Breaking News
Home / ਪੰਜਾਬ / ਆਸਟ੍ਰੇਲੀਆ ਚ ਵਾਪਰੇ ਸੜਕ ਹਾਦਸੇ ਚ 3 ਪੰਜਾਬੀਆ ਦੀ ਮੌਤ

ਆਸਟ੍ਰੇਲੀਆ ਚ ਵਾਪਰੇ ਸੜਕ ਹਾਦਸੇ ਚ 3 ਪੰਜਾਬੀਆ ਦੀ ਮੌਤ

ਪੰਜਾਬ ਤੋਂ ਆਸਟੇ੍ਰਲੀਆ ਘੁੰਮਣ ਗਏ ਲੜਕੇ ਦੀ 2 ਰਿਸ਼ਤੇਦਾਰਾਂ ਸਮੇਤ ਸੜਕ ਹਾਦਸੇ ‘ਚ ਦੁਖਦਾਈ ਮੌਤ

ਆਸਟੇ੍ਰਲੀਆ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਘੁੰਮਣ ਗਏ ਲੜਕੇ ਅਤੇ ਆਸਟੇ੍ਰਲੀਆ ਰਹਿੰਦੇ ਸਵਰਨਜੀਤ ਸਿੰਘ ਚਾਚਾ ਤੇ ਅਮਨਦੀਪ ਕੌਰ ਚਾਚੀ ਦੀ ਸੜਕ ਹਾਦਸੇ ਦਾ ਸ਼ਿ ਕਾ ਰ ਹੋ ਗਏ। ਜਾਣਕਾਰੀ ਅਨੁਸਾਰ ਆਸਟੇ੍ਰਲੀਆ ‘ਚ ਰਹਿ ਰਹੇ ਸਵਰਨਜੀਤ ਸਿੰਘ, ਉਸ ਦੀ ਪਤਨੀ ਅਮਨਦੀਪ ਕੌਰ, ਚਾਰ ਸਾਲਾ ਬੇਟਾ ਅਤੇ ਪੰਜਾਬ ਤੋਂ ਆਸਟੇ੍ਰਲੀਆ ਗਏ ਇਸ਼ਪ੍ਰੀਤ ਸਿੰਘ ਅਤੇ ਗੁਰਮੀਤ ਕੌਰ ਦੋਵੇਂ ਮਾਂ ਪੁੱਤ ਜੋ ਕਿ ਸਵਰਨਜੀਤ ਸਿੰਘ ਦੇ ਭਤੀਜਾ ਅਤੇ ਭਰਜਾਈ ਲਗਦੇ ਸਨ ਕਾਰ ‘ਚ ਮੈਲਬਾਰਨ ਵਿਚ ਘੁੰਮਣ ਗਏ ਕਿ ਰਸਤੇ ‘ਚ ਦਰਖਤ ਦਾ ਵੱਡਾ ਟਾਹਣਾ ਕਾਰ ਤੇ ਡਿਗ ਪਿਆ ਜਿਸ ਕਾਰਨ ਸਵਰਨਜੀਤ ਸਿੰਘ, ਅਮਨਦੀਪ ਕੌਰ ਤੇ ਇਸ਼ਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਸਵਰਨਜੀਤ ਸਿੰਘ ਦਾ ਚਾਰ ਸਾਲਾ ਬੇਟਾ ਅਤੇ ਉਸ ਦੀ ਭਰਜਾਈ ਗੁਰਮੀਤ ਕੌਰ ਜ਼ ਖ ਮੀ ਹੋ ਗਏ ਹਨ । ਮ੍ਰਿਤਕ ਪਰਿਵਾਰ ਪਟਿਆਲਾ ਜ਼ਿਲ੍ਹੇ ਦੇ ਪਿੰਡ ਨਵਾਦਾ ਨਾਲ ਸਬੰਧ ਰੱਖਦਾ ਹੈ। ਹਾਦਸੇ ਦੀ ਖ਼ਬਰ ਤੋਂ ਮਿਲਣ ਤੋਂ ਬਾਅਦ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ।

Australia ਚ ਵਾਪਰੇ ਸੜਕ ਹਾਦਸੇ ਚ ਸਮਾਣਾ ਦੇ 3 ਲੋਕਾਂ ਦੀ ਮੌਤ, ਘੁੰਮ ਕੇ ਵਾਪਸ ਘਰ ਆ ਰਹੇ ਸੀ ਗੱਡੀ ਤੇ ਦਰੱਖਤ ਡਿੱਗਣ ਨਾਲ ਹੋਈ ਮੌਤ

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: