Breaking News
Home / ਪੰਜਾਬ / ਜਾਣੋ, ਕਿਸ ਤਰਾਂ GYM ਤੋਂ ਸ਼ੁਰੂ ਹੋਇਆ ਨ ਸ਼ੇ ਦਾ ਕਾਲਾ ਕਾਰੋਬਾਰ

ਜਾਣੋ, ਕਿਸ ਤਰਾਂ GYM ਤੋਂ ਸ਼ੁਰੂ ਹੋਇਆ ਨ ਸ਼ੇ ਦਾ ਕਾਲਾ ਕਾਰੋਬਾਰ

ਅੰਮ੍ਰਿਤਸਰ- ਬੀਤੇ ਦਿਨੀਂ ਅੰਮ੍ਰਿਤਸਰ ਦੀ ਇੱਕ ਕੋਠੀ ਵਿੱਚੋਂ ਬਰਾਮਦ ਕੀਤੀ ਗਈ 188 ਕਿਲੋ ਹੈ ਰੋ ਇ ਨ ਅਤੇ ਵੱਡੀ ਮਾਤਰਾ ਚ ਕੈ ਮੀ ਕ ਲ ਬਰਾਮਦ ਮਾਮਲੇ ਵਿੱਚ ਨਿੱਤ ਨਵਾਂ ਖੁਲਾਸਾ ਹੋ ਰਿਹਾ ਹੈ। ਤਾਜ਼ਾ ਖੁਲਾਸੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਨ ਸ਼ੇ ਦੇ ਨੈਟਵਰਕ ਨੂੰ ਚਲਾਉਣ ਦੀ ਕਹਾਣੀ ਇੱਕ “ਜਿਮ” ਤੋਂ ਸ਼ੁਰੂ ਹੋਈ ਸੀ।

ਜਦ ਵੀ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨ ਸ਼ੇ ਵਿੱਚ ਗਰਕ ਹੋਣ ਦੀਆਂ ਖ਼ਬਰਾਂ ਸੁਣਦੇ ਹਾਂ ਕਿ ਨੌਜਵਾਨਾਂ ਨੂੰ ਚੰਗੀ ਸੇਧ ਅਤੇ ਵਧੀਆ ਸਿਹਤ ਲਈ ਜਿਮ ਜਾਣਾ ਚਾਹੀਦਾ ਹੈ, ਪਰ ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਇੱਕ ਜਿਮ ਵਿੱਚ ਜਾਣ ਵਾਲੇ ਨੌਜਵਾਨ ਕਰੋੜਾਂ ਦੇ ਨ ਸ਼ੇ ਦਾ ਕਾਰੋਬਾਰ ਚਲਾ ਸਕਦੇ ਹਾਂ।

ਐਸ.ਟੀ.ਐਫ ਦੇ ਏ ਆਈ ਜੀ ਰਛਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 14 ਲੋਕ ਗਿ ਰ ਫ਼ ਤਾ ਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਅਕਾਲੀ ਨੇਤਾ ਅਨਵਰ ਮਸੀਹ, ਕਾਂਗਰਸੀ ਨੇਤਾ ਸਾਹਿਲ ਸ਼ਰਮਾ ਅਤੇ ਜਿਮ ਟਰੇਨਰ ਸੁਖਵਿੰਦਰ ਸਿੰਘ ਤੋਂ ਇਲਾਵਾ ਇੱਕ ਕੱਪੜਾ ਵਪਾਰੀ ਅਤੇ ਪੰਜ਼ਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਮਨਤੇਜ ਮਾਨ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਇੱਕ ਅਫਗਾਨੀ ਨਾਗਰਿਕ ਵੀ ਗਿ ਰ ਫ਼ ਤਾ ਰ ਕੀਤਾ ਜਾ ਚੁੱਕਾ ਹੈ।

ਰਛਪਾਲ ਸਿੰਘ ਨੇ ਦੱਸਿਆ ਕਿ ਇਸ ਕਾਲੇ ਕਾਰੋਬਾਰ ਦਾ ਮਾਸਟਰ ਮਾਈਂਡ ਸਿਮਰਨਜੀਤ ਸੰਧੂ ਹੈ ਜੋ ਇਟਲੀ ਵਿੱਚ ਹੈ। ਉਸਨੇਂ ਹੀ ਇਸ ਸਾਰੇ ਕਾਰੋਬਾਰ ਲਈ ਇਨ੍ਹਾਂ ਨੌਜਵਾਨਾਂ ਨੂੰ ਨੈਟਵਰਕ ਚਲਾਉਣ ਦੀ ਅਲਾਹ ਦਿੱਤੀ ਸੀ। ਸੰਧੂ ਫਿਲਹਾਲ 300 ਕਿਲੋ ਹੈ ਰੋ ਇ ਨ ਦੇ ਇੱਕ ਮਾਮਲੇ ਵਿੱਚ ਗੁਜਰਾਤ ਏ ਟੀ ਏਸ ਨੂੰ ਲੋੜੀਂਦਾ ਹੈ।।ਉਸ ਮਾਮਲੇ ਵਿੱਚ ਗਿ ਰ ਫ਼ ਤਾ ਰ ਤਿੰਨ ਲੋਕਾਂ ਨੂੰ ਹੁਣ ਐਸਟੀਐਫ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਨ੍ਹਾਂ ਤੋਂ ਵੀ ਉੱਛਗਿੱਛ ਕਰੇਗੀ। ਰਛਪਾਲ ਸਿੰਘ ਮੁਤਾਬਿਕ ਇਸ ਮਾਮਲੇ ਵਿੱਚ ਹੋਰ ਗ੍ਰਿ ਫ ਤਾ ਰੀ ਆਂ ਅਤੇ ਬਰਾਮਦਗੀਆਂ ਹੋਣ ਦੀ ਵੀ ਉਮੀਦ ਹੈ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: