Breaking News
Home / ਪੰਜਾਬ / Viral Video ਭਾਈ ਢੱਡਰੀਆਂਵਾਲਿਆਂ ਨੇ ਦੱਸਿਆ – ਹਿੰਦੂਆਂ ਤੇ ਸਿੱਖਾਂ ਵਿਚ ਫਰਕ, ਕਿਵੇਂ ਰਾਮਦੇਵ ਸਲਵਾਰ ਪਾ ਕੇ ਭੱਜਿਆ ਸੀ

Viral Video ਭਾਈ ਢੱਡਰੀਆਂਵਾਲਿਆਂ ਨੇ ਦੱਸਿਆ – ਹਿੰਦੂਆਂ ਤੇ ਸਿੱਖਾਂ ਵਿਚ ਫਰਕ, ਕਿਵੇਂ ਰਾਮਦੇਵ ਸਲਵਾਰ ਪਾ ਕੇ ਭੱਜਿਆ ਸੀ

ਰਣਜੀਤ ਸਿੰਘ ਢੱਡਰੀਆਂ ਵਾਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਣੇ ਕੁਝ ਧਾਰਮਿਕ ਸ਼ਖਸੀਅਤਾਂ ਨੂੰ ਖੁੱਲ੍ਹੀ ਚਰਚਾ ਲਈ ਵੰਗਾਰ ਰਹੇ ਹਨ ਪਰ ਉਨ੍ਹਾਂ ਦੀ ਚੁਣੌਤੀ ਕੋਈ ਵੀ ਸਵੀਕਾਰ ਨਹੀਂ ਕਰ ਰਿਹਾ। ਢੱਡਰੀਆਂ ਵਾਲੇ ਵੱਲੋਂ ਵਾਰ-ਵਾਰ ਸੰਗਤ ਦੀ ਹਾਜ਼ਰੀ ’ਚ ਕੈਮਰੇ ਅੱਗੇ ਲਾਈਵ ਹੋ ਕੇ ਸਿੱਧਾ ਸੰਵਾਦ ਰਚਾਉਣ ਦੀ ਚੁਣੌਤੀ ਦੇਣ ਕਰਕੇ ਸਵਾਲ ਉੱਠ ਰਹੇ ਹਨ ਕਿ ਕੀ ਧਾਰਮਿਕ ਸ਼ਖਸੀਅਤਾਂ ਕੋਲ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ?

ਸਿੱਖ ਪੰਥ ‘ਚੋਂ ਛੇਕੇ ਵਿਅਕਤੀ ਸਮਰਪਿਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਣ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਬਖ਼ਸ਼ਣਹਾਰ ਗੁਰੂ ਦਾ ਬਖ਼ਸ਼ਿੰਦ ਦਰ ਹੈ ਅਤੇ ਉਹ ਨਿਮਾਣਾ ਹੋ ਕੇ ਆਇਆ ਨੂੰ ਸ਼ਰਨ ਦਿੰਦਾ ਹੈ | ਇਹ ਐਲਾਨ ਅੱਜ ਹੋਲਾ ਮਹੱਲਾ ਸਮਾਗਮਾਂ ‘ਚ ਸ਼ਮੂਲੀਅਤ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਛੇਕੇ ਵਿਅਕਤੀਆਂ ਪ੍ਰਤੀ ਖੁੱਲ੍ਹ ਦਿਲੀ ਦਿਖਾਉਂਦਿਆਂ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਦਿਲੀ ਇੱਛਾ ਹੈ ਕਿ ਪੰਥ ਦੀਆਂ ਸਮੂਹ ਜਥੇਬੰਦੀਆਂ, ਸੰਪ੍ਰਦਾਇ, ਸਭਾ ਸੁਸਾਇਟੀਆਂ ਅਤੇ ਉਨ੍ਹਾਂ ਦੇ ਆਗੂ ਇਕੱਠੇ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਣ ਅਤੇ ਉਹ ਸਭ ਨੂੰ ਜੋੜਨਾ ਚਾਹੁੰਦੇ ਹਨ ਭਾਵੇਂ ਉਹ ਕਿਸੇ ਵੀ ਧੜਾ ਦਾ ਹੋਵੇ |

ਉਨ੍ਹਾਂ ਕਿਹਾ ਕਿ ਪੰਥ ‘ਚ ਉਹ ਸਭ ਭਰਾ ਹਨ ਅਤੇ ਆਪਸੀ ਕੋਈ ਲੜਾਈ ਜਾਂ ਮਤਭੇਦ ਨਹੀਂ ਹਨ ਪਰ ਜੇਕਰ ਫਿਰ ਵੀ ਆਪਸੀ ਮਤਭੇਦ ਹਨ ਤਾਂ ਉਨ੍ਹਾਂ ਨੂੰ ਆਪਸੀ ਸਿਰ ਜੋੜ ਕੇ ਹੱਲ ਕੀਤਾ ਜਾ ਸਕਦਾ ਹੈ | ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਸਬੰਧੀ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਮਸਲੇ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ, ਭਾਈ ਢੱਡਰੀਆਂ ਵਾਲੇ ਜਿੱਥੇ ਚਾਹੁਣ ਕਮੇਟੀ ਉੱਥੇ ਵਿਚਾਰ ਚਰਚਾ ਕਰਨ ਲਈ ਤਿਆਰ ਹੈ |

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: