Home / ਪੰਥਕ ਖਬਰਾਂ / ਸਿੱਖ ਨਸਲਕੁਸੀ ਹਫਤੇ ਤੇ ਕੱਲ ਹੋਵੇਗੀ ਵੋਟਿੰਗ, ਭਾਰਤੀ ਮੂਲ ਦੇ ਵਿਧਾਇਕ ਦੁੱਚਿਤੀ ਸਥਿਤੀ ਵਿੱਚ

ਸਿੱਖ ਨਸਲਕੁਸੀ ਹਫਤੇ ਤੇ ਕੱਲ ਹੋਵੇਗੀ ਵੋਟਿੰਗ, ਭਾਰਤੀ ਮੂਲ ਦੇ ਵਿਧਾਇਕ ਦੁੱਚਿਤੀ ਸਥਿਤੀ ਵਿੱਚ

ਵੋਟਿੰਗ, ਭਾਰਤੀ ਮੂਲ ਦੇ ਵਿਧਾਇਕ ਦੁੱਚਿਤੀ ਸਥਿਤੀ ਵਿੱਚ

ਉਨਟਾਰੀਓ ਦੀ ਪਰੋਵਿਨਸ਼ਿਅਲ ਪਾਰਲੀਮੈਂਟ ਵਿਖੇ ਨਵੰਬਰ ਦੇ ਪਹਿਲੇ ਹਫਤੇ ਨੂੰ ਸਿੱਖ ਨਸਲਕੁਸੀ ਹਫਤੇ ਵਜੋਂ ਮਨਾਉਣ ਸਬੰਧੀ Bill 177 (Sikh Genocide Awareness Week Act, 2020) ਤੇ ਕੱਲ ਵੋਟਾਂ ਪੈਣਗੀਆਂ। ਇਹ ਬਿਲ ਐਨਡੀਪੀ ਪਾਰਟੀ ਦੇ ਵਿਧਾਇਕ ਤੇ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਵੱਲੋਂ ਲਿਆਂਦਾ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਬਿਲ ਨੂੰ ਰਾਜ ਕਰ ਰਹੀ ਪਾਰਟੀ ਕੰਜ਼ਰਵੇਟਿਵ ਤੇ ਵਿਰੋਧੀ ਧਿਰ ਨਿਉ ਡੈਮੋਕ੍ਰੇਟਿਕ ਪਾਰਟੀ ਦੀ ਹਮਾਇਤ ਮਿਲਣ ਦੀ ਪੂਰੀ ਸੰਭਾਵਨਾ ਹੈ ਤੇ ਇਹ ਬਿਲ ਕੱਲ ਪਾਸ ਹੋ ਜਾਵੇਗਾ ਇਹੋ ਜਿਹੀ ਆਸ ਹੈ । ਭਾਰਤੀ ਮੂਲ ਦੇ ਵਿਧਾਇਕ ਜ਼ਰੂਰ ਸ਼ਸ਼ੋਪੰਜ ਵਿੱਚ ਹਨ ਕਿ ਉਹ ਬਿਲ ਦੀ ਹਿਮਾਇਤ ਕਰਨ ਜਾ ਵਿਰੋਧ ਕਰਨ। ਇਸ ਬਿਲ ਬਾਰੇ ਜਾਣਕਾਰੀ ਅਨੁਸਾਰ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਦੀਪਕ ਆਨੰਦ ਨੂੰ ਛੱਡ ਬਾਕੀ ਸਾਰੇ ਭਾਰਤੀ ਮੂਲ ਦੇ ਵਿਧਾਇਕਾਂ ਦਾ ਸਮਰਥਨ ਮਿਲ ਸਕਦਾ ਹੈ। ਇਸ ਬਿਲ ਨੂੰ ਲੈਕੇ ਭਾਰਤ ਪੱਖੀ ਜਥੇਬੰਦੀਆਂ ਕੈਨੇਡਾ ਇੰਡੀਆ ਫਾਊਂਡੇਸ਼ਨ ਤੇ ਇੰਡੋ ਕੈਨੇਡੀਅਨ ਹਾਰਮੋਨੀ ਫਾਰੋਮ ਨੇ ਸਖ਼ਤ ਇਤਰਾਜ਼ ਜਤਾਇਆ ਹੈ ਤੇ ਕਿਹਾ ਹੈ ਕਿ ਇਸ ਬਿਲ ਨੂੰ ਪਾਸ ਕਰਨ ਨਾਲ ਕੈਨੇਡਾ ਖਾਸਕਰ ਉਨਟਾਰੀਓ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਖਟਾਸ ਆ ਸਕਦੀ ਹੈ ਤੇ ਉਨਾਂ ਨੇ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਬੇਨਤੀ ਕੀਤੀ ਹੈ ਕਿ ਇਸ ਬਿਲ ਨੂੰ ਪਾਸ ਹੋਣ ਤੋਂ ਰੋਕਿਆ ਜਾਵੇ ।ਯਾਦ ਰਹੇ ਦਿੱਲੀ ਵਿਖੇ ਵਾਪਰੇ ਸਿੱਖ ਵਿਰੋਧੀ ਕਤਲੇਆਮ ਨੂੰ ਭਾਜਪਾ ਦੇ ਕਈ ਆਗੂਆਂ ਵੱਲੋਂ ਪਹਿਲਾਂ ਹੀ ਨਸਲਕੁਸ਼ੀ ਆਖਿਆ ਜਾ ਚੁੱਕਿਆ ਹੈ ‌।

ਕੁਲਤਰਨ ਸਿੰਘ ਪਧਿਆਣਾ ।।

Check Also

ਗੁਰੂ ਤੇਗ ਬਹਾਦਰ ਜੀ ਦੀ ਤੱਤੀ ਤਵੀ ਤੇ ਬੈਠ ਕੇ ਹੋਈ ਸ਼ਹੀਦੀ – ਢੱਡਰੀ ਵਾਲਾ

ਢੱਡਰੀਆਂਵਾਲ਼ਾ ਜੋ ਪਹਿਲਾਂ ਰਾੜੇ ਵਾਲ਼ੇ ਡੇਰੇ ਦੀ ਪੈਦਾਇਸ਼ ਸੀ, ਅਤੇ ਸੰਤ ਕਹਾਉਂਦਾ ਸੀ, ਮਿਸ਼ਨਰੀ ਬਣ …

%d bloggers like this: