Breaking News
Home / ਪੰਜਾਬ / ਬਟਾਲਾ- ਸ਼ਿਵ ਸੈਨਾ ਨੇਤਾ ਔਰਤਾਂ ਤੇ ਰੱਖਦਾ ਸੀ ਗੰਦੀਆਂ ਨਜ਼ਰਾਂ, ਹੋਇਆ ਕ ਤ ਲ

ਬਟਾਲਾ- ਸ਼ਿਵ ਸੈਨਾ ਨੇਤਾ ਔਰਤਾਂ ਤੇ ਰੱਖਦਾ ਸੀ ਗੰਦੀਆਂ ਨਜ਼ਰਾਂ, ਹੋਇਆ ਕ ਤ ਲ

ਇਹ ਉਹੀ ਸ਼ਿਵ ਸੈ ਨਾ ਨੇਤਾ ਜਿਸ ਦੇ ਕ ਤ ਲ ਤੋਂ ਬਾਅਦ ਸੁਧੀਰ ਸੂਰੀ ਨੇ ਹ ਥਿ ਆ ਰ ਲਹਿਰਾਉਂਦਿਆ 2 ਪ੍ਰਤੀਸ਼ਤ ਸਿੱਖਾਂ ਨੂੰ ਖ ਤ ਮ ਕਰਨ ਦੀ ਗਲ ਆਖੀ ਸੀ

ਬਟਾਲਾ-ਸ਼ਿਵ ਸੈ ਨਾ ਬਾਲ ਠਾਕਰੇ ਦੇ ਸੂਬਾ ਉਪ-ਪ੍ਰਧਾਨ ਰਮੇਸ਼ ਨਈਅਰ ਦੇ ਛੋਟੇ ਭਰਾ ਮੁਕੇਸ਼ ਨਈਅਰ ਦੀ ਹੱ ਤਿ ਆ ਦੇ ਬਹੁ-ਚਰਚਿਤ ਮਾਮਲੇ ਵਿਚ ਫੜੇ ਗਏ 2 ਨੌਜਵਾਨਾਂ ਨੇ ਨਵਾਂ ਹੀ ਖੁਲਾਸਾ ਕੀਤਾ ਹੈ | ਪੁਲਿਸ ਦੀ ਹਿ ਰਾ ਸਤ ਵਿਚ ਦੋਵਾਂ ਨੌਜਵਾਨਾਂ ਨੇ ਅੱਜ ਸਿਵਲ ਹਸਪਤਾਲ ਵਿਚ ਸਿਹਤ ਜਾਂਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਤੇ ਆਪਣਾ ਜੁਰਮ ਕਬੂਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਲੁੱ ਟ-ਖੋ ਹ ਲਈ ਨਹੀਂ, ਬਲਕਿ ਮੁਕੇਸ਼ ਦੇ ਬੁਰੇ ਕਿਰਦਾਰ ਕਰ ਕੇ ਉਸ ਦਾ ਕ ਤ ਲ ਕੀਤਾ ਹੈ | ਇਸ ਮਾਮਲੇ ਵਿਚ ਫੜੇ ਗਏ ਨੌਜਵਾਨ ਕਰਨ ਅਤੇ ਮਨਜੀਤ ਸਿੰਘ ਨੇ ਪੁਲਿਸ ਦੀ ਮੌਜੂਦਗੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਮੁਕੇਸ਼ ਉਨ੍ਹਾਂ ਦਾ ਗਵਾਂਢੀ ਸੀ ਅਤੇ ਉਹ ਉਨ੍ਹਾਂ ਦੀ ਮਾਂ-ਭੈਣ ਪ੍ਰਤੀ ਉਸ ਦਾ ਨਜ਼ੱਰੀਆ ਠੀਕ ਨਹੀਂ ਸੀ, ਜਿਸ ਕਰ ਕੇ ਉਨ੍ਹਾਂ ਨੇ ਇਸ ਘ ਟ ਨਾ ਨੂੰ ਅੰਜਾਮ ਦਿੱਤਾ | ਕਰਨ ਨੇ ਕਿਹਾ ਕਿ ਮੁਕੇਸ਼ ਨੂੰ ਉਨ੍ਹਾਂ ਨੇ ਇਸ ਸਬੰਧੀ ਕਈ ਵਾਰ ਰੋਕਿਆ ਸੀ, ਪਰ ਉਹ ਨਹੀਂ ਮੰਨਿਆ, ਜਿਸ ਕਰ ਕੇ ਅਸੀਂ ਦੋਵਾਂ ਉਸ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਅਤੇ ਇਸ ਲਈ ਉਨ੍ਹਾਂ ਨੇ ਇਕ-ਦੋ ਵਾਰ ਉਸ ਦਾ ਪਿੱਛਾ ਵੀ ਕੀਤਾ | ਉਨ੍ਹਾਂ ਨੇ ਕਿਹਾ ਕਿ ਸਾਡੇ ਕਿਸੇ ਗੈਂ ਗ ਸ ਟ ਰ ਨਾਲ ਕੋਈ ਸਬੰਧ ਨਹੀਂ ਅਤੇ ਉਨ੍ਹਾਂ ਦੋਵਾਂ ਤੋਂ ਇਲਾਵਾ ਇਸ ਹੱ ਤਿ ਆ ਵਿਚ ਹੋਰ ਕੋਈ ਸ਼ਾਮਲ ਨਹੀਂ ਹੈ |

ਮੁਕੇਸ਼ ਦੀ ਹੱ ਤਿ ਆ ਦਾ ਕੋਈ ਅਫਸੋਸ ਨਹੀਂ
ਹੈਰਾਨੀਜਨਕ ਗੱਲ ਹੈ ਕਿ ਨੌਜਵਾਨ ਕਰਨ ਦੀ ਉਮਰ 20 ਸਾਲ ਹੈ ਅਤੇ ਮਨਜੀਤ 22 ਸਾਲ ਦਾ ਹੈ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਏਨੀ ਛੋਟੀ ਉਮਰ ਵਿਚ ਏਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਿਚ ਕੋਈ ਅਫਸੋਸ ਹੈ ਤਾਂ ਦੋਵਾਂ ਨੇ ਕਿਹਾ ਕਿ ਮੁਕੇਸ਼ ਦੀਆਂ ਹਰਕਤਾਂ ਬਰਦਾਸ਼ਤ ਤੋਂ ਬਾਹਰ ਸਨ, ਇਸ ਕਰ ਕੇ ਉਸ ਦੀ ਹੱ ਤਿ ਆ ਦਾ ਕੋਈ ਅਫਸੋਸ ਨਹੀਂ |

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: