ ਘਰ ਦੇ ਸਾਰੇ ਜੀਅ ਮੇਰੇ ਨਾਲ ਪਿਆਰ ਕਰਦੇ ਸਨ। ਹੁਣ ਬੁਢਾਪਾ ਆ ਗਿਆ ਤਾਂ ਸਾਰੇ ਵਿਰੋਧੀ ਬਣ ਬੈਠੇ ਹਨ। ਜੇਕਰ ਘਰ ਵਿੱਚ ਕਿਤੇ ਉਹਨਾਂ ਦੀ ਗੱਲ ਵਿੱਚ ਬੋਲਦਾ ਹਾਂ ਤਾਂ ਅੱਗੋ ਮੈਨੂੰ ਕਹਿੰਦੇ ਨੇ ਬਈ ਬਾਪ੍ਯੂ! ਤੇਰੀ ਤੇਰੇ ਨਾਲ ਬੀਤ ਗਈ, ਹੁਣ ਸਾਡੀ ਵਾਰੀ ਹੈ। ਸਾਨੂੰ ਚੰਗੇ ਮਾੜੇ ਦਾ ਸਭ ਗਿਆਨ ਹੈ। ਤੂੰ ਤਾਂ ਇੱਕ ਕੰਮ ਕਰ ਕਿ ਸੋਟੀ ਫੜ ਕੇ ਦਰਵਾਜੇ ਅੱਗੇ ਬੈਠ ਜਾਹ ਤੇ ਧਿਆਨ ਰੱਖ ਕਿ ਕੋਈ ਕੁੱਤਾ-ਬਿੱਲੀ ਅੰਦਰ ਨਾ ਆ ਜਾਵੇ।ਏਥੇ ਹੀ ਬੱਸ ਨਹੀਂ, ਅਸੀਂ ਆਪਣੇ ਬਜ਼ੁਰਗਾਂ ਨੂੰ ਚੰਗੀ ਰੋਟੀ ਦੇਣ ਦੀ ਬਜਾਇ ਜੋ ਕੁੱਝ ਬੱਚੀ-ਖੁਚੀ ਹੁੰਦੀ ਹੈ, ਉਹ ਅਸੀਂ ਅੱਗੇ ਰੱਖ ਦੇਂਦੇ ਹਾਂ। ਜੇ ਕੋਈ ਕਪੜਾ ਦੇਂਦੇ ਹਾਂ ਤਾਂ ਉਹ ਵੀ ਮਾੜੇ ਤੋਂ ਮਾੜਾ। ਜੇਕਰ ਕੋਈ ਚੀਜ ਦੇਂਦੇ ਹਾਂ ਤਾਂ ਉਹ ਵੀ ਮਾੜੀ ਤੋਂ ਮਾੜੀ। ਰੋਟੀ ਪਾਣੀ ਦੇਣ ਵੇਲੇ ਵੀ ਅਸੀਂ ਉਹੀ ਦੇਂਦੇ ਹਾਂ ਜਿਹੜੀ ਸਾਨੂੰ ਚੰਗੀ ਨਾ ਲੱਗੇ। ਸਾਡੇ ਗੁਰੂਆਂ, ਪੀਰਾਂ, ਅਵਤਾਰਾਂ-ਪੈਗੰਬਰਾਂ ਨੇ ਸਾਨੂੰ ਵੱਡਿਆਂ ਦਾ ਸਤਿਕਾਰ ਕਰਨ ਵਾਸਤੇ ਆਖਿਆ। ਮਾਂ ਬਾਪ ਦਾ ਸਤਿਕਾਰ ਕਰਨਾ ਸਾਡਾ ਹਰੇਕ ਦਾ ਫਰਜ਼ ਬਣਦਾ ਹੈ।
ਇੱਕ ਛੋਟੀ ਜਿਹੀ ਕਹਾਣੀ ਹੈ ਕਿ ਇੱਕ ਆਦਮੀ ਆਪਣੀ ਘਰਵਾਲੀ ਦੇ ਮਗਰ ਲੱਗ ਆਪਣੇ ਬਜੁਰਗ ਪਿਤਾ ਨੂੰ ਮੋਢੇ ਤੇ ਚੁੱਕ ਕੇ ਨਦੀ ਵਿੱਚ ਸੁੱਟਣ ਵਾਸਤੇ ਜਾ ਰਿਹਾ ਸੀ। ਜਦੋਂ ਸੁੱਟਣ ਲੱਗਾ ਤਾਂ ਬਜੁ ਨੇ ਕਿਹਾ,ੌਪੁੱਤਰ! ਏਥੇ ਤਾਂ ਮੈਂ ਆਪਣੇ ਬਾਪੂ ਨੂੰ ਸੁੱਟ ਕੇ ਗਿਆ ਸੀ, ਤੂੰ ਥੋੜਾ ਅੱਗੇ ਕਰ ਕੇ ਸੁੱਟ। ਕੱਲ ਤੇਰੀ ਵਾਰੀ ਵੀ ਆਉਣੀ ਏ।ੌ ਇਹ ਸੁਣ ਕੇ ਉਹਦੇ ਪੁੱਤਰ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਆਪਣੇ ਬਾਪੂ ਨੂੰ ਘਰ ਵਾਪਸ ਲੈ ਕੇ ਆਇਆ ਤੇ ਮਾਫੀ ਮੰਗੀ। ਸੋ ਅੱਜ ਅਸੀਂ ਆਪਣੇ ਮਾਂ-ਬਾਪ ਨੂੰ ਆਸ਼ਰਮਾਂ ਵਿੱਚ ਭੇਜਦੇ ਹਾਂ ਜਾਂ ਜਾਣ ਲਈ ਮਜਬੂਰ ਕਰਦੇ ਹਾਂ ਤਾਂ ਆਉਣ ਵਾਲਾ ਸਮਾਂ ਸਾਡੇ ਵਾਸਤੇ ਵੀ ਤਿਆਰ ਹੈ। ਫਿਰ ਸਾਨੂੰ ਵੀ ਉਥੇ ਜਾਣ ਦੀ ਤਿਆਰੀ ਹੁਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: